92 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਰੋਹਤਕ: ਹਰਿਆਣਾ ਦੇ ਸਾਬਕਾ ਮੰਤਰੀ ਜਗਦੀਸ਼ ਨਹਿਰਾ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਨੇ 92 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ ਹਨ। ਉਹਨਾਂ ਨੂੰ ਹਿਸਾਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਗਦੀਸ਼ ਨਹਿਰਾ ਭਜਲ ਲਾਲ ਸਰਕਾਰ ਵਿੱਚ ਸਿੱਖਿਆ ਅਤੇ ਸਿੰਚਾਈ ਮੰਤਰੀ ਰਹਿ ਚੁੱਕੇ ਹਨ। ਉਹ ਸਿਰਸਾ ਦੇ ਰੋਡੀ ਤੋਂ ਵਿਧਾਇਕ ਬਣੇ ਸਨ।
ਪੜ੍ਹੋ ਇਹ ਖਬਰ- ਹੁਸ਼ਿਆਰਪੁਰ 'ਚ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਕੇ 'ਤੇ ਹੀ ਹੋਈ ਮੌਤ
ਉਹਨਾਂ ਦੀ ਪੋਤੀ ਦਾ ਵਿਆਹ 20 ਜਨਵਰੀ ਨੂੰ ਸੀ। ਅਜਿਹੇ 'ਚ ਉਹਨਾਂ ਦੀ ਮੌਤ ਨਾਲ ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਉਨ੍ਹਾਂ ਦੇ ਦੋ ਬੇਟੇ ਸੁਰੇਂਦਰ ਅਤੇ ਸੰਦੀਪ ਨੇਹਰਾ ਹਨ। ਉਨ੍ਹਾਂ ਦੇ ਵੱਡੇ ਪੁੱਤਰ ਸੁਰਿੰਦਰ ਨਹਿਰਾ ਦੀ ਪਿਛਲੇ ਸਾਲ ਹੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ-- ਤਾਲਿਬਾਨ ਨੇ ਲੁੱਟ ਤੇ ਬਦਫੈਲੀ ਦੇ ਦੋਸ਼ੀ 9 ਲੋਕਾਂ ਨੂੰ ਦਿੱਤੀ ਰੂਹ ਕੰਬਾਊ ਸਜ਼ਾ
ਜਗਦੀਸ਼ ਨਹਿਰਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਪੰਨੀਵਾਲਾ ਮੋਟਾ ਵਿੱਚ ਹੀ ਕੀਤਾ ਜਾਵੇਗਾ। ਉਹ ਐਲਐਲਬੀ ਪਾਸ ਆਊਟ ਸੀ। 2014 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਚਲੇ ਗਏ। ਉਨ੍ਹਾਂ ਨੇ ਪਿਛਲੀ ਵਾਰ 2014 'ਚ ਭਾਜਪਾ ਦੀ ਟਿਕਟ 'ਤੇ ਰਾਣੀਆ ਵਿਧਾਨ ਸਭਾ ਤੋਂ ਚੋਣ ਲੜੀ ਸੀ। 2019 ਤੋਂ ਬਾਅਦ, ਉਹਨਾਂ ਨੇ ਸਰਗਰਮ ਰਾਜਨੀਤੀ ਵਿੱਚ ਹਿੱਸਾ ਲੈਣਾ ਬੰਦ ਕਰ ਦਿੱਤਾ ਸੀ। 2021 ਵਿੱਚ ਵੀ, ਉਹ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।
ਇਹ ਵੀ ਪੜ੍ਹੋ- BIG BREAKING: ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਭਾਜਪਾ ਵਿੱਚ ਹੋਣਗੇ ਸ਼ਾਮਲ