'ਗੱਡੀਆਂ ਦੇ ਮਾਲਕਾਂ ਨੂੰ ਪੀ.ਯੂ.ਸੀ. ਨਿਯਮਾਂ ਦੀ ਪਾਲਣਾ ਕਰਨ ਲਈ ਇਕ ਦਿਨ ਦਾ ਦਿੱਤਾ ਸਮਾਂ'
ਨਵੀਂ ਦਿੱਲੀ: ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਦੂਸ਼ਣ ਕੰਟਰੋਲ (ਪੀ.ਯੂ.ਸੀ.) ਸਰਟੀਫਿਕੇਟ ਤੋਂ ਬਿਨਾਂ ਗੱਡੀਆਂ ਨੂੰ 18 ਦਸੰਬਰ ਤੋਂ ਕੌਮੀ ਰਾਜਧਾਨੀ ਦੇ ਪਟਰੌਲ ਪੰਪਾਂ ਉਤੇ ਪਟਰੌਲ-ਡੀਜ਼ਲ ਭਰਨ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਗੱਡੀਆਂ ਦੇ ਮਾਲਕਾਂ ਨੂੰ ਪੀ.ਯੂ.ਸੀ. ਨਿਯਮਾਂ ਦੀ ਪਾਲਣਾ ਕਰਨ ਲਈ ਇਕ ਦਿਨ ਦਾ ਸਮਾਂ ਦਿਤਾ ਗਿਆ ਹੈ। ਸਿਰਸਾ ਨੇ ਕਿਹਾ ਕਿ ਪਟਰੌਲ ਪੰਪਾਂ ਉਤੇ ਲਗਾਏ ਗਏ ਕੈਮਰੇ ਅਪਣੇ ਆਪ ਹੀ ਬਿਨਾਂ ਵੈਧ ਪੀ.ਯੂ.ਸੀ. ਸਰਟੀਫਿਕੇਟ ਵਾਲੇ ਗੱਡੀਆਂ ਦੀ ਪਛਾਣ ਕਰ ਲੈਣਗੇ ਅਤੇ ਵੀਰਵਾਰ ਤੋਂ ਅਜਿਹੇ ਗੱਡੀਆਂ ਨੂੰ ਬਿਨਾਂ ਕਿਸੇ ਟਕਰਾਅ ਜਾਂ ਵਿਘਨ ਦੇ ਬਾਲਣ ਤੋਂ ਇਨਕਾਰ ਕਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ 8 ਲੱਖ ਤੋਂ ਵੱਧ ਗੱਡੀਆਂ ਦੇ ਮਾਲਕਾਂ ਉਤੇ ਪਹਿਲਾਂ ਹੀ ਜੁਰਮਾਨਾ ਲਗਾਇਆ ਜਾ ਚੁੱਕਾ ਹੈ, ਜਿਨ੍ਹਾਂ ਕੋਲ ਇਸ ਵੇਲੇ ਜਾਇਜ਼ ਪੀ.ਯੂ.ਸੀ. ਸਰਟੀਫਿਕੇਟ ਨਹੀਂ ਹਨ।
