
ਦੇਸ਼ ਵਿਚ ਨਿਜੀ ਖੇਤਰ ਦੀ ਹੋਰ ਕੋਈ ਕੰਪਨੀ ਨਹੀਂ ਹੈ ਜੋ ਇੰਨਾ ਮੁਨਾਫ਼ਾ ਕਮਾਉਂਦੀ ਹੋਵੇ।
ਨਵੀਂ ਦਿੱਲੀ : ਦੇਸ਼ ਦੇ ਸੱਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਿਟੇਡ ਇਕਲੌਤੀ ਅਜਿਹੀ ਕੰਪਨੀ ਹੈ ਜੋ ਹਰ ਰੋਜ਼ 100 ਕਰੋੜ ਰੁਪਏ ਤੋਂ ਵੱਧ ਮੁਨਾਫ਼ਾ ਕਮਾਉਂਦੀ ਹੈ। ਖ਼ਬਰਾਂ ਮੁਤਾਬਕ ਕੰਪਨੀ ਨੇ ਬੀਤੀ ਤਿਮਾਹੀ ਵਿਚ 10,251 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਕਮਾਇਆ। ਜੇਕਰ ਹਿਸਾਬ ਲਗਾਇਆ ਜਾਵੇ ਤਾਂ ਇਹ ਕੰਪਨੀ ਹਰ ਰੋਜ਼ 113 ਕਰੋੜ ਰੁਪਏ ਦਾ ਸਿਰਫ ਮੁਨਾਫ਼ਾ ਕਮਾਉਂਦੀ ਹੈ। ਦੇਸ਼ ਵਿਚ ਨਿਜੀ ਖੇਤਰ ਦੀ ਹੋਰ ਕੋਈ ਕੰਪਨੀ ਨਹੀਂ ਹੈ ਜੋ ਇੰਨਾ ਮੁਨਾਫ਼ਾ ਕਮਾਉਂਦੀ ਹੋਵੇ।
Mukesh Ambani
ਜਨਤਕ ਖੇਤਰ ਵਿਚ ਇੰਡੀਅਨ ਆਇਲ ਕਾਰਪੋਰੇਸ਼ਨ ਕਿਸੇ ਤਿਮਾਹੀ ਵਿਚ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਮੁਨਾਫ਼ਾ ਕਮਾਉਣ ਵਾਲੀ ਕੰਪਨੀ ਹੈ। ਰਿਲਾਇੰਸ ਨੇ ਕਿਹਾ ਹੈ ਕਿ ਬੀਤੀ ਤਿਮਾਹੀ ਵਿਚ ਉਸ ਨੇ ਪੈਟਰੋ ਰਸਾਇਣ, ਖੁਦਰਾ ਅਤੇ ਦੂਰ ਸੰਚਾਰ ਕਾਰੋਬਾਰ ਰਾਹੀਂ ਰਿਕਾਰਡ ਕਮਾਈ ਕੀਤੀ। ਮੁੱਖ ਤੌਰ 'ਤੇ ਪਟਰੌਲੀਅਮ ਰਿਫਾਇਨਰੀ ਦਾ ਕਾਰੋਬਾਰ ਕਰਨ ਵਾਲੀ ਰਿਲਾਇੰਸ ਦਾ ਅਕਤੂਬਰ-ਦਸੰਬਰ ਤਿਮਾਹੀ ਵਿਚ ਸ਼ੁੱਧ ਮੁਨਾਫ਼ਾ 8.8 ਫ਼ੀ ਸਦੀ ਵੱਧ ਕੇ 10251 ਕਰੋੜ ਰੁਪਏ ਹੋ ਗਿਆ। ਪਿਛਲੇ ਵਿੱਤੀ ਸਾਲ ਵਿਚ ਕੰਪਨੀ ਨੇ ਇਸੇ ਮਿਆਦ ਵਿਚ 9420 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਸੀ।
Reliance Industries
ਇਹ ਨਿਜੀ ਖੇਤਰ ਦੀ ਕਿਸੇ ਕੰਪਨੀ ਦਾ ਸੱਭ ਤੋਂ ਉੱਚਾ ਤਿਮਾਹੀ ਮੁਨਾਫ਼ਾ ਹੈ। ਸਮੀਖਿਅਕ ਤਿਮਾਹੀ ਵਿਚ ਰਿਲਾਇੰਸ ਇੰਡਸਟਰੀਜ਼ ਦਾ ਕਾਰੋਬਾਰ 56 ਫ਼ੀ ਸਦੀ ਵੱਧ ਕੇ 1,71,336 ਕਰੋੜ ਰੁਪਏ ਹੋ ਗਿਆ। ਕੰਪਨੀ ਨੇ ਤਿਮਾਹੀ ਦੌਰਾਨ ਕਈ ਹੋਰ ਖੁਦਰਾ ਸਟੋਰ ਖੋਲ੍ਹੇ ਅਤੇ ਉਸ ਦੀ ਜਿਓ ਮੋਬਾਈਲ ਸੇਵਾ ਦੇ ਗਾਹਕਾਂ ਦੀ ਗਿਣਤੀ ਵਿਚ 2.8 ਕਰੋੜ ਦਾ ਵਾਧਾ ਹੋਇਆ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਕਿਹਾ ਕਿ ਅਪਣੇ ਦੇਸ਼ ਅਤੇ ਸ਼ੇਅਰਧਾਰਕਾਂ ਲਈ ਵਾਧੂ ਮੁੱਲ ਬਣਾਉਣ ਦੀਆਂ ਕੋਸ਼ਿਸ਼ਾਂ
Reliance
ਵਿਚਕਾਰ ਸਾਡੀ ਕੰਪਨੀ 10,000 ਕਰੋੜ ਰੁਪਏ ਦਾ ਤਿਮਾਹੀ ਮੁਨਾਫ਼ਾ ਕਮਾਉਣ ਵਾਲੀ ਨਿਜੀ ਖੇਤਰ ਦੀ ਪਹਿਲੀ ਕੰਪਨੀ ਬਣ ਗਈ ਹੈ। ਉਹਨਾਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਬਹੁਤ ਉਤਾਰ-ਚੜਾਅ ਦੌਰਾਨ ਕੰਪਨੀ ਨੇ ਸੰਗਠਨ ਦੇ ਆਧਾਰ 'ਤੇ ਮਜ਼ਬੂਤ ਤਿਮਾਹੀ ਨਤੀਜੇ ਦਿਤੇ ਹਨ। ਉਹਨਾਂ ਕਿਹਾ ਕਿ ਕੰਪਨੀ ਨੇ ਖੁਦਰਾ ਅਤੇ ਦੂਰਸੰਚਾਰ ਕਾਰੋਬਾਰ ਵਿਚ ਤੇਜ਼ ਵਾਧੇ ਦੀ ਰਫਤਾਰ ਨੂੰ ਕਾਇਮ ਰੱਖਿਆ। ਸਮੂਹ ਦੀ ਦੂਰਸੰਚਾਰ ਇਕਾਈ ਜਿਓ ਦਾ ਸ਼ੁੱਧ ਲਾਭ ਤਿਮਾਹੀ ਦੌਰਾਨ 65 ਫ਼ੀ ਸਦੀ ਤੋਂ ਵੱਧ ਕੇ 831 ਕਰੋੜ ਰੁਪਏ ਤੱਕ ਪੁੱਜ ਗਿਆ।