Child Murder Case: ਪਿਤਾ ਤੋਂ ਬਦਲਾ ਲੈਣ ਲਈ ਫੁੱਫੜ ਵਲੋਂ 6 ਸਾਲਾ ਭਤੀਜੇ ਦਾ ਕਤਲ; ਬੈੱਡ ਵਿਚੋਂ ਮਿਲੀ ਲਾਸ਼
Published : Nov 17, 2023, 3:29 pm IST
Updated : Nov 17, 2023, 3:29 pm IST
SHARE ARTICLE
Child Murder Case
Child Murder Case

ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

Child Murder Case :  ਦੋ ਦਿਨਾਂ ਤੋਂ ਲਾਪਤਾ 6 ਸਾਲਾ ਬੱਚੇ ਦੀ ਲਾਸ਼ ਹਰਿਆਣਾ ਦੇ ਫਰੀਦਾਬਾਦ 'ਚ ਉਸ ਦੇ ਫੁੱਫੜ ਦੇ ਘਰ ਬੈੱਡ 'ਚੋਂ ਮਿਲੀ ਹੈ। ਬੱਚੇ ਦੇ ਹੱਥ-ਪੈਰ ਬੰਨ੍ਹੇ ਹੋਏ ਸਨ ਅਤੇ ਮੂੰਹ ਵਿਚ ਪੋਲੀਥੀਨ ਪਾਇਆ ਹੋਇਆ ਸੀ। ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਫੁੱਫੜ ਦੀ ਅਤੇ ਸ਼ਿਵਾਂਸ਼ ਦੇ ਪਿਤਾ ਨਾਲ ਰੰਜਿਸ਼ ਸੀ। ਇਸ ਦਾ ਬਦਲਾ ਲੈਣ ਲਈ ਉਸ ਨੇ ਇਹ ਕਤਲ ਕੀਤਾ ਹੈ।

ਪੁਲਿਸ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਹਰਿਆਣਾ ਦੇ ਫਰੀਦਾਬਾਦ ਵਿਚ ਵਿਅਕਤੀ ਨੂੰ ਅਪਣੇ ਛੇ ਸਾਲਾ ਭਤੀਜੇ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਅਤੇ ਗਲਾ ਘੁੱਟ ਕੇ ਮਾਰਨ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।  ਦੋ ਦਿਨ ਪਹਿਲਾਂ ਭਗਤ ਸਿੰਘ ਕਾਲੋਨੀ ਤੋਂ ਅਗਵਾ ਹੋਏ ਸ਼ਿਵਾਂਸ਼ ਉਰਫ ਛੋਟੂ ਦੀ ਲਾਸ਼ ਵੀਰਵਾਰ ਸ਼ਾਮ ਨੂੰ ਉਸ ਦੇ ਰਿਸ਼ਤੇਦਾਰ ਦੇ ਘਰ ਬੈੱਡ ਦੇ ਬਕਸੇ 'ਚੋਂ ਮਿਲੀ।

ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਭਗਤ ਸਿੰਘ ਕਲੋਨੀ ਵਾਸੀ ਬਲਰਾਮ ਵਜੋਂ ਹੋਈ ਹੈ। ਉਹ ਦਿੱਲੀ ਵਿਚ ਮਜ਼ਦੂਰ ਵਜੋਂ ਕੰਮ ਕਰਦਾ ਹੈ ਅਤੇ ਉਸ ਦੇ ਤਿੰਨ ਬੱਚੇ ਹਨ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਾਅਵਾ ਕੀਤਾ ਕਿ ਬਲਰਾਮ ਦੇ ਅਪਣੀ ਪਤਨੀ ਨਾਲ ਤਣਾਅਪੂਰਨ ਸਬੰਧ ਸਨ ਅਤੇ ਉਹ ਉਸ ਨੂੰ ਬੱਚੇ ਦੇ ਕਤਲ ਵਿਚ ਫਸਾਉਣਾ ਚਾਹੁੰਦਾ ਸੀ।

ਉਧਰ, ਐਨਆਈਟੀ ਸਟੇਸ਼ਨ ਇੰਚਾਰਜ ਸੁਸ਼ੀਲਾ ਦੇਵੀ ਨੇ ਕਿਹਾ ਕਿ ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਐਨਆਈਟੀ ਪੁਲਿਸ ਨੇ 14 ਨਵੰਬਰ ਨੂੰ ਬੱਚੇ ਦੇ ਪਿਤਾ ਭਾਨੂ ਦੀ ਸ਼ਿਕਾਇਤ ’ਤੇ ਅਗਵਾ ਦਾ ਕੇਸ ਦਰਜ ਕੀਤਾ ਸੀ। ਪੁਲਿਸ ਦੇ ਬੁਲਾਰੇ ਸੂਬਾ ਸਿੰਘ ਨੇ ਕਿਹਾ, "ਸਾਡੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁਛਗਿਛ ਕਰ ਰਹੀ ਹੈ।"

Location: India, Haryana, Faridabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement