
ਸਭਨਾਂ ਨੂੰ ਵਿਰਾਸਤ ਵਿਚ ਇਹੀ ਧਰਮ ਅਤੇ ਸੰਸਕ੍ਰਿਤੀ ਮਿਲੀ ਹੈ - ਭਾਗਵਤ
ਨਵੀਂ ਦਿੱਲੀ : ਰਾਸ਼ਟਰੀ ਸਵੈਸੇਵਕ ਸੰਘ ਦੇ ਮੁੱਖੀ ਮੋਹਨ ਭਾਗਵਤ ਨੇ ਇਕ ਵਾਰ ਫਿਰ ਹਿੰਦੂ ਰਾਸ਼ਟਰ ਦੇ ਰਾਗ ਨੂੰ ਅਲਾਪਿਆ ਹੈ। ਸੰਘ ਮੁੱਖੀ ਨੇ ਇਕ ਸਮਾਗਮ ਵਿਚ ਕਿਹਾ ਹੈ ਕਿ ਆਰਐਸਐਸ ਮੰਨਦਾ ਹੈ ਕਿ ਇਹ ਦੇਸ਼ ਹਿੰਦੂਆ ਹੈ।
File Photo
ਮੋਹਨ ਭਾਗਵਤ ਇਸ ਵੇਲੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਚ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸੱਚ ਹੈ ਕਿ ਇੱਥੇ ਜਿੰਨੇ ਵੀ ਲੋਕ ਰਹਿੰਦੇ ਹਨ ਉਨ੍ਹਾਂ ਸੱਭ ਦੇ ਪੂਰਵਜ਼ ਹਿੰਦੂ ਸਨ ਅਤੇ ਭਾਹਰ ਤੋਂ ਆਇਆ ਹੋਇਆ ਇੱਥੇ ਕੋਈ ਵੀ ਨਹੀਂ ਹੈ ਸੱਭ ਇੱਥੋਂ ਦੇ ਹੀ ਹਨ। ਭਾਗਵਤ ਅਨੁਸਾਰ ਉਨ੍ਹਾਂ ਦੇ ਪੂਰਵਜ਼ ਹਿੰਦੂ ਸੀ ਤੇ ਉਨ੍ਹਾਂ ਦੀ ਮਾਤਰ ਭੂਮੀ ਭਾਰਤ ਹੈ ਕੋਈ ਦੂਜੀ ਨਹੀਂ।
File Photo
ਸੰਘ ਪ੍ਰਮੁੱਖ ਨੇ ਕਿਹਾ ਕਿ ਉਨ੍ਹਾਂ ਸਭਨਾਂ ਨੂੰ ਵਿਰਾਸਤ ਵਿਚ ਇਹੀ ਧਰਮ ਅਤੇ ਸੰਸਕ੍ਰਿਤੀ ਮਿਲੀ ਹੈ ਅਤੇ ਤਾਂ ਹੀ ਲੋਕ ਆਪਸ ਵਿਚ ਮਿਲ ਕੇ ਰਹਿੰਦੇ ਹਨ। ਭਾਗਵਤ ਅਨੁਸਾਰ ਜੇਕਰ ਸਮਾਜ ਦਾ ਹਰ ਵਰਗ ਕੰਮ ਨਹੀਂ ਕਰਦਾ ਤਾਂ ਕੰਮ ਦਾ ਬਟਵਾਰਾ ਹੋਵੇਗਾ। ਜੇਕਰ ਸਾਰੇ ਲੋਕ ਸੋਂਦੇ ਰਹੇ ਤਾਂ ਵੀ ਕੰਮ ਨਹੀਂ ਚੱਲਣ ਵਾਲਾ ਸੱਭ ਨੂੰ ਕੰਮ ਕਰਨ ਦੀ ਆਦਤ ਲੱਗਣੀ ਚਾਹੀਦੀ ਹੈ।
File Photo
ਸੰਘ ਮੁੱਖੀ ਨੇ ਕਿਹਾ ਇਸ ਆਦਤ ਦੇ ਲਈ ਆਰਐਸਐਸ਼ ਦੀ ਸ਼ਾਖਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸੰਘ ਹਿੰਦੂ ਸਮਾਜ ਕਹਿੰਦਾ ਹੈ ਤਾਂ ਉਹ ਕਿਸੇ ਪੰਥ,ਭਾਸ਼ਾ,ਸੂਬੇ ਅਤੇ ਜਾਤੀ ਨੂੰ ਵੱਖ ਨਹੀਂ ਮੰਨਦਾ। ਆਰਐਸਐਸ ਮੁੱਖੀ ਮੋਹਨ ਭਾਗਵਤ ਅਨੁਸਾਰ ਦੇਸ਼ ਨੂੰ ਲੈ ਕੇ ਅਜ਼ਾਦੀ ਤੋਂ ਪਹਿਲਾਂ ਅਜ਼ਾਦੀ ਘੁਲਾਟੀਆਂ ਦੇ ਜੋ ਵਿਚਾਰ ਸੀ ਉਹ ਸਾਡੇ ਸਵਿੰਧਾਨ ਵਿਚ ਪ੍ਰਗਟ ਹੋਏ। ਉਨ੍ਹਾਂ ਨੇ ਕਿਹਾ ਕਿ ਅਸੀ ਲੋਕ ਉਸ ਸਵਿੰਧਾਨ ਦੀ ਪ੍ਰਮਾਣਿਕਤਾ ਨੂੰ ਮੰਨਣ ਵਾਲੇ ਲੋਕ ਹਨ।