
1984 ਸਿੱਖ ਕਤਲੇਆਮ ਮਾਮਲੇ ਵਿਚ ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਇਤਿਹਾਸਿਕ ਫੈਸਲਾ ਸੁਣਾਉਂਦੇ ਹੋਏ ਕਾਂਗਰਸ ਨੇਤਾ ਸੱਜਨ ਕੁਮਾਰ ਦੋਸ਼ੀ ਕਰਾਰ ਦਿਤਾ। ਹਾਈਕੋਰਟ ਨੇ ...
ਨਵੀਂ ਦਿੱਲੀ (ਭਾਸ਼ਾ) :- 1984 ਸਿੱਖ ਕਤਲੇਆਮ ਮਾਮਲੇ ਵਿਚ ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਇਤਿਹਾਸਿਕ ਫੈਸਲਾ ਸੁਣਾਉਂਦੇ ਹੋਏ ਕਾਂਗਰਸ ਨੇਤਾ ਸੱਜਨ ਕੁਮਾਰ ਦੋਸ਼ੀ ਕਰਾਰ ਦਿਤਾ। ਹਾਈਕੋਰਟ ਨੇ 30 ਅਪ੍ਰੈਲ 2013 ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦੇ ਹੋਏ ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜਾ ਸੁਣਾਈ ਹੈ। ਦਿੱਲੀ ਹਾਈਕੋਰਟ ਦੇ ਫੈਸਲੇ 'ਤੇ ਸਿੱਖ ਭਾਈਚਾਰੇ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਹਾਈਕੋਰਟ ਦਾ ਬਹੁਤ ਧੰਨਵਾਦ ਕੀਤਾ।
#WATCH: HS Phoolka and Manjinder Singh Sirsa celebrate outside Delhi High Court. The Court today sentenced Congress leader Sajjan Kumar to life imprisonment in 1984 anti-Sikh riots case. pic.twitter.com/tpPSgjvDjO
— ANI (@ANI) December 17, 2018
ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦ ਸਿੰਘ ਸਿਰਸਾ ਨੇ ਕਿਹਾ ਕਿ ਇਸ ਫੈਸਲੇ ਲਈ ਅਸੀਂ ਹਾਈਕੋਰਟ ਦਾ ਧੰਨਵਾਦ ਕਰਦੇ ਹਾਂ। ਸੱਜਨ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਫ਼ਾਂਸੀ ਦੇ ਫੰਦੇ ਤੱਕ ਪਹੁੰਚਾਉਣ ਅਤੇ ਗਾਂਧੀ ਪਰਵਾਰ ਦੇ ਲੋਕਾਂ ਨੂੰ ਜੇਲ੍ਹ ਪਹੁੰਚਾਉਣ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਸਿਰਸਾ ਨੇ ਇਸ ਫੈਸਲੇ ਤੋਂ ਬਾਅਦ ਕੋਰਟ ਤੋਂ ਬਾਹਰ ਆਏ ਸਿੱਖ ਭਾਈਚਾਰੇ ਦੇ ਵਕੀਲ ਐਚਐਸ ਫੂਲਕਾ ਨੂੰ ਵਧਾਈ ਦਿੰਦੇ ਹੋਏ ਗਲੇ ਲਗਾਇਆ।
Manjinder Singh Sirsa
ਸਿਰਸਾ ਇਨ੍ਹੇ ਖੁਸ਼ ਸਨ ਕਿ ਉਨ੍ਹਾਂ ਨੇ ਫੂਲਕਾ ਨੂੰ ਗਲੇ ਲਗਾਉਂਦੇ ਹੋਏ ਹੀ ਉਠਾ ਲਿਆ ਅਤੇ ਜ਼ੋਰ ਨਾਲ ਉਨ੍ਹਾਂ ਦੀ ਪਿੱਠ ਥਪਥਪਾਈ। ਸਾਲ 1984 ਵਿਚ 31 ਅਕਤੂਬਰ ਨੂੰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਦੁਆਰਾ ਹੱਤਿਆ ਤੋਂ ਬਾਅਦ ਸਿੱਖ ਭੜਕ ਗਏ ਸਨ। ਇਹ ਮਾਮਲਾ ਦਿੱਲੀ ਛਾਉਨੀ ਖੇਤਰ ਵਿਚ ਪੰਜ ਸਿੱਖਾਂ ਦੀ ਹੱਤਿਆ ਨਾਲ ਜੁੜਿਆ ਸੀ।
ਦਿੱਲੀ ਕੈਂਟ ਦੇ ਰਾਜਨਗਰ ਇਲਾਕੇ ਵਿਚ ਪੰਜ ਸਿੱਖਾਂ ਕੇਹਰ ਸਿੰਘ, ਗੁਰਪ੍ਰੀਤ ਸਿੰਘ, ਰਘੁਵਿੰਦਰ ਸਿੰਘ, ਨਰੇਂਦਰ ਪਾਲ ਸਿੰਘ ਅਤੇ ਕੁਲਦੀਪ ਸਿੰਘ ਦੀ ਹੱਤਿਆ ਕਰ ਦਿਤੀ ਗਈ ਸੀ। ਸ਼ਿਕਾਇਤਕਰਤਾ ਅਤੇ ਚਸ਼ਮਦੀਦ ਜਗਦੀਸ਼ ਕੌਰ ਕੇਹਰ ਸਿੰਘ ਦੀ ਪਤਨੀ ਅਤੇ ਗੁਰਪ੍ਰੀਤ ਸਿੰਘ ਦੀ ਮਾਂ ਸੀ। ਰਘੁਵਿੰਦਰ, ਨਰੇਂਦਰ ਅਤੇ ਕੁਲਦੀਪ ਉਨ੍ਹਾਂ ਦੇ ਅਤੇ ਮਾਮਲੇ ਦੇ ਇਕ ਹੋਰ ਗਵਾਹ ਜਗਸ਼ੇਰ ਸਿੰਘ ਦੇ ਭਰਾ ਸਨ।