
ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੇ ਪੁਲਿਸ ਮੁਖੀਆਂ ਨੂੰ ਅਗਲੇ 31 ਜਨਵਰੀ ਤਕ ਅਹੁਦੇ 'ਤੇ ਰਹਿਣ ਦੀ ਪ੍ਰਵਾਨਗੀ ਦਿਤੀ ਹੈ...........
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੇ ਪੁਲਿਸ ਮੁਖੀਆਂ ਨੂੰ ਅਗਲੇ 31 ਜਨਵਰੀ ਤਕ ਅਹੁਦੇ 'ਤੇ ਰਹਿਣ ਦੀ ਪ੍ਰਵਾਨਗੀ ਦਿਤੀ ਹੈ। ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਅਤੇ ਹਰਿਆਣਾ ਦੇ ਡੀਜੀਪੀ ਬੀ ਐਸ ਸੰਧੂ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਹੁਣ ਉਹ 31 ਜਨਵਰੀ ਤਕ ਇਸ ਅਹੁਦੇ 'ਤੇ ਰਹਿਣਗੇ। ਪੰਜਾਬ ਅਤੇ ਹਰਿਆਣਾ ਸਰਕਾਰਾਂ ਨੇ ਹਾਲ ਹੀ ਵਿਚ ਅਦਾਲਤ ਨੂੰ ਅਪਣੇ ਹੁਕਮ ਵਿਚ ਸੋਧ ਕਰਨ ਦੀ ਬੇਨਤੀ ਕਰਦਿਆਂ ਅਰਜ਼ੀਆਂ ਦਿਤੀਆਂ ਸਨ। ਅਦਾਲਤ ਨੇ ਅਪਣੇ ਹੁਕਮ ਵਿਚ ਕਿਹਾ ਸੀ ਕਿ ਰਾਜਾਂ ਵਿਚ ਡੀਜੀਪੀ ਦੀ ਨਿਯੁਕਤੀ ਲਈ ਨਾਵਾਂ ਦੀ ਚੋਣ ਕਰਨ ਵਾਸਤੇ ਸੰਘ ਲੋਕ ਸੇਵਾ ਕਮਿਸ਼ਨ ਦੀ ਮਦਦ ਲੈਣਾ ਲਾਜ਼ਮੀ ਹੋਵੇਗਾ।
Haryana DGP B S Sandhu
ਰਾਜਾਂ ਨੇ ਕਿਹਾ ਸੀ ਕਿ ਉਨ੍ਹਾਂ ਪੁਲਿਸ ਮੁਖੀ ਦੀ ਚੋਣ ਅਤੇ ਨਿਯੁਕਤੀ ਲਈ ਵਖਰੇ ਕਾਨੂੰਨ ਬਣਾਏ ਹਨ। ਮੁੱਖ ਜੱਜ ਰੰਜਨ ਗੋਗੋਈ, ਜੱਜ ਸੰਜੇ ਕਿਸ਼ਨ ਕੌਲ ਅਤੇ
ਜੱਜ ਕੇ ਐਮ ਜੋਸੇਫ਼ ਦੇ ਬੈਂਚ ਨੇ ਕਿਹਾ ਕਿ ਇਸ ਹੁਕਮ ਵਿਚ ਸੋਧ ਲਈ ਦਾਖ਼ਲ ਅਰਜ਼ੀਆਂ ਬਾਰੇ ਅੱਠ ਜਨਵਰੀ ਨੂੰ ਵਿਚਾਰ ਕੀਤਾ ਜਾਵੇਗਾ। ਇਸ ਨਾਲ ਹੀ ਬੈਂਚ ਨੇ ਇਨ੍ਹਾਂ ਦੋਹਾਂ ਰਾਜਾਂ ਦੇ ਪੁਲਿਸ ਮੁਖੀਆਂ ਨੂੰ 31 ਜਨਵਰੀ ਤਕ ਅਹੁਦੇ ਉਤੇ ਰਹਿਣ ਦੀ ਆਗਿਆ ਵੀ ਦੇ ਦਿਤੀ। (ਏਜੰਸੀ)