
ਯੁੱਧ ਨਹੀਂ ਹੈ ਤਾਂ ਕੋਈ ਕਾਰਨ ਨਹੀਂ ਬਣਦਾ ਕਿ ਫ਼ੌਜੀਆਂ ਦੀ ਜਾਨ ਜਾਵੇ।
ਨਵੀਂ ਦਿੱਲੀ : ਆਰਐਸਐਸ ਮੁਖੀ ਮੋਹਨ ਭਾਗਵਤ ਨੇ ਫ਼ੌਜ ਦੇ ਜਵਾਨਾਂ ਦੀ ਹੋ ਰਹੀ ਸ਼ਹਾਦਤ ਨੂੰ ਲੈ ਕੇ ਸਰਕਾਰ ਨੂੰ ਘੇਰਦੇ ਹੋਏ ਕਿਹਾ ਹੈ ਕਿ ਜਦ ਕਿਸੇ ਨਾਲ ਯੁੱਧ ਨਹੀਂ ਹੋ ਰਿਹਾ ਹੈ ਤਾਂ ਫਿਰ ਸਰਹੱਦ 'ਤੇ ਫ਼ੌਜੀ ਜਵਾਨ ਕਿਸ ਤਰ੍ਹਾਂ ਸ਼ਹੀਦ ਹੋ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਅਸੀਂ ਅਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੇ। ਨਾਗਪੁਰ ਵਿਖੇ ਪ੍ਰਹਾਰ ਸਮਾਜ ਜਾਗ੍ਰਤੀ ਸੰਸਥਾ ਦੇ ਸਮਾਗਮ
Indian Armymen
ਮੌਕੇ ਮੋਹਨ ਭਾਗਵਤ ਨੇ ਕਿਹਾ ਕਿ ਜਦ ਦੇਸ਼ ਨੂੰ ਅਜ਼ਾਦੀ ਨਹੀਂ ਮਿਲੀ ਸੀ ਤਾਂ ਉਸ ਵੇਲ੍ਹੇ ਦੇਸ਼ ਲਈ ਕੁਰਬਾਨੀ ਦਾ ਸਮਾਂ ਸੀ। ਯੁੱਧ ਦੌਰਾਨ ਸਰਹੱਦ 'ਤੇ ਫ਼ੌਜੀ ਅਪਣੀ ਜਾਨ ਦੀ ਬਾਜ਼ੀ ਲਗਾ ਦਿੰਦੇ ਹਨ, ਪਰ ਇਸ ਵੇਲ੍ਹੇ ਦੇਸ਼ ਵਿਚ ਕੋਈ ਯੁੱਧ ਨਹੀਂ ਹੋ ਰਿਹਾ ਫਿਰ ਵੀ ਫ਼ੌਜ ਦੇ ਜਵਾਨ ਸ਼ਹੀਦ ਹੋ ਰਹੇ ਹਨ। ਯੁੱਧ ਨਹੀਂ ਹੈ ਤਾਂ ਕੋਈ ਕਾਰਨ ਨਹੀਂ ਬਣਦਾ ਕਿ ਫ਼ੌਜੀਆਂ ਦੀ ਜਾਨ ਜਾਵੇ। ਮੋਹਨ ਭਾਗਵਤ ਦੇ ਇਸ ਬਿਆਨ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
Indian Army
ਮੋਦੀ ਸਰਕਾਰ ਜੰਮੂ-ਕਸ਼ਮੀਰ ਵਿਚ ਅਤਿਵਾਦ ਦੇ ਖਾਤਮੇ ਨੂੰ ਲੈ ਕੇ ਅਪਣੀ ਪ੍ਰਸੰਸਾ ਕਰਦੀ ਹੈ ਤਾਂ ਅਜਿਹੇ ਵਿਚ ਜਵਾਨ ਕਿਉਂ ਸ਼ਹੀਦ ਹੋ ਰਹੇ ਹਨ। ਦੱਸ ਦਈਏ ਕਿ ਆਰਟੀਆਈ ਰਾਹੀਂ ਗ੍ਰਹਿ ਮੰਤਰਾਲੇ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਮੋਦੀ ਸਰਕਾਰ ਦੇ ਸ਼ੁਰੂਆਤੀ ਤਿੰਨ ਸਾਲਾਂ ਦੌਰਾਨ ਸਿਰਫ ਜੰਮੂ-ਕਸ਼ਮੀਰ ਵਿਚ ਹੀ ਅਤਿਵਾਦੀਆਂ ਸਬੰਧੀ 812 ਘਟਨਾਵਾਂ ਹੋਈਆਂ। ਇਹਨਾਂ ਹਾਦਸਿਆਂ ਦੌਰਾਨ 62 ਨਾਗਰਿਕ ਮਾਰੇ ਗਏ ਅਤੇ 183 ਜਵਾਨਾਂ ਸ਼ਹੀਦ ਹੋਏ ਹਨ।