Lucknow News : ਪੈਸਿਆਂ ਦੇ ਲਾਲਚ 'ਚ ਪ੍ਰੇਮਿਕਾ ਦਾ ਕੀਤਾ ਕਤਲ
Published : Jan 18, 2025, 2:28 pm IST
Updated : Jan 18, 2025, 2:28 pm IST
SHARE ARTICLE
Girlfriend murdered in Lucknow for greed of money Latest News in Punjabi
Girlfriend murdered in Lucknow for greed of money Latest News in Punjabi

Lucknow News : ਇਕ ਕਰੋੜ ਦੀ ਬੀਮਾ ਪਾਲਿਸੀ ’ਚ Nominee ਸੀ ਲਿਵ-ਇਨ ਰਿਲੇਸ਼ਨਸ਼ਿਪ ਪਾਰਟਨਰ

Girlfriend murdered in Lucknow for greed of money Latest News in Punjabi : ਲਖਨਊ : ਬੀਤੇ ਦਿਨ ਰਾਏਬਰੇਲੀ ਰੋਡ 'ਤੇ ਪੀ.ਜੀ.ਆਈ ਇਲਾਕੇ ਵਿਚ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਵਾਲੀ ਇਕ ਔਰਤ ਸੜਕ 'ਤੇ ਜ਼ਖ਼ਮੀ ਹਾਲਤ ਵਿਚ ਪਈ ਮਿਲੀ। ਜਦੋਂ ਸਵੇਰ ਦੀ ਸੈਰ ਲਈ ਨਿਕਲੇ ਲੋਕਾਂ ਨੇ ਔਰਤ ਨੂੰ ਜ਼ਖ਼ਮੀ ਹਾਲਤ ਵਿਚ ਦੇਖਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਔਰਤ ਨੂੰ ਐਪੈਕਸ ਟਰਾਮਾ ਸੈਂਟਰ ਵਿਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਔਰਤ ਦੇ ਭਰਾ ਨੇ ਉਸ ਨੌਜਵਾਨ 'ਤੇ ਕਤਲ ਦਾ ਦੋਸ਼ ਲਗਾਇਆ ਹੈ ਜਿਸ ਨਾਲ ਉਹ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਹੀ ਸੀ। ਇਸ ਸਬੰਧੀ ਭਰਾ ਨੇ ਪੀ.ਜੀ.ਆਈ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰਾਏਬਰੇਲੀ ਦੀ ਰਹਿਣ ਵਾਲੀ ਗੀਤਾ ਸ਼ਰਮਾ ਪੀ.ਜੀ.ਆਈ ਸਥਿਤ ਨੀਲਗਿਰੀ ਅਪਾਰਟਮੈਂਟ ਵਿਚ ਰਹਿੰਦੀ ਸੀ।

ਸਥਾਨਕ ਲੋਕਾਂ ਨੇ ਸਵੇਰੇ ਛੇ ਵਜੇ ਦੇ ਕਰੀਬ ਪੁਲਿਸ ਨੂੰ ਇਕ ਔਰਤ ਦੇ ਉੱਥੇ ਜ਼ਖ਼ਮੀ ਹਾਲਤ ’ਚ ਪਏ ਹੋਣ ਬਾਰੇ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਹੁੰਚੀ ਅਤੇ ਦੇਖਿਆ ਕਿ ਔਰਤ ਦੇ ਸਰੀਰ 'ਤੇ ਕਈ ਸੱਟਾਂ ਦੇ ਨਿਸ਼ਾਨ ਸਨ। ਉਸ ਦੇ ਸਰੀਰ ਵਿਚੋਂ ਖ਼ੂਨ ਵੀ ਵਗ ਰਿਹਾ ਸੀ। ਉਸ ਨੂੰ ਤੁਰਤ ਪੀ.ਜੀ.ਆਈ ਦੇ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਈਸੀਜੀ ਸਮੇਤ ਕਈ ਟੈਸਟ ਕੀਤੇ।

ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ। ਪੋਸਟਮਾਰਟਮ ਰਿਪੋਰਟ ਵਿਚ ਸਿਰ ’ਚ ਸੱਟ ਲੱਗਣ ਦੀ ਪੁਸ਼ਟੀ ਹੋਈ ਹੈ। ਭਰਾ ਲਾਲਚੰਦ ਨੇ ਦਸਿਆ ਕਿ ਉਸ ਦੀ ਭੈਣ ਗੀਤਾ ਕਈ ਸਾਲਾਂ ਤੋਂ ਰਾਏਬਰੇਲੀ ਦੇ ਰਹਿਣ ਵਾਲੇ ਗਿਰਜਾ ਸ਼ੰਕਰ ਨਾਲ ਲਿਵ-ਇਨ ਰਿਲੇਸ਼ਨਸ਼ਿਪ ’ਚ ਲਖਨਊ ਵਿਚ ਰਹਿ ਰਹੀ ਸੀ।

ਗਿਰਜਾ ਸ਼ੰਕਰ ਨੇ ਉਸ ਨੂੰ ਸਵੇਰੇ ਫ਼ੋਨ ਕਰ ਕੇ ਦਸਿਆ ਕਿ ਉਸ ਦੀ ਭੈਣ ਨਾਲ ਹਾਦਸਾ ਹੋ ਗਿਆ ਹੈ ਤੇ ਉਸ ਦੀ ਮੌਤ ਹੋ ਗਈ ਹੈ। ਗਿਰੀਜਾ ਸ਼ੰਕਰ ਨੇ ਪਹਿਲਾਂ ਦਸਿਆ ਸੀ ਕਿ ਉਸ ਦੀ ਭੈਣ ਨੂੰ ਪੀ.ਜੀ.ਆਈ ਟਰਾਮਾ ਸੈਂਟਰ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਅਸੀਂ ਉੱਥੇ ਪਹੁੰਚੇ, ਤਾਂ ਉਸ ਨੂੰ ਪੋਸਟ ਮਾਰਟਮ ਲਈ ਭੇਜ ਦਿਤਾ ਗਿਆ ਸੀ। ਭਰਾ ਨੇ ਦਸਿਆ ਕਿ ਗਿਰਿਜਾ ਸ਼ੰਕਰ ਕਈ ਸਾਲਾਂ ਤੋਂ ਮੇਰੀ ਭੈਣ ਨਾਲ ਰਹਿ ਰਿਹਾ ਸੀ। ‘ਮੇਰੀ ਭੈਣ ਦਾ ਕੋਈ ਹਾਦਸਾ ਨਹੀਂ ਹੋਇਆ ਸਗੋਂ ਗਿਰਿਜਾ ਸ਼ੰਕਰ ਨੇ ਉਸ ਦਾ ਕਤਲ ਕੀਤਾ ਹੈ।’

ਇਸ ਤੋਂ ਇਲਾਵਾ ਭਰਾ ਨੇ ਦਸਿਆ ਕਿ ਭੈਣ ਦੇ ਨਾਮ 'ਤੇ ਲਗਭਗ 1 ਕਰੋੜ ਰੁਪਏ ਦਾ ਬੀਮਾ ਸੀ। ਜਿਸ ਦਾ ਨਾਮਜ਼ਦ ਵਿਅਕਤੀ ਖ਼ੁਦ ਗਿਰਿਜਾ ਸ਼ੰਕਰ ਸੀ।

ਪੀਜੀਆਈ ਇੰਸਪੈਕਟਰ ਨੇ ਕਿਹਾ ਕਿ ਔਰਤ ਐਪੈਕਸ ਟਰਾਮਾ ਸੈਂਟਰ ਦੇ ਪਿੱਛੇ ਪਈ ਮਿਲੀ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

(For more Punjabi news apart from Girlfriend murdered in Lucknow for greed of money Latest News in Punjabi stay tuned to Rozana Spokesman)

Location: India, Uttar Pradesh

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement