
ਸੰਤ ਰਾਮ ਸਿੰਘ ਦੇ ਸੰਸਕਾਰ ਤੇ ਕਿਸਾਨ ਆਗੂ ਅਤੇ ਵੱਡੀ ਗਿਣਤੀ ਵਿਚ ਕਿਸਾਨ ਪੁੱਜਣਗੇ।
ਨਵੀਂ ਦਿੱਲੀ : ਬਾਰਡਰ ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਸਮੁੱਚੇ ਰੂਪ ਵਿਚ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਬੀਬੀ ਜਗੀਰ ਕੌਰ ਨੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਬਿਆਨ ਦਿੱਤਾ ਹੈ, ਉਸ ਦੀ ਨਿੰਦਾ ਕੀਤੀ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਬੀਬੀ ਜਗੀਰ ਕੌਰ ਤੇ ਕਾਰਵਾਈ ਕਰਨ ਨਾਲ ਹੀ ਅਕਾਲ ਤਖਤ ਦੇ ਜਥੇਦਾਰ ਤੋਂ ਕਾਰਵਾਈ ਦੀ ਕੀਤੀ ਹੈ । ਕਿਸਾਨ ਆਗੂਆਂ ਦੱਸਿਆ ਕਿ ਬੀਬੀ ਜਗੀਰ ਕੌਰ ਇੱਕ ਧਾਰਮਿਕ ਸੰਸਥਾ ਦੇ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਝੂਠ ਬੋਲਿਆ ਹੈ,ਜਿਸ ਨਾਲ ਸਮਾਜ ਵਿਚ ਗਲਤ ਪ੍ਰਭਾਵ ਗਿਆ ਹੈ।
farmerਕਿਸਾਨ ਆਗੂਆਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਬੀਬੀ ਜਗੀਰ ਕੌਰ ਵੱਲੋਂ ਦਿੱਤੇ ਅਜਿਹੇ ਬਿਆਨ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਸੰਸਥਾ ਦੀ ਉੱਚ ਸੰਸਥਾ ਦੇ ਮੁਖੀ ਹਨ ਉਨ੍ਹਾਂ ਵੱਲੋਂ ਝੂਠ ਬੋਲ ਲੈ ਗਿਆ ਹੈ ਜੋ ਬਹੁਤ ਹੀ ਨਿੰਦਣਯੋਗ ਹੈ । ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਸੰਘਰਸ਼ ਦੌਰਾਨ ਜਿੰਨੇ ਵੀ ਸ਼ਹੀਦ ਕਿਸਾਨ ਹੋਏ ਹਨ ਉਨ੍ਹਾਂ ਦੀ ਯਾਦ ਵਿੱਚ ਵੀਹ ਦਸੰਬਰ ਨੂੰ ਪੂਰੇ ਦੇਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕੀਤਾ ਜਾਵੇਗਾ।
narinder modi and Amitਕਿਸਾਨ ਜਥੇਜੰਦੀਆਂ ਨੇ ਅੱਜ ਬਾਰਡਰ ‘ਤੇ ਸਟੇਜ ਨਹੀਂ ਚਲਾਈ , ਉਨ੍ਹਾਂ ਦੱਸਿਆ ਕਿ ਸੰਤ ਰਾਮ ਸਿੰਘ ਜਿਨਾ ਨੇ ਕਿਸਾਨੀ ਹੱਕਾਂ ਲਈ ਸ਼ਹੀਦੀ ਦਿੱਤੀ ਹੈ । ਉਨ੍ਹਾਂ ਦੀ ਯਾਦ ਵਿਚ ਸਾਰਾ ਦਿਨ ਕੀਰਤਨ ਕੀਤਾ ਗਿਆ, ਕੱਲ੍ਹ ਨੂੰ ਕਿਸਾਨ ਆਗੂ ਅਤੇ ਵੱਡੀ ਗਿਣਤੀ ਵਿਚ ਕਿਸਾਨ ਉਨ੍ਹਾਂ ਦੇ ਸੰਸਕਾਰ ‘ਤੇ ਪੁੱਜਣਗੇ। ਕਿਸਾਨ ਆਗੂਆਂ ਦੱਸਿਆ ਕਿ ਖੇਤੀ ਬਿਲਾਂ ਦੀ ਹਮਾਇਤ ਕਰਨ ਵਾਲੀਆਂ ਜਥੇਬੰਦੀਆਂ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮਿਲਣ ਵਾਲੀਆਂ ਜਥੇਬੰਦੀਆਂ ਅਸਲ ਵਿੱਚ ਕਿਸਾਨ ਜਥੇਬੰਦੀਆਂ ਹੀ ਨਹੀਂ ਹਨ, ਅਜਿਹੀਆਂ ਜਥੇਬੰਦੀਆਂ ਦਾ ਕੰਮ ਸੰਘਰਸ਼ ਠੇਸ ਲਾਉਣਾ ਹੈ।
ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਤੇ ਹੋਰ ਸੂਬਿਆਂ ਤੋਂ ਆ ਰਹੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਜੇਕਰ ਸਰਕਾਰ ਨੇ ਅਜਿਹੀ ਕਾਰਵਾਈ ਬੰਦ ਨਹੀ ਕੀਤੀ ਤਾਂ ਅਸੀਂ ਜਵਾਬ ਦਿਆਂਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਤ ਬਾਬਾ ਰਾਮ ਸਿੰਘ ਜੀ ਇਸ ਅੰਦੋਲਨ ਲਈ ਇੱਕ ਸੰਦੇਸ਼ ਦੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਵਕੀਲਾਂ ਦਾ ਇੱਕ ਪੈੱਨਲ ਬਣਾਇਆ ਹੈ, ਜਿਸ ‘ਚ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ, ਸੀਨੀਅਰ ਵਕੀਲ ਐੱਚ.ਐੱਸ. ਫੂਲਕਾ, ਸੁਪਰੀਮ ਕੋਰਟ ਦੇ ਵਕੀਲ ਦੁਸ਼ਯੰਤ ਦਵੇ, ਵਕੀਲ ਕੋਲਿਨ ਗੋਂਸਲਸ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਕੀਲ ਤੈਅ ਕਰਨਗੇ ਇਸ ਕਮੇਟੀ ਦਾ ਹਿੱਸਾ ਬਣਨਾ ਹੈ ਜਾਂ ਨਹੀਂ।