ਘੁਸਪੈਠੀਆਂ ਨੂੰ ਰੋਕਣ ਲਈ ਮੇਘਾਲਿਆ ਬਾਰਡਰ 'ਤੇ ਬਣੇ 7 ਚੈਕ ਪੁਆਇੰਟ
Published : Aug 6, 2018, 3:15 pm IST
Updated : Aug 6, 2018, 3:15 pm IST
SHARE ARTICLE
Meghalaya sets up checkpoints to stop entry of ‘foreigners’ from Assam
Meghalaya sets up checkpoints to stop entry of ‘foreigners’ from Assam

ਅਸਾਮ ਵਿਚ ਨੈਸ਼ਨਲ ਰਜਿਸਟਰ ਆਫ਼ ਸਿਟਿਜ਼ਨ (NRC) ਡਰਾਫਟ ਜਾਰੀ ਹੋਏ ਇੱਕ ਹਫਤਾ ਨਿਕਲ ਚੁੱਕਿਆ ਹੈ

ਅਸਾਮ, ਅਸਾਮ ਵਿਚ ਨੈਸ਼ਨਲ ਰਜਿਸਟਰ ਆਫ਼ ਸਿਟਿਜ਼ਨ (NRC) ਡਰਾਫਟ ਜਾਰੀ ਹੋਏ ਇੱਕ ਹਫਤਾ ਨਿਕਲ ਚੁੱਕਿਆ ਹੈ। ਜਿਨ੍ਹਾਂ ਲੋਕਾਂ ਦੇ ਨਾਮ ਐਨਆਰਸੀ ਲਿਸਟ ਵਿਚ ਨਹੀਂ ਸਨ ਉਹ ਦੁਬਾਰਾ 7 ਅਗਸਤ ਤੋਂ ਫ਼ਾਰਮ ਭਰ ਸਕਦੇ ਸਨ, ਪਰ ਫ਼ਾਰਮ ਮਿਲਣ ਦੀ ਮਿਤੀ ਹੁਣ 10 ਅਗਸਤ ਕਰ ਦਿੱਤੀ ਗਈ ਹੈ। ਇਹ ਫ਼ਾਰਮ 30 ਅਗਸਤ ਤੋਂ ਐਨਆਰਸੀ ਸੇਵਾ ਕੇਂਦਰਾਂ ਵਿਚ ਲੋਕ ਜਮ੍ਹਾ ਕਰ ਸਕਣਗੇ।

Meghalaya sets up checkpointsMeghalaya sets up checkpointsਉੱਧਰ, ਐਨਆਰਸੀ ਡਰਾਫਟ ਜਾਰੀ ਹੋਣ ਤੋਂ ਬਾਅਦ ਮੇਘਾਲਿਆ ਵਿਚ ਗ਼ੈਰ ਕਾਨੂੰਨੀ ਘੁਸਪੈਠੀਆਂ ਨੂੰ ਰੋਕਣ ਲਈ ਪੁਲਿਸ ਨੇ 7 ਚੈਕ ਪੁਆਇੰਟ ਬਣਾਏ ਹਨ, ਜਿੱਥੇ ਅਸਾਮ ਤੋਂ ਆਉਣ ਜਾਣ ਵਾਲੇ ਲੋਕਾਂ 'ਤੇ ਸਖ਼ਤ ਨਜ਼ਰ ਰੱਖੀ ਜਾਵੇਗੀ ਅਤੇ ਗ਼ੈਰ ਕਾਨੂੰਨੀ ਘੋਸ਼ਿਤ ਕੀਤੇ ਗਏ ਲੋਕਾਂ ਨੂੰ ਸੂਬੇ ਵਿਚ ਜਾਣ ਤੋਂ ਰੋਕਿਆ ਜਾਵੇਗਾ।  ਇਸ ਬਾਰੇ ਵਿਚ ਐਸਪੀ ਦੇਬਾਂਗਸ਼ੂ ਸੰਗਮਾ ਨੇ ਮੀਡੀਆ ਨੂੰ ਦੱਸਿਆ ਕਿ, ਘੁਸਪੈਠੀਆਂ ਨੂੰ ਰੋਕਣ ਲਈ ਇਹ ਚੈਕ ਪੁਆਇੰਟ ਬਣਾਏ ਗਏ ਹਨ, ਇਸ ਨਾਲ ਅਸਾਮ ਤੋਂ ਆਉਣ - ਜਾਣ ਵਾਲਿਆਂ ਦੀ ਜਾਂਚ ਹੋ ਰਹੀ ਹੈ। ਚੈੱਕ ਪੁਆਇੰਟ 'ਤੇ ਲੋਕਾਂ ਦਾ ਪਛਾਣ ਪੱਤਰ ਦੇਖਿਆ ਜਾ ਰਿਹਾ ਹੈ।

Meghalaya sets up checkpointsMeghalaya sets up checkpointsਤਾਂਕਿ ਉਹ ਭਾਰਤ ਦੇ ਨਾਗਰਿਕ ਹਨ ਜਾਂ ਨਹੀਂ ਇਸ ਦੀ ਪੁਸ਼ਟੀ ਹੋ ਸਕੇ। ਸੰਗਮਾ ਨੇ ਅੱਗੇ ਦੱਸਿਆ ਕਿ ਵੈਸਟ ਖਾਸੀ ਹਿਲਸ, ਰਿ - ਭੋਈ, ਜੈਂਤੀਆ ਹਿਲਸ, ਗਾਰਾਂ ਹਿਲਸ ਜ਼ਿਲ੍ਹੇ ਅਸਾਮ ਦੇ ਬਾਰਡਰ ਦੇ ਕੋਲ ਹਨ। ਇੱਥੇ ਪੈਣ ਵਾਲੇ ਚੈਕ ਪੁਆਇੰਟਸ 'ਤੇ ਘੁਸਪੈਠੀਆਂ ਨੂੰ ਰੋਕਣ ਲਈ ਟੀਮ ਬਣਾਈ ਗਈ ਹੈ। ਇਸ ਐਕਸ਼ਨ ਤੋਂ ਬਾਅਦ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨਵਾਲ ਨੇ ਮੇਘਾਲਿਆ ਦੇ ਸੀਐਮ ਕੋਨਾਰਡ ਸੰਗਮਾ ਨਾਲ ਫੋਨ 'ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਅਸਾਮ ਅਤੇ ਮੇਘਾਲਿਆ  ਦੇ ਵਿਚ ਆਵਾਜਾਈ ਸੌਖੀ ਕਰਨ ਦੀ ਗੱਲ ਕਹੀ। ਤਾਂਕਿ ਚੈਕ ਪੁਆਇੰਟ 'ਤੇ ਲੋਕਾਂ ਨੂੰ ਪਰੇਸ਼ਾਨੀ ਨਾ ਝੱਲਣੀ ਪਏ।  

Meghalaya sets up checkpointsMeghalaya sets up checkpointsਐਨਆਰਸੀ ਦੇ ਜਾਰੀ ਹੋਣ ਤੋਂ ਬਾਅਦ ਹਾਲ ਹੀ ਵਿਚ ਇਹ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਅਸਾਮ ਤੋਂ ਮੇਘਾਲਿਆ ਜਾਣ ਵਾਲੇ ਕਈ ਲੋਕਾਂ ਨੂੰ ਘੁਸਪੈਠੀਆ ਦੱਸਕੇ ਮਾੜਾ ਵਰਤਾਅ ਕੀਤਾ ਗਿਆ ਸੀ। ਅਸਲ ਵਿਚ, ਇਹ ਪੂਰਾ ਮਾਮਲਾ ਉਸ ਸਮੇਂ ਸੁਰਖ਼ੀਆਂ ਵਿਚ ਆਇਆ ਜਦੋਂ ਖਾਸੀ ਸਟੂਡੇਂਟ ਯੂਨੀਅਨ (KSU) ਨੇ ਐਨਆਰਸੀ ਡਰਾਫਟ ਜਾਰੀ ਹੋਣ ਤੋਂ ਬਾਅਦ ਮੇਘਾਲਿਆ ਬਾਰਡਰ 'ਤੇ ਆਪਣੇ ਚੈਕ ਪੁਆਇੰਟ ਬਣਾਏ ਸਨ।   

Location: India, Meghalaya

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement