
Dallewal News : ਹਰਿਆਣਾ ਦੇ 10 ਕਿਸਾਨ ਵੀ ਖਨੌਰੀ ਬਾਰਡਰ 'ਤੇ 111 ਕਿਸਾਨਾਂ ਨਾਲ ਭੁੱਖ ਹੜਤਾਲ 'ਤੇ ਬੈਠੇ
Dallewal Health Latest News in Punjabi : ਪੰਜਾਬ ਅਤੇ ਹਰਿਆਣੇ ਦੇ ਖਨੌਰੀ ਬਾਰਡਰ 'ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 54ਵਾਂ ਦਿਨ ਹੈ। ਬੀਤੀ ਰਾਤ ਨੂੰ ਡੱਲੇਵਾਲ ਨੂੰ 3-4 ਬਾਰ ਉਲਟੀਆਂ ਆਈਆਂ। ਪਹਿਲਾਂ ਉਹ 2 ਲੀਟਰ ਤਕ ਪਾਣੀ ਪੀ ਰਹੇ ਹਨ, ਪਰ ਹੁਣ ਇਕ ਲੀਟਰ ਤੋਂ ਵੀ ਘੱਟ ਪਾਣੀ ਪੀ ਰਹੇ ਹਨ। ਹੁਣ ਖਨੌਰੀ ਬਾਰਡਰ 'ਤੇ 111 ਕਿਸਾਨਾਂ ਨਾਲ ਹਰਿਆਣਾ ਦੇ 10 ਕਿਸਾਨ ਵੀ ਭੁੱਖ ਹੜਤਾਲ 'ਤੇ ਬੈਠ ਗਏ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਅੱਜ ਖਨੌਰੀ ਅਤੇ ਸ਼ੰਭੂ ਮੋਰਚੇ ਦੇ ਨੇਤਾਵਾਂ ਅਤੇ ਸਾਂਝੇ ਮੋਰਚੇ (SKM) ਦੇ ਨੇਤਾਵਾਂ ਦੀ ਪਟਿਆਲਾ ਦੇ ਪਾਤੜਾਂ ਵਿਚ ਮੀਟਿੰਗ ਚੱਲ ਰਹੀ ਹੈ। ਮੀਟਿੰਗ ਵਿਚ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਸਬੰਧੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਉਧਰ, SKM ਨੇ ਪ੍ਰਧਾਨ ਨਰਿੰਦਰ ਮੋਦੀ ਨੇ ਇਕ ਪੱਤਰ ਲਿਖਿਆ ਹੈ। ਉਨ੍ਹਾਂ ਨੇ ਕਿਸਾਨ ਨੇਤਾ ਡੱਲੇਵਾਲ ਦੀ ਸਿਹਤ ਲਈ ਚਿੰਤਾ ਪ੍ਰਗਟ ਕੀਤੀ ਹੈ। ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਕਿ ਡੱਲੇਵਾਲ ਦਾ ਵਜ਼ਨ 20 ਕਿੱਲੋ ਘੱਟ ਗਿਆ ਹੈ। ਜਦੋਂ ਉਹ ਮਰਨ ਵਰਤ ’ਤੇ ਬੈਠੇ ਸਨ। ਉਸ ਸਮੇਂ ਉਨ੍ਹਾਂ ਦਾ ਵਜ਼ਨ 86 ਕਿਲੋ 950 ਗ੍ਰਾਮ ਸੀ। ਹੁਣ ਇਹ ਵਜ਼ਨ ਘੱਟ ਕੇ 66 ਕਿਲੋ 400 ਗ੍ਰਾਮ ਰਹਿ ਗਿਆ ਹੈ।
ਡੱਲੇਵਾਲ ਦੀ ਤਾਜਾ ਡਾਕਟਰੀ ਰਿਪੋਰਟ ਅਨੁਸਾਰ ਕਿਡਨੀ ਅਤੇ ਲਿਵਰ ਤੋਂ ਸਬੰਧਤ ਜਾਂਚ ਦਾ ਨਤੀਜਾ 1.75 ਹੈ, ਜੋ ਕਿ ਆਮ ਸਥਿਤੀਆਂ ਵਿਚ 1 ਤੋਂ ਵੀ ਘੱਟ ਹੋਣਾ ਚਾਹੀਦਾ ਹੈ।
(For more Punjabi news apart from Dallewal Health Latest News in Punjabi stay tuned to Rozana Spokesman)