
ਮੇਘਾਲਿਆ ਵਿਚ ਰਹਿਣ ਵਾਲੇ ਸਿੱਖਾਂ ਨੂੰ ਸਹਾਇਤਾ ਦੇਣ ਲਈ ਪੰਜਾਬ ਕੈਬਨਿਟ ਨੇ 60 ਲੱਖ ਰੁਪਏ ਸਵੀਕਾਰ ਕੀਤੇ ਜਿਸ ਨਾਲ ਮੇਘਾਲਿਆ ਸਰਕਾਰ ਨਾਖ਼ੁਸ਼...
ਸ਼ਿਲਾਂਗ, 17 ਦਸੰਬਰ : ਮੇਘਾਲਿਆ ਵਿਚ ਰਹਿਣ ਵਾਲੇ ਸਿੱਖਾਂ ਨੂੰ ਸਹਾਇਤਾ ਦੇਣ ਲਈ ਪੰਜਾਬ ਕੈਬਨਿਟ ਨੇ 60 ਲੱਖ ਰੁਪਏ ਸਵੀਕਾਰ ਕੀਤੇ ਜਿਸ ਨਾਲ ਮੇਘਾਲਿਆ ਸਰਕਾਰ ਨਾਖ਼ੁਸ਼ ਹੈ। ਰਾਜ ਦੇ ਇਕ ਮੰਤਰੀ ਨੇ ਅੱਜ ਇਸ ਸਬੰਧੀ ਜਾਣਕਾਰੀ ਦਿਤੀ। ਜੂਨ ਵਿਚ ਹੋਏ ਸਿੱਖ ਕਤਲੇਆਮ ਕਾਰਨ ਸਿੱਖ ਕੌਮ ਦੇ ਲੋਕ ਇਕ ਥਾਂ ਤੋਂ ਦੂਜੀ ਥਾਂ ਚਲੇ ਗਏ ਸਨ। ਮੇਘਾਲਿਆ ਦੇ ਸ਼ਹਿਰੀ ਵਿਕਾਸ ਮੰਤਰੀ ਐਚ ਦੋਹਲਿੰਗ ਨੇ ਪੰਜਾਬ ਸਰਕਾਰ ਨੂੰ ਕੈਬਨਿਟ ਦੇ ਉਸ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ ਜਿਸ ਵਿਚ ਸ਼ਿਲਾਂਗ 'ਚ ਰਹਿਣ ਵਾਲੇ ਸਿੱਖ ਲੋਕਾਂ ਲਈ ਆਰਥਕ ਰਾਹਤ ਨੂੰ ਮੰਜ਼ੂਰੀ ਦਿਤੀ ਗਈ।
ਮੰਤਰੀ ਨੇ ਕਿਹਾ ਕਿ ਇਸ ਨਾਲ ਸਥਿਤੀ ਹੋਰ ਖ਼ਰਾਬ ਹੋਵੇਗੀ ਕਿਉਂਕਿ ਰਾਜ ਸਰਕਾਰ ਮਸਲੇ ਨੂੰ ਚੰਗੇ ਤਰੀਕੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੋਹਲਿੰਗ ਨੇ ਦਸਿਆ,''ਅਸੀਂ ਇਸ ਫ਼ੈਸਲੇ ਤੋਂ ਖ਼ੁਸ਼ ਨਹੀਂ ਹਾਂ ਅਤੇ ਅਸੀਂ ਉਨ੍ਹਾਂ ਨੂੰ (ਪੰਜਾਬ ਸਰਕਾਰ ਤੋਂ) ਬੇਨਤੀ ਕੀਤੀ ਹੈ ਕਿ ਉਹ ਅੱਗ ਵਿਚ ਹੋਰ ਘੀ ਪਾਉਣ ਦਾ ਕੰਮ ਨਾ ਕਰਨ।'' ਪੰਜਾਬ ਕੈਬਨਿਟ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਮੇਘਾਲਿਆ ਦੇ ਵਿਸਥਾਪਤਾਂ ਲਈ 60 ਲੱਖ ਰੁਪਏ ਦੀ ਮਨਜ਼ੂਰੀ ਦਿਤੀ ਸੀ। ਇਨ੍ਹਾਂ ਵਿਚੋਂ 50 ਲੱਖ ਰੁਪਏ ਖ਼ਾਲਸਾ ਮੱਧ ਵਿਦਿਆਲਿਆ ਲਈ ਅਤੇ ਬਾਕੀ ਧਨ ਉਨ੍ਹਾਂ ਲੋਕਾਂ ਨੂੰ ਦਿਤਾ ਜਾਵੇਗਾ ਜਿਨ੍ਹਾਂ ਦੀਆਂ ਦੁਕਾਨਾਂ ਅਤੇ ਟਰੱਕ ਦੰਗਿਆਂ ਵਿਚ ਨੁਕਸਾਨੇ ਗਏ ਸਨ। (ਪੀ.ਟੀ.ਆਈ)