
ਭੱਠੇ ਤੋਂ ਪੈਸੇ ਲੈ ਕੇ ਘਰ ਜਾ ਰਹੇ 50 ਸਾਲਾ ਵਿਅਕਤੀ ਨੂੰ ਮਾਰੀ ਗੋਲੀ
ਫਾਜ਼ਿਲਕਾ: ਜ਼ਿਲ੍ਹੇ ਵਿਚ ਦਿਨ-ਦਿਹਾੜੇ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਵਿਅਕਤੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਫਾਜ਼ਿਲਕਾ ਫਿਰੋਜ਼ਪੁਰ ਰੋਡ 'ਤੇ ਪੈਂਦੇ ਪਿੰਡ ਸੈਦੋਕੇ ਦੇ ਨਜਦੀਕ ਅਣਪਛਾਤਿਆਂ ਨੇ 50 ਸਾਲਾ ਵਿਅਕਤੀ ਨੂੰ ਗੋਲੀ ਮਾਰੀ ਹੈ।
Fazilka murder case
ਮ੍ਰਿਤਕ ਦੀ ਪਛਾਣ ਰਛਪਾਲ ਸਿੰਘ ਵਾਸੀ ਮੁਹੰਮਦੇਵਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਛਪਾਲ ਸਿੰਘ ਪਿੰਡ ਲਾਧੂਕਾ ਦੇ ਭੱਠੇ ਤੋਂ ਪੈਸੇ ਲੈ ਕੇ ਮੋਟਰਸਾਈਕਲ 'ਤੇ ਅਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।