
ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿਚ ਸੰਘਣੇ ਕੋਹਰੇ ਦੇ ਕਾਰਨ ਇੰਦਰਾ ਗਾਂਧੀ...
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿਚ ਸੰਘਣੇ ਕੋਹਰੇ ਦੇ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਸ਼ੁੱਕਰਵਾਰ ਨੂੰ ਜਹਾਜ਼ਾਂ ਦੀਆਂ ਉਡਾਣਾਂ ਗਈਆਂ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਕਿਹਾ, ‘‘ਜਹਾਜ਼ਾਂ ਦੀਆਂ ਉਡਾਣਾਂ ਰੁਕੀਆਂ ਹੋਈਆਂ ਹਨ ਅਤੇ ਬਹੁਤ ਘੱਟ ਜਹਾਜ਼ਾਂ ਨੇ ਉਡਾਣਾਂ ਭਰੀਆਂ ਹਨ।’’ ਇਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਸਾਢੇ ਪੰਜ ਵਜੇ ਤੋਂ ਸੱਤ ਵਜੇ ਤੱਕ ਜਹਾਜ਼ਾਂ ਨੂੰ ਉਡਾਣ ਭਰਨ ਤੋਂ ਪੂਰੀ ਤਰ੍ਹਾਂ ਰੋਕ ਦਿਤਾ ਗਿਆ ਅਤੇ ਸਵੇਰੇ ਛੇ ਵਜੇ ਅਤੇ ਸੱਤ ਵਜੇ ਦੇ ਵਿਚ ਰੁਕ-ਰੁਕ ਕੇ ਜਹਾਜ਼ ਉਤਰੇ।
Delhi Airport
ਸੰਘਣੇ ਕੋਹਰੇ ਦੇ ਕਾਰਨ ਸਵੇਰੇ ਸੱਤ ਵਜੇ ਤੋਂ ਬਾਅਦ ਵੀ ਜਹਾਜ਼ਾਂ ਨੂੰ ਉਡਾਣ ਭਰਨ ਦੀ ਆਗਿਆ ਨਹੀਂ ਦਿਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਿੰਗਾਪੁਰ ਤੋਂ ਆਈਜੀਆਈ ਹਵਾਈ ਅੱਡੇ ਆ ਰਹੇ ਇਕ ਜਹਾਜ਼ ਦਾ ਰਸਤਾ ਬੰਦ ਕਰ ਦਿਤਾ ਗਿਆ। ਉਸ ਨੂੰ ਕੋਲਕਾਤਾ ਲੈ ਜਾਇਆ ਗਿਆ। ਦਿੱਲੀ ਵਿਚ ਰਨਵੇ ਉਤੇ ਉਡਾਣ ਭਰਨ ਲਈ 125 ਮੀਟਰ ਦੀ ਘੱਟੋਂ ਘੱਟ ਵਿਜੀਬਿਲਟੀ ਦੀ ਲੋੜ ਹੁੰਦੀ ਹੈ। ਅਧਿਕਾਰੀ ਨੇ ਦੱਸਿਆ ਕਿ ਸੰਘਣੇ ਕੋਹਰੇ ਦੇ ਕਾਰਨ ਸ਼ੁੱਕਰਵਾਰ ਸਵੇਰੇ ਚਾਰ ਵਜੇ ਤੋਂ ਹੀ ਦਿੱਲੀ ਹਵਾਈ ਅੱਡੇ ਉਤੇ ਵਿਜੀਬਿਲਟੀ ਬਹੁਤ ਘੱਟ ਰਹੀ ਹੈ।
Delhi Airport
ਏਅਰਲਾਈਨ ਨੇ ਸ਼ੁੱਕਰਵਾਰ ਨੂੰ ਸਵੇਰੇ ਅੱਠ ਵਜਕੇ 23 ਮਿੰਟ ਉਤੇ ਟਵੀਟ ਕੀਤਾ, ‘‘ਦਿੱਲੀ ਵਿਚ ਸੰਘਣੇ ਕੋਹਰੇ ਦੇ ਕਾਰਨ ਜਹਾਜ਼ਾਂ ਦੀਆਂ ਉਡਾਣਾਂ ਵਿਚ ਦੇਰੀ ਦੀ ਸੰਭਾਵਨਾ ਹੈ ਜਿਸ ਦੇ ਨਾਲ ਪੂਰੇ ਨੈੱਟਵਰਕ ਵਿਚ ਉਡਾਣਾਂ ਉਤੇ ਕਾਫ਼ੀ ਅਸਰ ਪੈ ਸਕਦਾ ਹੈ।’’ ਉਸ ਨੇ ਕਿਹਾ ‘‘ਹੁਣ ਦਿੱਲੀ ਤੋਂ ਜਹਾਜ਼ਾਂ ਦੀਆਂ ਉਡਾਣਾਂ ਰੁਕੀਆਂ ਹੋਈਆਂ ਹਨ ਅਤੇ ਇਹ ਮੌਸਮ ਸਾਫ਼ ਹੋਣ ਦੀ ਹਾਲਤ ਵਿਚ ਸਵੇਰੇ ਸਾਢੇ ਨੌਂ ਵਜੇ ਤੱਕ ਬਹਾਲ ਹੋਵੇਗਾ।’’