ਕਿਸਾਨੀ ਸੰਘਰਸ਼ ਦੇ ਸ਼ਹੀਦ

By : GAGANDEEP

Published : Jan 18, 2021, 3:22 pm IST
Updated : Jan 18, 2021, 3:56 pm IST
SHARE ARTICLE
 file photo
file photo

ਰੂਹਾਂ ਨੂੰ ਬਲੂੰਦਰ ਕੇ ਰੱਖ ਦੇਣ ਵਾਲੀ ਕਹਾਣੀ ਹੈ

ਮੁਹਾਲੀ (ਪ੍ਰੇਮ ਸਿੰਘ ਗਿੱਲ)/ ਲੰਕੇਸ਼ ਤ੍ਰਿਖਾ): ਰੂਹਾਂ ਨੂੰ ਬਲੂੰਦਰ  ਰੱਖ ਦੇਣ ਵਾਲੀ ਕਹਾਣੀ ਹੈ ਉਹਨਾਂ ਯੋਧਿਆਂ ਦੀ ਹੈ  ਜੋ ਕਾਲੇ ਕਾਨੂੰਨਾਂ ਦੇ ਖਿਲਾਫ਼ ਲੜਾਈ ਲੜਦੇ ਸ਼ਹੀਦ ਹੋ ਗਏ ਜੋ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਘਰੋਂ ਤੁਰੇ ਸਨ।

Jai SinghJai Singh

ਆਜ਼ਾਦੀ ਤੋਂ ਬਾਅਦ ਭਾਰਤ ਦੀ ਕਿਸੇ ਵੀ ਹਕੂਮਤ ਦੇ ਖਿਲਾਫ ਇਹ ਸਭ ਤੋਂ ਵੱਡਾ ਅੰਦੋਲਨ ਬਣਕੇ ਉਭਰਿਆ ਹੈ ਜਾਂ ਕਹਿ ਦਿੱਤਾ ਜਾਵੇ ਕਿ ਜ਼ਜਬੇ ਨਾਲ ਭਰਿਆ ਘੋਲ ਪਹਿਲੀ ਬਾਰ ਵੇਖਣ ਨੂੰ ਮਿਲਿਆ ਹੈ।

Dhanna SinghDhanna Singh

ਇਸ ਅੰਦੋਲਨ ਨੇ ਪੂਰੀ ਦੁਨੀਆਂ ਦਾ ਧਿਆਨ ਖਿੱਚ ਕੇ ਰੱਖਿਆ ਹੈ ਅਤੇ ਪੰਜਾਬ ਦੇ ਵਿੱਚੋਂ ਉੱਠੀ ਇਸ ਲਹਿਰ ਨੇ ਦੱਸ ਦਿੱਤਾ ਹੈ ਕਿ ਪੰਜਾਬ ਉਹ ਨਹੀਂ ਹੈ ਜੋ ਅੱਜ ਕੱਲ ਦਿਖਾਇਆ ਜਾਂਦਾ ਹੈ ਜਿਵੇਂ ਕਿ ਪੰਜਾਬ ਵਿਚੋਂ ਲੋਕ ਪਰਵਾਸ ਕਰ ਰਹੇ ਹਨ ਅਤੇ

Jatinder SinghJatinder Singh

ਪੰਜਾਬ ਨੂੰ ਨਸ਼ਿਆਂ ਨੇ  ਘੁਣ ਵਾਂਗ ਖਾ ਲਿਆ ਹੈ ਪਰ ਅੱਜ ਓਸੇ ਪੰਜਾਬ ਨੇ ਦਿੱਲੀ ਦੀਆਂ ਬਰੂਹਾਂ ਨੂੰ ਦੱਬ ਰੱਖਿਆ ਹੈ | ਹੁਣ ਤਕ ਲਗਭਗ 70 ਕਿਸਾਨ ਸ਼ਹੀਦ ਹੋ ਚੁੱਕੇ ਹਨ । ਜਿਹਨਾਂ ਵਿਚੋਂ  ਕੁੱਝ ਦੀ ਦਾਸਤਾਨ ਇਸ ਤਰ੍ਹਾਂ ਹੈ................

JATINDER SINGHJATINDER SINGH

1 ਜਤਿੰਦਰ  ਸਿੰਘ  ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ 22 ਸਾਲਾਂ ਜਤਿੰਦਰ ਆਪਣੀ ਦਲੇਰੀ, ਆਪਣਾ ਹੌਂਸਲਾ  ਤੇ ਆਪਣੀ ਜ਼ਿੰਦਾ ਦਿੱਲੀ ਦੀ ਮਿਸਾਲ ਨੂੰ ਕਾਇਮ ਰੱਖਦਿਆਂ ਇਸ ਕਿਸਾਨੀ ਸੰਘਰਸ਼ ਲਈ ਕੁਰਬਾਨ ਹੋ ਗਿਆ। ਜੱਗ ਦੇ ਲਈ ਤਾਂ ਜਤਿੰਦਰ ਸ਼ਹੀਦ ਹੈ ਪਰ ਉਸ ਮਾਂ ਦੇ ਕੋਲੋਂ ਪੁੱਛ ਕੇ ਦੇਖੋ ਜਿਸ ਮਾਂ ਦੀ ਦੁਨੀਆ ਉਸਦੀ ਔਲਾਦ ਦੇ ਵਿਚ ਵਸਦੀ ਹੈ। ਇਹ ਕਿਸਾਨੀ ਸੰਘਰਸ਼ ਤੇ ਉਸਦੀ ਦਾਸਤਾਨ ਦੇ ਵਿਚੋਂ ਇਕ ਚੀਖ ਸੁਣਾਈ ਦਿੰਦੀ ਹੈ। ਜਤਿੰਦਰ ਦੇ ਘਰ ਦੀ ਖਾਮੋਸ਼ ਫਿਜ਼ਾ, ਕੰਧਾਂ ਵਿਚਲੀ ਕੱਲੀ ਕੱਲੀ ਇੱਟ, ਤੇ ਘਰ ਅੰਦਰ ਪਸਰਿਆ ਮਾਤਮ ਜਤਿੰਦਰ ਦੇ ਵਕਤ ਤੋਂ ਪਹਿਲਾਂ ਤੁਰ ਜਾਣ ਦੇ ਦਰਦ ਨੂੰ ਇਤਿਹਾਸ ਦੇ ਵਿਚ ਦਰਜ ਕਰਵਾਉਂਦਾ ਹੈ। ਜਤਿੰਦਰ ਦੀ ਜ਼ਿੰਦਗੀ 2 ਮਹੀਨੇ ਪਹਿਲਾਂ ਬਿਲਕੁਲ ਬਦਲ ਚੁੱਕੀ ਸੀ ਕਿਓਂਕਿ ਜਤਿੰਦਰ ਦੀ ਜ਼ਿੰਦਗੀ ਦੇ ਵਿਚ ਦਸਤਕ ਦਿੱਤੀ ਸੀ ਜਤਿੰਦਰ ਦੀ ਹਮਸਫਰ ਗੁਰਵਿੰਦਰ ਕੌਰ ਨੇ।

Jatinder Singh's MotherJatinder Singh's Mother

ਸਪੋਕਸਮੈਨ ਦੇ ਪੱਤਰਕਾਰ  ਵੱਲੋਂ ਜਤਿੰਦਰ ਦੀ ਮਾਂ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਜਤਿੰਦਰ  ਦੀ ਮਾਂ  ਨੇ ਦੱਸਿਆ ਕਿ ਜਤਿੰਦਰ  ਅਕਸਰ ਕਹਿੰਦਾ ਹੁੰਦਾ ਸੀ  ਮੰਮੀ ਜੇ ਤੂੰ ਮਰ ਗਈ ਤਾਂ ਮੈਂ ਤੇਰੇ ਨਾਲ ਮਰੂੰਗਾ' ਮੈਂ ਵੀ ਪੁੱਛ ਲੈਂਦੀ ਕੇ ਤੂੰ ਕੀ ਕਰੇਂਗਾ ਤਾਂ ਕਹਿ ਦਿੰਦਾ ਕੇ ਮੈਂ ਸਪਰੇ ਪੀ ਕੇ ਮਰ ਜਾਵਾਂਗਾ! ਪਰ ਵਕਤ ਦੀ ਖੇਡ ਕੌਣ ਸਮਝ ਪਾਇਆ ਖੁਸ਼ਕਿਸਮਤ ਸੀ ਜਤਿੰਦਰ ਜੋ ਜਿਉਂਦੇ ਜੀ ਆਪਣੀ ਮਾਂ ਤੋਂ ਵਿਛੋੜੇ ਦਾ ਦੁੱਖ ਉਸਦੇ ਲੇਖਾਂ 'ਚ ਨਹੀਂ ਸੀ ਲਿਖਿਆ ਪਰ ਰੱਬ ਕਿਸ ਤਰ੍ਹਾਂ ਇਹਨਾਂ ਬੇ ਰਹਿਮ ਹੋ ਸਕਦਾ ਹੈ ਕਿ ਮਾਂ ਦੇ ਕੋਲੋਂ ਉਸਦਾ ਪੁੱਤਰ ਖੋ ਲਿਆ। ਜਤਿੰਦਰ ਦੀਆਂ ਨਿਸ਼ਾਨੀਆਂ ਦੇ ਸਹਾਰੇ ਜਤਿੰਦਰ ਦੇ ਮਾਤਾ ਜੀ ਰਾਹਤ ਲੱਭਣ ਦੀ ਕੋਸ਼ਿਸ਼ ਕਰ ਰਹੇ  ਹਨ।

JATINDER SINGHJATINDER SINGH

ਜਤਿੰਦਰ ਦੀ ਸ਼ਰਟ ਜਿਸਦੇ ਵਿਚ ਮਾਂ ਨੇ ਗੰਢ ਬੰਨ ਕੇ ਜਤਿੰਦਰ ਦੀ ਸਿਵਿਆ ਦੀ ਰਾਖ ਨੂੰ ਰੱਖਿਆ ਹੈ। ਜਤਿੰਦਰ ਦੇ ਬੂਟਾਂ ਦਾ ਜੋੜਾ ਮਾਂ ਨੇ ਛਾਤੀ ਦੇ ਨਾਲ ਲਾ ਕੇ ਰੱਖਿਆ ਹੋਇਆ  ਹੈ ਜੋ ਉਸਨੇ ਜਾਂਦੇ ਹੋਏ ਪਾਏ ਸਨ। ਜਤਿੰਦਰ  ਦੇ ਮਾਤਾ ਨੇ ਦੱਸਿਆ ਕਿ ਜਤਿੰਦਰ  ਬਹੁਤ ਸਾਊ ਸੀ ਜੋ ਚੀਜ਼ ਮੰਗਦਾ ਸੀ ਉਹ ਹੀ ਹਾਜ਼ਰ ਹੋ ਜਾਂਦੀ ਸੀ। ਕੋਈ ਨਸ਼ਾ ਨਹੀਂ ਸੀ ਕਰਦਾ।  ਜਤਿੰਦਰ ਦੇ ਮਾਮਾ ਜੀ ਨੇ ਦੱਸਿਆ ਕਿ ਐਮਬੂਲੈਂਸ ਦੇ ਵਿਚ ਹਸਪਤਾਲ ਜਾ ਰਹੇ ਜਤਿੰਦਰ ਨੇ ਮੈਨੂੰ ਕਿਹਾ ਸੀ ਕਿ ਮਾਮਾ ਤੂੰ ਜਾਣਾ ਨਹੀਂ ਤੂੰ ਇਥੇ ਹੀ ਰਹੀ ਮੇਰੀ ਸੱਟ ਥੋੜੀ ਜਿਹੀ ਹੈ ਮੈਂ ਠੀਕ ਹੋ ਜਾਣਾ ਹੈ ਫੇਰ ਅਸੀਂ ਦਿੱਲੀ ਚਲਾਂਗੇ। ਜਤਿੰਦਰ ਦੇ ਦੋਸਤ ਨੇ ਦੱਸਿਆ ਕਿ ਜਤਿੰਦਰ ਇੱਕ ਖੁਸ਼ਨੁਮਾ ਜ਼ਿੰਦਗੀ ਜਿਉਣ ਵਾਲਾ ਇੱਕ ਜ਼ਿੰਦਾ ਦਿਲ ਨੌਜਵਾਨ ਸੀ ਜੋ ਮਜ਼ਾਕ ਤੇ ਮਖੌਲ ਦੇ ਨਾਲ ਲੋਕਾਂ ਦਾ ਦਿਲ ਲਗਾ ਕੇ ਰੱਖਦਾ ਸੀ। ਜੋ ਅਕਸਰ ਕਹਿੰਦਾ ਰਹਿੰਦਾ ਸੀ ਕਿ  ਜੇ ਮੈਂ ਘਰ ਵਾਪਿਸ ਨਾ ਮੁੜਿਆ ਤਾਂ ਮੇਰਾ ਟ੍ਰੈਕਟਰ ਨਾ ਵੇਚਣਾ। ਮਜ਼ਾਕ ਦੇ ਵਿਚ ਜਤਿੰਦਰ ਦੇ ਮੂੰਹੋਂ ਨਿਕਲੇ ਇਹ ਬੋਲ ਕਿਸੇ ਨੂੰ ਨਹੀਂ ਪਤਾ ਸੀ ਕੇ ਸੱਚ ਸਾਬਿਤ ਹੋਣਗੇ। ਜਿਸ ਟ੍ਰੈਕਟਰ ਦੇ ਨਾਲ ਜਤਿੰਦਰ ਦਾ ਇਹਨਾਂ ਗੂੜਾ ਪਿਆਰ ਸੀ ਉਹੀ ਟ੍ਰੈਕਟਰ ਜਤਿੰਦਰ ਦੇ ਲਈ ਮੌਤ ਬਣਕੇ ਆਇਆ।

Jatinder Singh's friend Jatinder Singh's friend

ਜਤਿੰਦਰ ਦੇ ਪਿਤਾ ਸੁਖਪਾਲ ਸਿੰਘ ਨੇ ਆਪਣਾ ਮੁੰਡਾ ਤਾਂ ਗਵਾ ਲਿਆ ਪਰ ਹਿੰਮਤ ਤੇ ਹੌਂਸਲਾ ਬਰਕਰਾਰ ਹੈ। ਜਤਿੰਦਰ ਦੀ ਮੌਤ ਨੇ ਪਿਤਾ ਨੂੰ ਝੰਜੋੜਿਆ ਤਾਂ ਜ਼ਰੂਰ ਹੋਵੇਗਾ ਪਰ ਤੋੜਿਆ ਨਹੀਂ। ਜਤਿੰਦਰ  ਦੇ ਪਿਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ  ਮੌਤ ਤਾਂ ਹੋਣੀ ਸੀ ਪਰ ਜਤਿੰਦਰ ਦੀ ਮੌਤ ਕਿਸਾਨੀ ਸੰਘਰਸ਼ ਵਿਚ ਹੋਈ ਹੈ ਉਹਨਾਂ ਕਿਹਾ ਕਿ ਅਸੀਂ  ਧਰਨੇ ਤੇ ਤਾਂ ਹੁਣ ਵੀ ਜਾਵਾਂਗੇ ਪਿੱਛੇ ਨਹੀਂ ਹਟਾਂਗੇ। 

Jatinder Singh's father and Lankesh TrikhaJatinder Singh's father and Lankesh Trikha

ਇਨਕਲਾਬ ਦਾ ਜੋਸ਼ ਕਿਥੇ ਲਹੂ ਠੰਡਾ ਪੈਣ ਦਿੰਦਾ ਹੈ। ਜਤਿੰਦਰ ਜਿਸਨੂੰ ਵੀ ਦੇਖਦਾ ਉਸਨੂੰ ਕਹਿ ਦਿੰਦਾ ਕੇ ਚਲੋ ਦਿੱਲੀ ਚਲੀਏ। ਇਹ ਜਜ਼ਬਾ ਹੀ ਤਾਂ ਸੀ ਜਿਸਨੇ ਜਤਿੰਦਰ ਨੂੰ ਘਰ ਨਹੀਂ ਬੈਠਣ ਦਿੱਤਾ। ਕਿਸਾਨੀ ਰਗਾਂ ਚ ਦੌੜਦਾ ਉਹ ਇਸ਼ਕ ਹੈ ਜਿਸ ਨਾਲ ਵਿਛੋੜਾ ਮੁਮਕਿਨ ਨਹੀਂ, ਜਤਿੰਦਰ ਦੇ ਕੋਲ ਇਕ ਹੋਰ ਰਸਤਾ ਮੌਜੂਦ ਸੀ ਉਹ ਰਸਤਾ ਕੈਨੇਡਾ ਲੈਕੇ ਜਾਂਦਾ ਹੈ ਜਿਥੇ ਜਤਿੰਦਰ ਦਾ ਭਰਾ ਇੰਦਰ ਰੋਜ਼ੀ ਰੋਟੀ ਲਈ ਕੰਮ ਕਰਦਾ ਹੈ ਪਰ ਜਤਿੰਦਰ ਵਲੋਂ ਸਾਫ ਇਨਕਾਰ ਸੀ ਕੇ ਉਹ ਕੈਨੇਡਾ ਨਹੀਂ ਜਾਵੇਗਾ ਕਿਓਂਕਿ ਕਿਸਾਨੀ ਤੋਂ ਬਿਨਾ ਜਤਿੰਦਰ ਖੁਦ ਨੂੰ ਅਧੂਰਾ ਸਮਝਦਾ ਸੀ।

ਕੋਈ ਸ਼ਖਸ ਜਦੋਂ ਇਸ ਜਹਾਨ  ਨੂੰ ਅਲਵਿਦਾ  ਕਹਿੰਦਾ ਹੈ ਤਾਂ ਪਿੱਛੇ ਇੱਕ ਜਹਾਨ ਛੱਡ ਜਾਂਦਾ ਹੈ ਜੋ ਜਹਾਨ ਉਸ ਸ਼ਖਸ ਦੀ ਗੈਰ ਮੌਜੂਦਗੀ ਦੇ ਵਿਚ ਅਧੂਰਾ ਹੁੰਦਾ ਹੈ

                             ਜਿਹੜੇ ਰਾਹ ਚੁਣਦੇ ਕੁਰਬਾਨੀਆਂ ਦੇ ਉਹ ਯਾਦ ਉਮਰਾਂ ਲਈ ਕੀਤੇ ਜਾਂਦੇ ਨੇ
                            ਜਿਨਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਉਹ ਨਾ ਕਿਸੇ ਕੋਲੋਂ ਝੁਕਾਏ ਜਾਂਦੇ ਨੇ
                            ਮੌਤ ਨੂੰ ਬੁੱਕਲ 'ਚ ਭਰ ਲੈਂਦੇ ਜਿੰਨਾ ਨੂੰ ਖੌਫ ਸਤਾਉਂਦਾ ਨਾ
                            ਜਾਬਰਾਂ ਦੇ ਅਗੇ ਜਿਗਰਾ ਉਹਨਾਂ ਦਾ ਛੇਤੀ ਕੀਤੇ ਘਬਰਾਉਂਦਾ ਨਾ

Jatinder SinghJatinder Singh

ਜਤਿੰਦਰ ਤੇਰੀ ਮੌਤ ਨੇ ਤੈਨੂੰ ਅਮਰ ਕਰ ਦਿੱਤਾ। ਤੂੰ ਮਿਸਾਲ ਕਾਇਮ ਕਰ ਗਿਆ।  ਇਹ ਸਫ਼ਰ ਸੰਘਰਸ਼ ਏ ਕੁਰਬਾਨੀਆਂ ਤਵਾਰੀਖ ਚ ਦਰਜ ਕਰਵਾਏਗਾ। ਜਤਿੰਦਰ ਤਾਂ ਖੈਰ ਇਨਕਲਾਬ ਦੀ ਖੁਸ਼ਬੂ ਬਣ ਕੇ ਫਿਜ਼ਾ ਦੇ ਵਿਚ  ਸ਼ਾਮਿਲ ਹੋ ਗਿਆ ।

JATINDER SINGHJATINDER SINGH

 2 ਧੰਨਾ ਸਿੰਘ  ਪਿੰਡ ਚਹਿਲਾਂ ਵਾਲੀ ਜਿਲ੍ਹਾ ਮਾਨਸਾ ਦੇ ਰਹਿਣ ਵਾਲੇ  ਧੰਨਾ ਸਿੰਘ, ਜੋ ਮੈਦਾਨੀ ਸੰਘਰਸ਼ ਲਈ ਨਿਕਲੇ ਤਾਂ ਜਿੱਤਣ ਲਈ ਸਨ ਪਰ ਨਸੀਬਾਂ ਵਿਚ ਸਬਰ ਇੰਨਾ ਕੁ ਹੀ ਲਿਖਿਆ ਸੀ। ਧੰਨਾ ਸਿੰਘ ਇਕ ਸੜਕ ਹਾਦਸੇ ਵਿਚ ਮੌਕੇ ਤੇ ਹੀ ਦਮ ਤੋੜ ਗਏ। ਧੰਨਾ ਸਿੰਘ ਜਿਸ  ਟਰੈਕਟਰ ਤੇ ਬੈਠੇ  ਸਨ ਉਸਨੂੰ ਟਰੱਕ ਨੇ ਪਿੱਛੋਂ ਦੀ ਫੇਟ ਮਾਰੀ।

Dhanna SinghDhanna Singh

ਟਰੈਕਟਰ ਦਾ ਟਾਇਰ ਧੰਨਾ ਸਿੰਘ ਤੇ ਚੜ੍ਹ ਗਿਆ ਤੇ ਉਹਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਧੰਨਾ ਸਿੰਘ ਆਪਣੇ ਪਿੱਛੇ ਪਤਨੀ, ਧੀ, ਪੁੱਤ ਛੱਡ ਗਿਆ। ਧੰਨਾ ਸਿੰਘ ਦੇ 14 ਸਾਲਾ ਪੁ੍ੱਤਰ ਹਰਵਿੰਦਰ  ਸਿੰਘ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ। ਸਪੋਕਸਮੈਨ ਦੇ  ਪੱਤਰਕਾਰ ਵੱਲੋਂ ਧੰਨਾ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ।

Dhanna Singh's SonDhanna Singh's Son

 ਉਹਨਾਂ ਦੀ  ਪਤਨੀ ਨੇ ਦੱਸਿਆ ਕਿ ਪਹਿਲਾਂ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਆਪਣੇ ਕਿੰਨੀ ਕਿ ਪੈਲੀ ਹੈ ਵੀ ਤੁਸੀਂ ਇਹਨਾਂ ਕੰਮਾਂ ਵਿਚ ਨਾ ਪਵੋ। ਪਤਨੀ ਨੇ ਦੱਸਿਆ ਕਿ ਜਦੋਂ ਦਿੱਲੀ ਜਾਣਾ ਸੀ  ਉਦੋਂ ਵੀ ਮੇਰੀ ਦਵਾਈ ਵਾਲੀ  ਪਰਚੀ ਲੈ ਕੇ ਦਵਾਈ ਲਿਆ ਕੇ ਦੇ ਗਏ ਵੀ ਬਾਅਦ ਵਿਚ ਕੌਣ ਲਿਆ ਕੇ ਦੇਵੇਗਾ ਤੇ ਜਦੋਂ ਜਾਣਾ ਸੀ ਉਦੋਂ ਸਾਨੂੰ ਕੁੱਝ ਵੀ ਨਹੀਂ ਦੱਸ ਕੇ ਗਏ ਤੇ ਹੁਣ ਸਾਨੂੰ ਸਦਾ ਲਈ ਹੀ ਛੱਡ ਕੇ ਚਲੇ ਗਏ।

Dhanna Singh's Dhanna Singh's

ਧੰਨਾ ਸਿੰਘ ਦੇ ਪੁੱਤਰ  ਹਰਵਿੰਦਰ ਹੁਣ ਆਪਣੀਆਂ ਗੱਲਾਂ ਆਪਣੀਆਂ ਮੱਝਾਂ ਨਾਲ ਸਾਂਝੀਆਂ ਕਰਦਾ ਹੈ , ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਝੋਟੇ ਦਾ ਨਾਮ ਸਿਕੰਦਰ ਰੱਖਿਆ ਹੈ।  ਹਰਵਿੰਦਰ ਨੇ ਦੱਸਿਆ ਕਿ ਗੋਭੀ ਉਸਦੀ ਮਨਪਸੰਦ ਸਬਜੀ ਹੈ ਉਸਨੇ ਖੁਦ ਹੀ ਗੋਭੀ ਲਗਾਈ ਹੈ ਅਤੇ ਖੁਦ ਹੀ ਉਸਦੀ  ਦੇਖਭਾਲ ਕਰਦਾ ਹੈ।

Dhanna Singh's WifeDhanna Singh's Wife

ਹਰਵਿੰਦਰ  ਨੇ ਆਪਣੇ ਟਰੈਕਟਰ ਬਾਰੇ  ਕੱਲੀ ਕੱਲੀ ਚੀਜ਼ ਦੱਸੀ। ਹਰਵਿੰਦਰ ਦੇ ਮੂੰਹ ਤੇ ਮਾਸੂਮੀਅਤ ਸਾਫ ਝਲਕਦੀ ਹੈ। ਧੰਨਾ ਸਿੰਘ ਦੇ ਘਰ ਦੇ ਬਾਹਰ ਝੂਲਦਾ ਕਿਸਾਨੀ ਸੰਘਰਸ਼  ਦਾ ਝੰਡਾ ਹਮੇਸ਼ਾ ਧੰਨਾ ਸਿੰਘ ਦੀ ਕੁਰਬਾਨੀ ਦੀ ਦਾਸਤਾਨ ਸੁਣਾਉਂਦਾ ਰਹੇਗਾ।

Dhanna Singh's SonDhanna Singh's Son

3 ਜੈ ਸਿੰਘ  ਬਠਿੰਡਾ ਜਿਲੇ ਦੇ ਪਿੰਡ ਤੁੰਗਵਾਲੀ ਦਾ ਜੈ ਸਿੰਘ ਸੀ ਜਿਸ ਦੀ ਦਿਲ ਦਾ ਦੌਰਾ ਪੈਣ ਕਰਕੇ  ਮੌਕੇ ਤੇ ਹੀ ਮੌਤ ਹੋ ਗਈ ਪਰ ਕਿਸਾਨੀ ਸੰਘਰਸ਼ ਦਾ ਖੁਮਾਰ ਕਿੱਥੇ ਠੰਡਾ ਪੈਂਦਾ ਸੀ ਜੈ ਸਿੰਘ ਦੀ  ਮੌਤ  ਤੋਂ  ਬਾਅਦ ਹੋਰ ਵੀ ਮਾਣ ਮਹਿਸੂਸ ਕਰ ਰਿਹਾ ਹੋਵੇਗਾ।

Jai SinghJai Singh

ਸਪੋਕਸਮੈਨ ਦੇ ਪੱਤਰਕਾਰ ਵੱਲੋਂ  ਜੈ ਸਿੰਘ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਇਕ  ਗੱਲ ਦਾ ਵਾਸਤਾ ਉਸਨੂੰ  ਮੈਂ ਵੀ ਪਾਇਆ ਸੀ ਕਿ  ਵੀ ਬੇਟੇ ਪਹਿਲਾਂ  ਤੇਰੇ ਭਰਾ ਨੂੰ ਵਾਪਸ ਆ ਲੈਣ ਦੇ ਫਿਰ ਚਲਾ ਜਾਵੀ।  ਜਿਸਤੇ ਜੈ ਸਿੰਘ ਨੇ ਕਿਹਾ ਕਿ ਜੇ ਭਰਾ ਦੇ ਆਉਣ ਤੋਂ  ਬਾਅਦ ਕਾਨੂੰਨ ਵਾਪਸ ਹੋ ਗਏ ਫਿਰ ਮੈਨੂੰ ਕਦੋਂ ਮੌਕਾ ਮਿਲੇਗਾ ਸੰਘਰਸ਼ ਵਿਚ ਜਾਣ ਦਾ।  

Lankesh Trikha and Jai Singh' s father Lankesh Trikha and Jai Singh' s father

ਜੈ ਸਿੰਘ ਦੇ ਪਿਤਾ ਨੇ ਕਿਹਾ ਕਿ ਜਦੋਂ ਇਕ ਪਿਤਾ ਆਪਣੇ ਪੁੱਤਰ  ਦੀ ਅਰਥੀ ਨੂੰ ਮੋਢਾ ਦਿੰਦਾ ਹੈ ਤੈਂ ਉਦੋਂ ਧਰਤੀ ਵੀ  ਵਜਨ ਨਹੀਂ ਚਲਦੀ। ਜੈ ਸਿੰਘ ਆਪਣੇ ਪਿੱਛੇ  ਤਿੰਨ ਬੱਚਿਆਂ ਆਪਣੀ ਪਤਨੀ ਅਤੇ ਆਪਣੇ ਪਿਤਾ ਨੂੰ ਛੱਡ ਗਿਆ ਜਿਸ ਦਾ ਦਿਨ ਰਾਤ ਇਸ ਗੱਲ ਵਿਚ ਗੁਜਰ ਰਿਹਾ ਹੈ ਕਿ ਹੁਣ ਅੱਗੇ ਬੱਚਿਆਂ ਦਾ ਕੀ ਹੋਵੇਗਾ। ਜੈ ਸਿੰਘ ਦੇ ਪਿਤਾ ਨੇ ਕਿਹਾ ਕਿ ਬੱਚਿਆਂ ਦਾ ਅੱਗੇ ਭਵਿੱਖ ਨਹੀਂ ਦਿਸ ਰਿਹਾ ਹੈ। ਉਹਨਾਂ ਕਿਹਾ ਕਿ ਭੂਤਕਾਲ ਤਾਂ ਲੰਘ ਗਿਆ  ਉਦੋਂ  ਸਰੀਰ ਵੀ ਸਾਥ ਦਿੰਦਾ ਸੀ ਪਰ ਹੁਣ ਸਰੀਰ ਸਾਥ ਨਹੀਂ ਦਿੰਦਾ, ਹੁਣ ਮੈਨੂੰ ਇਹੀ ਫਿਕਰ ਹੈ ਵੀ ਅੱਗੇ ਬੱਚਿਆਂ ਦਾ ਕੀ ਹੋਵੇਗਾ।

Lankesh Trikha and Jai Singh' s father Lankesh Trikha and Jai Singh' s father

ਜੈ ਸਿੰਘ ਦੇ ਚਾਚਾ ਜੀ ਦੇ ਮੁੰਡੇ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਬਚਪਨ ਵਿਚ ਮੌਤ ਹੋ ਗਈ ਸੀ ਉਹਨਾਂ ਦੇ ਚਾਚਾ ਜੀ, ਤਾਇਆ ਜੀ ਨੇ ਕਦੇ ਵੀ ਉਸਨੂੰ ਪਿਤਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ । ਜੈ ਸਿੰਘ ਦੇ ਪਿਤਾ ਨੇ ਕਿਹਾ ਕਿ ਜੈ ਸਿੰਘ ਬਹੁਤ ਹੀ ਫੱਕਰ ਸੁਭਾਅ ਦਾ ਇਨਸਾਨ ਸੀ ਉਸਨੇ ਕਦੇ ਵੀ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ ਸੀ  ਭਾਵੇਂ ਉਸਨੂੰ ਉਸਤੋਂ ਛੋਟੀ ਉਮਰ ਦਾ ਇਨਸਾਨ ਹੀ ਉਸਨੂੰ ਕਿਸੇ ਗੱਲ ਲਈ ਟੋਕ ਦੇਵੇ। ਜੈ ਸਿੰਘ ਦੀ ਪਤਨੀ ਨੇ  ਦੱਸਿਆ ਕਿਹਾ ਕਿ  ਦੁੱਖ ਵੀ ਲੱਗਦਾ ਹੈ ਪਰ ਹੌਸਲਾ ਵੀ ਆਉਂਦਾ ਹੈ ਕਿ ਕੁਰਬਾਨ ਹੋਏ ਹਨ।

Lankesh Trikha and Jai Singh' s wifeLankesh Trikha and Jai Singh' s wife

 ਜੈ ਸਿੰਘ ਇਕ ਕਿਸਾਨ ਹੋਣ ਦੇ ਨਾਲ ਨਾਲ ਇਕ ਲੇਖਕ , ਕਲਾਕਾਰ ਵੀ ਸੀ। ਜੈ ਸਿੰਘ ਆਪਣੇ ਵਿਚਾਰ ਡਾਇਰੀ ਵਿਚ ਲਿਖਦਾ ਸੀ ਤੇ ਹੁਣ ਉਹ ਡਾਇਰੀ ਉਸਦੀ ਪਤਨੀ ਕੋਲ ਰਹਿ ਗਈ ਹੈ।  ਜੈ ਸਿੰਘ ਦੀ ਪਤਨੀ ਨੇ ਕਿਹਾ ਕਿ ਜਿੰਨੀ ਜਿੰਦਗੀ ਹੈ ਉਹਨੀਂ ਜੈ ਸਿੰਘ ਦੀਆਂ ਯਾਦਾਂ ਨਾਲ ਲੰਘੇਗੀ ਹੁਣ। ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਜੈ ਸਿੰਘ ਨੇ ਦਿੱਲੀ ਜਾਣ ਤੋਂ ਪਹਿਲਾਂ 3 ਕੁੜਤੇ ਪਜਾਮੇ ਸਵਾਏ  ਸੀ  ਜਿਹਨਾਂ ਦੀ ਹਜੇ ਤੱਕ ਤਹਿ ਵੀ ਨਹੀਂ ਖੋਲ੍ਹੀ।  ਜੈ ਸਿੰਘ ਦੇ ਤਾਇਆ ਜੀ ਨੇ ਦੱਸਿਆ ਕਿ ਜੈ ਸਿੰਘ ਬਿਸਤਰਾ ਇਕ ਦਿਨ ਪਹਿਲਾਂ ਧਰ ਕੇ ਆਇਆ ਸੀ।  ਕੁਲਦੀਪ ਸਿੰਘ ਦੀ ਇਸ ਦੁੱਖ ਦੀ ਘੜੀ ਵਿਚ ਉਹਨਾਂ ਦਾ ਵੱਡਾ ਭਰਾ ਸਾਏ ਦੀ ਤਰ੍ਹਾਂ ਨਾਲ ਉਹਨਾਂ ਦੇ ਨਾਲ ਹੈ।                                                                                   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement