
ਨੋਇਡਾ ਦੇ ਸੈਕਟਰ 49 'ਚ ਪੈਂਦੇ ਇਕ ਸਕੂਲ ਦੀ ਕੰਧ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ ਦੋ ਸਕੂਲੀ ਬੱਚਿਆਂ ਦੀ ਮੌਤ ਹੋ ਗਈ ਹੈ। ਦੱਸਿਆ ਜਾ....
ਨਵੀਂ ਦਿੱਲੀ ( ਭਾਸ਼ਾ): ਨੋਇਡਾ ਦੇ ਸੈਕਟਰ 49 'ਚ ਪੈਂਦੇ ਇਕ ਸਕੂਲ ਦੀ ਕੰਧ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ ਦੋ ਸਕੂਲੀ ਬੱਚਿਆਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੀ ਮੌਤ ਕੰਧ ਦੇ ਹੇਠਾਂ ਦਬਣ ਕਾਰਨ ਹੋਈ। ਇਹ ਘਟਨਾ ਸਵੇਰ 10 ਵਜੇ ਦੀ ਦੱਸੀ ਜਾ ਰਹੀ ਹੈ। ਇਸ ਹਾਦਸੇ 'ਚ ਤਿੰਨ ਹੋਰ ਬੱਚੇ ਵੀ ਜਖ਼ਮੀ ਹੋਏ ਹਨ। ਦੂਜੇ ਪਾਸੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿਤੇ ਹਨ।
private school wall collapsed
ਮੁੱਖ ਮੰਤਰੀ ਨੇ ਗੌਤਮਬੁੱਧ ਨਗਰ ਦੇ ਜ਼ਿਲ੍ਹਾਂ ਅਧਿਕਾਰੀ ਨੂੰ ਘਟਨਾ ਸਥਾਂਨ 'ਤੇ ਰਾਹਤ ਅਤੇ ਬਚਾਅ ਕਾਰਜ ਚਲਾਉਣ ਦੇ ਆਦੇਸ਼ ਦਿਤੇ ਹਨ। ਜਾਣਕਾਰੀ ਮੁਤਾਬਕ ਸ਼ਹਿਰ ਦੇ ਸਲਾਰਪੁਰ ਕਲੋਨੀ ਸਥਿਤ ਖਜਾਨ ਮੈਮੋਰੀਅਲ ਪਬਲਿਕ ਸਕੂਲ ਦੀ ਛੱਤ ਅਤੇ ਕੰਧ ਸੋਮਵਾਰ ਦੀ ਸਵੇਰੇ ਅਚਾਨਕ ਹੇਠਾਂ ਡਿੱਗ ਗਈ ਅਤੇ ਘਟਨਾ ਤੋਂ ਬਾਅਦ ਮਲਬੇ ਦੇ ਹੇਠਾਂ ਦਬੇ ਬਚਿਆਂ ਨੂੰ ਪੁਲਿਸ ਨੇ ਹਸਪਤਾਲ ਪਹੁੰਚਾਇਆ। ਫਿਲਹਾਲ ਜ਼ਖਮੀ ਹੋਏ ਬੱਚੇ ਹਸਪਤਾਲ 'ਚ ਜੇਰੇ ਇਲਾਜ ਹਨ।
ਬੱਚਿਆਂ ਦੇ ਮਾਤੇ-ਪਿਤਾ ਨੇ ਦੱਸਿਆ ਹੈ ਕਿ ਜਦੋਂ ਇਹ ਹਾਦਸਿਆ ਹੋਇਆ ਤਾਂ ਬੱਚਿਆਂ ਦੀ ਪ੍ਰੀਖਿਆ ਸ਼ੁਰੂ ਹੋਈ ਸੀ। ਹਾਦਸੇ ਸਮੇਂ ਸਕੂਲ ਸਟਾਫ ਕਾਪੀ ਦੀ ਜਾਂਚ ਰਿਹਾ ਸੀ ਅਤੇ ਹਾਦਸੇ ਤੋਂ ਬਾਅਦ ਭੱਝ ਖਡ਼ਾ ਹੋਇਆ। ਉਨ੍ਹਾਂ ਦੱਸਿਆ ਕਿ ਇਹ ਸਕੂਲ ਕਿਰਾਏ ਦੀ ਬਿਲਡਿੰਗ 'ਚ ਚੱਲ ਰਿਹਾ ਸੀ।
2 students died
ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਡੀਐਮ ਬੀਐਨ ਸਿੰਘ, ਐਸਐਸਪੀ ਡਾਕਟਰ ਅਜੈਪਾਲ ਸ਼ਰਮਾ, ਐਸਪੀ ਸਿੱਟੀ ਸੁਧਾ ਸਿੰਘ, ਐਸਡੀਐਮ ਨਿਰੰਜਨ ਕੁਮਾਰ, ਐਨਡੀਆਰਐਫ ਦੀ ਟੀਮ ਸਮੇਤ ਪ੍ਰਬੰਧਕੀ ਅਧਿਕਾਰੀ ਪਹੁੰਚੇ। ਦੂਜੇ ਪਾਸੇ ਐਸਐਸਪੀ ਨੇ ਦੱਸਿਆ ਕਿ ਹਸਪਤਾਲ 'ਚ ਭਰਤੀ ਚਾਰ ਬੱਚਿਆਂ ਵਿਚੋਂ 2 ਦੀ ਮੌਤ ਹੋ ਗਈ ਹੈ। ਘਟਨਾ ਦੀ ਜਾਂਚ ਚੱਲ ਰਹੀ ਹੈ।