ਸਾਗ ਤੋੜਨ ਗਈਆਂ ਦੋ ਦਲਿਤ ਭੈਣਾਂ ਦੀ ਹੱਤਿਆ, ਮਾਰ ਕੇ ਤਲਾਬ 'ਚ ਸੁੱਟੀਆਂ ਲਾਸ਼ਾਂ
Published : Nov 17, 2020, 12:36 pm IST
Updated : Nov 17, 2020, 12:43 pm IST
SHARE ARTICLE
2 Dalit Sisters Killed, Bodies Dumped In Pond In UP's Fatehpur
2 Dalit Sisters Killed, Bodies Dumped In Pond In UP's Fatehpur

ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਫਤਿਹਪੁਰ ਤੋਂ ਸਾਹਮਣੇ ਆਇਆ ਹੱਤਿਆ ਦਾ ਮਾਮਲਾ

ਫਤਿਹਪੁਰ: ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਫਤਿਹਪੁਰ ਵਿਚ ਇਕ ਪਿੰਡ ਵਿਚ ਦੋ ਦਲਿਤ ਭੈਣਾਂ ਦੀ ਕਥਿਤ ਤੌਰ 'ਤੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਅਸੋਥਰ ਥਾਣਾ ਖੇਤਰ ਦੇ ਪਿੰਡ ਵਿਚ ਵਾਪਰੀ ਇਸ ਘਟਨਾ ਵਿਚ ਲੜਕੀਆਂ ਦੀਆਂ ਲਾਸ਼ਾਂ ਨੂੰ ਤਲਾਬ ਵਿਚ ਸੁੱਟ ਦਿੱਤਾ ਗਿਆ।

militants shot woman police officer and killedCrime

ਪੁਲਿਸ ਮੁਤਾਬਕ ਦੋਵੇਂ ਬੱਚੀਆਂ ਦੀਆਂ ਅੱਖਾਂ 'ਤੇ ਗੰਭੀਰ ਸੱਟ ਦੇ ਨਿਸ਼ਾਨ ਸਨ। ਪੁਲਿਸ ਦਾ ਕਹਿਣਾ ਹੈ ਕਿ ਲੜਕੀਆਂ ਦੁਪਹਿਰ ਨੂੰ ਸਾਗ ਤੋੜਨ ਲਈ ਜੰਗਲ ਦੇ ਖੇਤ ਵਿਚ ਗਈਆਂ ਸਨ ਅਤੇ ਦੇਰ ਰਾਤ ਉਹਨਾਂ ਦੀਆਂ ਲਾਸ਼ਾਂ ਤਲਾਬ ਵਿਚ ਮਿਲੀਆਂ। 

murderMurder

ਫਤਿਹਪੁਰ ਦੇ ਪੁਲਿਸ ਸੁਪਰਡੈਂਟ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਵਿਚ ਅਨੁਸੂਚਿਤ ਵਰਗ ਦੇ ਇਕ ਵਿਅਕਤੀ ਦੀਆਂ ਦੋ ਨਾਬਾਲਗ ਲੜਕੀਆਂ ਦੀਆਂ ਲਾਸ਼ਾਂ (12 ਅਤੇ 8 ਸਾਲ) ਦੇ ਜੰਗਲ ਦੇ ਤਲਾਬ 'ਚੋਂ ਮਿਲਿਆਂ ਅਤੇ ਦੋਵੇਂ ਬੱਚੀਆਂ ਦੀਆਂ ਅੱਖਾਂ 'ਤੇ ਡੂੰਘੇ ਸੱਟ ਦੇ ਨਿਸ਼ਾਨ ਪਾਏ ਗਏ। 

UP police tortured a man who complained about rape with his wifeUP police

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀਆਂ ਦੁਪਹਿਰ ਮੌਕੇ ਜੰਗਲ ਦੇ ਖੇਤਰ ਵਿਚ ਸਾਗ ਤੋੜਨ ਗਈਆਂ ਸਨ। ਦੇਰ ਸ਼ਾਮ ਤੱਕ ਘਰ ਨਾ ਪਰਤਣ 'ਤੇ ਪਰਿਵਾਰ ਨੇ ਉਹਨਾਂ ਨੂੰ ਲੱਭਣਾ ਸ਼ੁਰੂ ਕੀਤਾ। ਇਸ ਦੌਰਾਨ ਉਹਨਾਂ ਨੂੰ ਲੜਕੀਆਂ ਦੀਆਂ ਲਾਸ਼ਾਂ ਤਲਾਬ ਵਿਚ ਤੈਰਦੀਆਂ ਮਿਲੀਆਂ। ਇਸ ਤੋਂ ਬਾਅਦ ਕਰੀਬ 9 ਵਜੇ ਰਾਤ ਨੂੰ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ।

Dalit Sisters Killed2 Dalit Sisters Killed, Bodies Dumped In Pond In UP's Fatehpur: Police

ਏਐਸਪੀ ਨੇ ਦੱਸਿਆ ਕਿ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਅਣਪਛਾਤਿਆਂ 'ਤੇ ਬਲਾਤਕਾਰ ਜਾਂ ਬਲਾਤਕਾਰ ਦੀ ਅਸਫ਼ਲ ਕੋਸ਼ਿਸ਼ ਕਰਕੇ ਲਾਸ਼ ਤਲਾਬ ਵਿਚ ਸੁੱਟਣ ਦਾ ਅਰੋਪ ਲਗਾਇਆ ਹੈ। ਉਹਨਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement