
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਕੁਲਗਾਮ 'ਚ ਦੋ ਵੱਖ-ਵੱਖ ਥਾਵਾਂ 'ਤੇ ਹੋਏ ਮੁਕਾਬਲਿਆਂ 'ਚ 5 ਅੱਤਵਾਦੀ ਮਾਰੇ ਗਏ।
ਸ੍ਰੀਨਗਰ: ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਕੁਲਗਾਮ 'ਚ ਦੋ ਵੱਖ-ਵੱਖ ਥਾਵਾਂ 'ਤੇ ਹੋਏ ਮੁਕਾਬਲਿਆਂ 'ਚ 5 ਅੱਤਵਾਦੀ ਮਾਰੇ ਗਏ। ਆਈਜੀ ਕਸ਼ਮੀਰ ਨੇ ਮੁਠਭੇੜਾਂ ਦੀ ਪੁਸ਼ਟੀ ਕਰਦਿਆਂ ਕਿਹਾ, ''ਇਹ ਮੁਕਾਬਲਾ ਕੁਲਗਾਮ ਦੇ ਗੋਪਾਲਪੁਰਾ ਅਤੇ ਪੋਂਬਾਈ ਖੇਤਰਾਂ ਵਿਚ ਹੋਇਆ। ਪੋਂਬਈ ਇਲਾਕੇ 'ਚ ਅਜੇ ਵੀ ਮੁਠਭੇੜ ਜਾਰੀ ਹੈ”। ਮਾਰਿਆ ਗਿਆ ਅੱਤਵਾਦੀ ਅਫਾਕ ਸਿਕੰਦਰ ਪਾਬੰਦੀਸ਼ੁਦਾ ਸੰਗਠਨ TRF ਦਾ ਕਮਾਂਡਰ ਸੀ।
5 terrorists gunned down in 2 separate encounters in J&K
ਇਸ ਤੋਂ ਪਹਿਲਾਂ 15 ਨਵੰਬਰ ਨੂੰ ਸ੍ਰੀਨਗਰ ਦੇ ਹੈਦਰਪੋਰਾ ਵਿਚ ਇੱਕ ਮੁਕਾਬਲੇ ਵਿਚ ਦੋ ਸਥਾਨਕ ਕਾਰੋਬਾਰੀਆਂ ਸਮੇਤ 4 ਕਸ਼ਮੀਰੀ ਮਾਰੇ ਗਏ ਸਨ। ਇਸ ਕਾਰਵਾਈ ਵਿਚ ਕਸ਼ਮੀਰ ਦੇ ਦੋ ਵਪਾਰੀ ਵੀ ਮਾਰੇ ਗਏ ਸਨ। ਇਹਨਾਂ ਵਿਚ ਡਾ. ਮੁਦੱਸਿਰ ਗੁਲ ਅਤੇ ਅਲਤਾਫ਼ ਭੱਟ ਸ਼ਾਮਲ ਸਨ।
5 terrorists gunned down in 2 separate encounters in J&K
ਕਸ਼ਮੀਰ ਪੁਲਿਸ ਮੁਤਾਬਕ ਅਲਤਾਫ਼ ਅਹਿਮਦ ਭੱਟ ਅੱਤਵਾਦੀਆਂ ਦੀ ਮਦਦ ਕਰਦਾ ਸੀ, ਜਦਕਿ ਡਾਕਟਰ ਮੁਦੱਸਿਰ ਗੁਲ ਅੱਤਵਾਦੀਆਂ ਦਾ ਓਵਰ ਗਰਾਊਂਡ ਵਰਕਰ ਸੀ, ਜਿਸ ਨੇ ਉਹਨਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਸੀ। ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਦਾਅਵਾ ਕੀਤਾ ਸੀ ਕਿ ਮਾਰੇ ਗਏ ਦੋ ਅੱਤਵਾਦੀਆਂ ਵਿਚੋਂ ਇੱਕ ਹੈਦਰ ਪਾਕਿਸਤਾਨੀ ਨਾਗਰਿਕ ਸੀ।