ਭਾਰਤ ਦੇ ਚੋਟੀ ਦੇ ਪਹਿਲਵਾਨ ਬੈਠੇ ਧਰਨੇ 'ਤੇ, ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਦਾ ਵਿਰੋਧ 
Published : Jan 18, 2023, 2:54 pm IST
Updated : Jan 18, 2023, 2:54 pm IST
SHARE ARTICLE
Image
Image

ਕਿਹਾ, "ਸਾਡੀ ਲੜਾਈ ਸਰਕਾਰ ਜਾਂ ਭਾਰਤੀ ਖੇਡ ਅਥਾਰਟੀ ਖ਼ਿਲਾਫ਼ ਨਹੀਂ। ਅਸੀਂ ਡਬਲਯੂ.ਐਫ਼.ਆਈ. ਦੇ ਖ਼ਿਲਾਫ਼ ਹਾਂ।"

 

ਨਵੀਂ ਦਿੱਲੀ - ਟੋਕੀਓ ਓਲੰਪਿਕ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟ ਸਮੇਤ ਦੇਸ਼ ਦੇ ਚੋਟੀ ਦੇ ਪਹਿਲਵਾਨ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਦੇ ਤਾਨਾਸ਼ਾਹੀ ਰਵੱਈਏ ਖ਼ਿਲਾਫ਼ ਬੁੱਧਵਾਰ ਨੂੰ ਧਰਨੇ ‘ਤੇ ਬੈਠ ਗਏ।

ਪਹਿਲਵਾਨਾਂ ਨੇ ਆਪਣੀਆਂ ਸ਼ਿਕਾਇਤਾਂ ਜਾਂ ਮੰਗਾਂ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ, ਪਰ ਇਹ ਸਪੱਸ਼ਟ ਸੀ ਕਿ ਉਹ ਡਬਲਯੂ.ਐਫ਼.ਆਈ. ਦੇ ਪ੍ਰਧਾਨ ਅਤੇ ਕੈਸਰਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਸਿੰਘ ਦੇ ਰਵੱਈਏ ਤੋਂ ਤੰਗ ਆ ਚੁੱਕੇ ਹਨ। 

ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ 30 ਪਹਿਲਵਾਨਾਂ 'ਚ ਬਜਰੰਗ, ਵਿਨੇਸ਼, ਰੀਓ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ, ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਸਰਿਤਾ ਮੋਰ, ਸੰਗੀਤਾ ਫੋਗਾਟ, ਸੱਤਿਆਵਰਤ ਮਲਿਕ, ਜਤਿੰਦਰ ਕਿਨਹਾ ਅਤੇ ਰਾਸ਼ਟਰਮੰਡਲ ਖੇਡਾਂ ਦਾ ਤਮਗਾ ਜੇਤੂ ਸੁਮਿਤ ਮਲਿਕ ਸ਼ਾਮਲ ਹਨ।

ਬਜਰੰਗ ਨੇ ਕਿਹਾ, "ਸਾਡੀ ਲੜਾਈ ਸਰਕਾਰ ਜਾਂ ਭਾਰਤੀ ਖੇਡ ਅਥਾਰਟੀ ਖ਼ਿਲਾਫ਼ ਨਹੀਂ ਹੈ। ਅਸੀਂ ਡਬਲਯੂ.ਐਫ਼.ਆਈ. ਦੇ ਖ਼ਿਲਾਫ਼ ਹਾਂ। ਅਸੀਂ ਅੱਜ ਇਸ ਦੇ ਵੇਰਵੇ ਦੇਵਾਂਗੇ। ਇਹ ਹੁਣ ਆਰ-ਪਾਰ ਦੀ ਲੜਾਈ ਹੈ।

ਬਜਰੰਗ ਦੇ ਕੋਚ ਸੁਜੀਤ ਮਾਨ ਤੇ ਫਿਜ਼ੀਓ ਆਨੰਦ ਦੂਬੇ ਸਮੇਤ ਉਸ ਦਾ ਸਹਾਇਕ ਸਟਾਫ਼ ਵੀ ਹੜਤਾਲ 'ਤੇ ਹੈ।

ਇੱਕ ਹੋਰ ਪਹਿਲਵਾਨ ਨੇ ਕਿਹਾ, "ਤਾਨਾਸ਼ਾਹੀ ਨਹੀਂ ਚੱਲੇਗੀ।"

ਸਿੰਘ 2011 ਤੋਂ ਡਬਲਯੂ.ਐਫ਼.ਆਈ. ਦੇ ਪ੍ਰਧਾਨ ਹਨ ਅਤੇ ਫਰਵਰੀ 2019 ਵਿੱਚ ਲਗਾਤਾਰ ਤੀਜੀ ਵਾਰ ਚੁਣੇ ਗਏ ਸਨ।

ਸਾਕਸ਼ੀ ਨੇ ਟਵੀਟ ਕੀਤਾ, "ਖਿਡਾਰੀ ਦੇਸ਼ ਲਈ ਤਗਮੇ ਜਿੱਤਣ ਦੀ ਜੀ-ਤੋੜ ਕੋਸ਼ਿਸ਼ ਕਰਦੇ ਹਨ, ਪਰ ਫ਼ੈਡਰੇਸ਼ਨ ਨੇ ਸਾਨੂੰ ਨੀਵਾਂ ਦਿਖਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ। ਖਿਡਾਰੀਆਂ ਨੂੰ ਪਰੇਸ਼ਾਨ ਕਰਨ ਲਈ ਇੱਕਪਾਸੜ ਨਿਯਮ ਬਣਾਏ ਜਾ ਰਹੇ ਹਨ।"

ਅੰਸ਼ੂ ਮਲਿਕ, ਸੰਗੀਤਾ ਫੋਗਾਟ ਅਤੇ ਹੋਰ ਪਹਿਲਵਾਨਾਂ ਨੇ ਵੀ ਹੈਸ਼ਟੈਗ ਬਾਈਕਾਟ ਡਬਲਯੂ ਐਫ਼ ਆਈ ਪ੍ਰੈਜ਼ੀਡੈਂਟ ਟਵੀਟ ਕਰਕੇ ਪੀਐਮਓ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕੀਤਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement