
ਟੀਚਰ ਤੋਂ ਬੱਸ ਕਡੰਕਟਰ ਬਣੀ 41 ਸਾਲ ਦੀ ਭਤੇਰੀ ਦੇਵੀ ਹਰਿਆਣਾ ‘ਚ ਪੁਤਰ ਚਰਚਿਤ ਸੋਚ ਨੂੰ ਚੁਣੌਤੀ ਦੇ ਰਹੀ ਹੈ। ਪੋਸਟਗ੍ਰੇਜੂਏਟ ਅਤੇ ਐਨ.ਈ.ਟੀ ਕਵਾਲਿਫਾਈ ਕਰ....
ਜੀਂਦ (ਭਾਸ਼ਾ) : ਟੀਚਰ ਤੋਂ ਬੱਸ ਕਡੰਕਟਰ ਬਣੀ 41 ਸਾਲ ਦੀ ਭਤੇਰੀ ਦੇਵੀ ਹਰਿਆਣਾ ‘ਚ ਪੁਤਰ ਚਰਚਿਤ ਸੋਚ ਨੂੰ ਚੁਣੌਤੀ ਦੇ ਰਹੀ ਹੈ। ਪੋਸਟਗ੍ਰੇਜੂਏਟ ਅਤੇ ਐਨ.ਈ.ਟੀ ਕਵਾਲਿਫਾਈ ਕਰ ਚੁੱਕੀ ਭਤੇਰੀ ਦੇਵੀ ਹਰਿਆਣਾ ਰੋਡਵੇਜ਼ ਦੀ ਚੁਣੀ ਹੋਈ 8 ਔਰਤਾਂ ਵਿਚੋਂ ਇਕ ਹੈ। ਜਿਨ੍ਹਾਂ ਨੂੰ ਕਡੰਕਟਰ ਬਣਾਇਆ ਗਿਆ ਹੈ। ਪਹਿਲੀ ਵਾਰ ਪਰਿਵਹਨ ਵਿਭਾਗ ਨੇ ਕਡੰਕਟਰ ਦੀ ਪਰਮਾਨੈਂਟ ਪੋਸਟ ਦੇ ਲਈ ਔਰਤਾਂ ਨੂੰ ਨਿਯੁਕਤ ਕੀਤਾ ਹੈ। ਦੇਵੀ ਨੇ ਸ਼ਨਿਚਰਵਾਰ ਨੂੰ ਰਾਜ ਰਾਣੀ, ਕਵਿਕਾ ਰਾਣੀ ਦੇ ਨਾਲ ਜੀਂਦ ਡਿਪੂ ਉਤੇ ਡਿਊਟੀ ਜੁਆਇਨ ਕੀਤੀ ਹੈ।
ਹੈਬਤਪੁਰ ਪਿੰਡ ਦੀ ਰਹਿਣ ਵਾਲੀ ਦੇਵੀ ਐਮ.ਏ, ਬੀ.ਐਡ ਕਰ ਚੁੱਕੀ ਹੈ ਅਤੇ ਨੈੱਟ ਅਤੇ ਹਰਿਆਣਾ ਨੈਟ ਵੀ ਕਵਾਲੀਫਾਈ ਕਰ ਚੁੱਕੀ ਹੈ। ਉਹ ਟੀਚਰ ਬਣਨਾ ਚਾਹੁੰਦੀ ਸੀ ਪਰ ਪਿਛਲੇ 10 ਸਾਲ ਤੋਂ ਸਰਕਾਰੀ ਨੌਕਰੀ ਨੇ ਮਿਲਣ ਕਰਕੇ ਉਸ ਨੇ ਹਰਿਆਣਾ ਰੋਡਵੇਜ਼ ਵਿਚ ਕਡੰਕਟਰ ਲਈ ਅਪਲਾਈ ਕੀਤਾ। ਉਹਨਾਂ ਦੇ ਪਤੀ ਵੀ ਫਰਨੀਚਰ ਦੀ ਦੁਕਾਨ ‘ਤੇ ਕੰਮ ਕਰਦੇ ਹਨ, ਅਤੇ ਉਹਨਾਂ ਦੇ ਦੋ ਬੱਚੇ ਵੀ ਹਨ। ਉਸ ਨੇ ਦੱਸਿਆ ਹੈ ਕਿ ਅਜਿਹਾ ਕੰਮ ਕਰਨ ਵਿਚ ਜਿਹੜਾ ਆਮ ਮਰਦ ਕਰਦੇ ਹਨ, ਇਸ ਨਾਲ ਉਹਨਾਂ ਦੇ ਪਰਿਵਾਰ ਨੂੰ ਪੂਰਾ ਸਹਾਰਾ ਮਿਲਿਆ ਹੈ।
ਮੋਰਕੀ ਪਿੰਡ ਦੀ ਰਹਿਣ ਵਾਲੀ ਕਵਿਕਾ ਰਾਣੀ ਵੀ ਗ੍ਰੈਜੂਏਟ ਹੈ ਅਤੇ ਇਸ ਨੌਕਰੀ ਵਿਚ ਆਉਣ ਵਾਲੀਆਂ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਕਵਿਤਾ ਨੇ ਬੀ.ਕਾਮ ਦੇ ਆਖ਼ਰੀ ਸਾਲ ‘ਚ ਹਰਿਆਣਾ ਵਿਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ ਸੀ। ਉਹ ਅਪਣੀ ਪੜ੍ਹਾਈ ਜਾਰੀ ਰੱਖਣਾ ਚੁਹੰਦੀ ਹੈ ਪਰ ਇਸ ਗੱਲ ਲਈ ਵੀ ਉਤਸ਼ਾਹਿਤ ਹੈ ਕਿ ਉਹ ਲੜਕੀਆਂ ਨੂੰ ਜੀਂਦ ਵਰਗੇ ਪਛੜੇ ਇਲਾਕੇ ਵਿਚੋਂ ਆ ਕੇ ਇਹ ਨੌਕਰੀ ਕਰਨ ਲਈ ਪ੍ਰੇਰਿਤ ਕਰ ਰਹੀ ਹੈ। ਹਿਸਾਰ ਦੇ ਨਰਨੌਂਦ ਬਲਾਕ ਤੋਂ ਅਪਣੀ ਪਤਨੀ ਦੇ ਨਾਲ ਸਫ਼ਰ ਕਰ ਰਹੇ ਜੈ ਭਗਵਾਨ ਨੇ ਕਿਹਾ ਕਿ ਉਹ ਇਕ ਔਰਤ ਕਡੰਕਟਰ ਨੂੰ ਦੇਖ ਕੇ ਖ਼ੁਸ਼ ਹਨ ਅਤੇ ਉਮੀਦ ਕਰਦੇ ਹਨ ਕਿ ਲੋਕ ਉਹਨਾਂ ਦਾ ਸਹਿਯੋਗ ਦੇਣਗੇ।
ਉਹਨਾਂ ਨੇ ਕਿਹਾ ਕਿ ਲੜਕੀਆਂ ਹਰ ਪਾਸੇ ਅੱਗੇ ਜਾ ਰਹੀਆਂ ਹਨ ਅਤੇ ਸਮਾਜ ਨੂੰ ਇਸ ਬਦਲਾਅ ਨੂੰ ਮੰਨਣਾ ਚਾਹੀਦੈ। ਐਡੀਸ਼ਨਲ ਸੈਕਟਰੀ, ਟ੍ਰਾਂਸਪੋਰਟ ਧਨਪਤ ਸਿੰਘ ਨੇ ਕਿਹਾ ਕਿ ਇਹ ਔਰਤਾਂ ਦੂਜਿਆਂ ਲਈ ਪ੍ਰੇਰਣਾ ਸਾਬਤ ਹੋਵੇਗੀ। ਉਹਨਾਂ ਨੇ ਕਿਹਾ ਕਿ ਔਰਤਾਂ ਨੂੰ ਘਰ ਦੇ ਕੋਲ ਅਤੇ ਅਣਵਿਆਹੀਆਂ ਨੂੰ ਹੋਮ ਡਿਸਟ੍ਰੀਕਟ ਵਿਚ ਹੀ ਪੋਸਟਿੰਗ ਦੇਣ ਦੀ ਯੋਜਨਾ ਹੈ। ਜਿਸ ਨਾਲ ਉਹ ਸਮੇਂ ਸਿਰ ਅਪਣੇ ਘਰ ਪਹੁੰਚ ਜਾਣਗੀਆਂ।