
ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ ਮਾਰੇ ਗਏ 44 ਸ਼ਹੀਦਾਂ ਦੀ ਚਿਤਾ ਹਲੇ ਠੰਡੀ ਵੀ ਨਹੀਂ ਹੋਈ ਕਿ ਅੱਜ ਫਿਰ ਇਕ ਬੁਰੀ ਖਬਰ ਆ ਗਈ ਹੈ...
ਜੰਮੂ-ਕਸ਼ਮੀਰ : ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ ਮਾਰੇ ਗਏ 44 ਸ਼ਹੀਦਾਂ ਦੀ ਚਿਤਾ ਹਲੇ ਠੰਡੀ ਵੀ ਨਹੀਂ ਹੋਈ ਕਿ ਅੱਜ ਫਿਰ ਇਕ ਬੁਰੀ ਖਬਰ ਆ ਗਈ ਹੈ। ਸੋਮਵਾਰ ਨੂੰ ਅਤਿਵਾਦੀਆਂ ਨਾਲ ਮੁੱਠਭੇੜ ਦੇ ਦੌਰਾਨ 4 ਜਵਾਨ ਸ਼ਹੀਦ ਹੋ ਗਏ। ਇਸ ਵਿਚ ਇਕ ਫੌਜ ਦਾ ਮੇਜਰ ਵੀ ਸ਼ਾਮਲ ਹੈ। ਉਥੇ ਹੀ ਸੂਚਨਾ ਮਿਲੀ ਹੈ ਕਿ ਭਾਰਤੀ ਸੁਰੱਖਿਆ ਬਲਾਂ ਵੱਲੋਂ ਚਲਾਏ ਜਾ ਰਹੇ ਇਸ ਸਰਚ ਆਪਰੇਸ਼ਨ ਵਿਚ ਫੌਜ ਨੇ ਪੁਲਵਾਮਾ ਅਤਿਵਾਦੀ ਹਮਲੇ ਦੇ ਮਾਸਟਰ ਮਾਇੰਡ ਗਾਜੀ ਰਾਸ਼ਿਦ ਨੂੰ ਘੇਰ ਲਿਆ ਹੈ।
Encounter with terrorists in Pulwama
ਚਾਰੋਂ ਪਾਲਿਓ ਉਹਨੂੰ ਘੇਰਾ ਜਾ ਸਕਦਾ ਹੈ ਅਤੇ ਕਿਸੇ ਵੀ ਵਕਤ ਉਸਨੂੰ ਜਿੰਦਾ ਜਾਂ ਮੁਰਦਾ ਫੜਿਆ ਜਾ ਸਕਦਾ ਹੈ। ਦੱਸ ਦਈਏ ਕਿ ਪੁਲਵਾਮਾ ਹਮਲੇ ਦੀ ਸਾਰੀ ਸਾਜਿਸ਼ ਗਾਜੀ ਰਾਸ਼ਿਦ ਨੇ ਹੀ ਰਚੀ ਸੀ। ਦਰਅਸਲ, ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਹੀ ਸੁਰੱਖਿਆ ਬਲਾਂ ਨੇ ਘਾਟੀ ਵਿਚ ਅਤਿਵਾਦੀਆਂ ਦੇ ਵਿਰੁੱਧ ਸਰਚ ਆਪਰੇਸ਼ਨ ਤੇਜ ਕਰ ਦਿੱਤਾ ਹੈ। ਇਸ ਕੜੀ ਵਿਚ ਐਤਵਾਰ ਦੇਰ ਰਾਤ ਲਗਪਗ 12 ਵਜੇ ਪੁਲਵਾਮਾ ਦੇ ਪਿੰਗਲਿਨਾ ਵਿਚ ਕੁਝ ਅਤਿਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ। ਖਬਰ ਸੀ ਕਿ ਇਥੇ ਜੈਸ਼-ਏ-ਮੁਹੰਮਦ ਦੇ 3-4 ਅਤਿਵਾਦੀ ਲੁਕੇ ਹੋਏ ਹਨ ਅਤੇ ਇਸ ਵਿਚ ਗਾਜੀ ਰਾਸ਼ਿਦ ਵੀ ਸ਼ਾਮਿਲ ਹੈ।
Encounter at pulwama
ਸੁਰੱਖਿਆ ਬਲਾਂ ਨੇ ਇਸ ਇਲਾਕੇ ਨੂੰ ਚਾਰੇ ਪਾਸੇ ਤੋਂ ਘੇਰਾ ਅਤੇ ਰਾਤ 12.30 ਵਜੇ ਆਪਰੇਸ਼ਨ ਸ਼ੁਰੂ ਹੋ ਗਿਆ। ਇਸ ਆਪਰੇਸ਼ਨ ਨੂੰ 55RR, CRPF ਅਤੇ SOG ਦੇ ਜਵਾਨਾਂ ਨੇ ਮਿਲਕੇ ਚਲਾਇਆ। ਅਤਿਵਾਦੀਆਂ ਦੇ ਨਾਲ ਮੁੱਠਭੇੜ ਕਰਦੇ ਹੋਏ ਸਾਡੇ 4 ਜਵਾਨ ਸ਼ਹੀਦ ਹੋ ਗਏ। ਇਹਨਾਂ ਵਿਚ ਮੇਜਰ ਡੀਐਸ ਡੋਂਡਿਆਲ, ਹੈੱਡ ਕਾਂਸਟੇਬਲ ਸੇਵਾ ਰਾਮ, ਸਿਪਾਹੀ ਅਜੈ ਕੁਮਾਰ ਅਤੇ ਸਿਪਾਹੀ ਹਰੀ ਸਿੰਘ ਸ਼ਾਮਲ ਸਨ। ਇਕ ਜਵਾਨ ਜਖ਼ਮੀ ਹੈ ਜਿਸਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
Pulwama terrorists
ਦੱਸ ਦਈਏ ਕਿ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜਹਰ ਆਪਣੇ ਭਤੀਜੇ ਦੇ ਜਰੀਏ ਘਾਟੀ ਵਿਚ ਅਤਿਵਾਦੀ ਹਰਕਤਾਂ ਨੂੰ ਅੰਜਾਮ ਦਿੰਦਾ ਸੀ, ਪਰ ਪਿਛਲੇ ਸਾਲ ਆਪਰੇਸ਼ਨ ਆਲਆਉਟ ਦੇ ਦੌਰਾਨ ਸੁਰੱਖਿਆ ਬਲਾਂ ਨੇ ਉਸਨੂੰ ਮਾਰ ਮੁਕਾਇਆ ਸੀ। ਜਿਸ ਤੋਂ ਬਾਅਦ ਹੀ ਮਸੂਦ ਅਜਹਰ ਨੇ ਕਸ਼ਮੀਰ ਦੀ ਜ਼ਿੰਮੇਦਾਰੀ ਆਪਣੇ ਟਾਪ ਕਮਾਂਡਰ ਅਤੇ ਆਈ.ਈ.ਡੀ ਐਕਸਪਰਟ ਗਾਜੀ ਰਾਸ਼ਿਦ ਨੂੰ ਦਿੱਤੀ ਸੀ।
Pulwama Road
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗਾਜੀ ਆਪਣੇ 2 ਸਾਥੀਆਂ ਦੇ ਨਾਲ ਦਸੰਬਰ ਵਿੱਚ ਭਾਰਤ ਵਿਚ ਦਾਖਲ ਹੋਇਆ ਸੀ ਅਤੇ ਦੱਖਣੀ ਕਸ਼ਮੀਰ ਵਿਚ ਲੁੱਕ ਗਿਆ ਅਤੇ ਗਾਜੀ ਨੂੰ ਮੌਲਾਨਾ ਮਸੂਦ ਅਜਹਰ ਦਾ ਭਰੋਸੇਮੰਦ ਅਤੇ ਕਰੀਬੀ ਮੰਨਿਆ ਜਾਂਦਾ ਹੈ। ਉਸ ਨੇ 2008 ਵਿਚ ਜੈਸ਼-ਏ-ਮੁਹੰਮਦ ਜੁਆਇੰਨ ਕੀਤਾ ਅਤੇ ਤਾਲਿਬਾਨ ਵਿਚ ਟ੍ਰੇਨਿੰਗ ਲਈ। 2010 ਵਿਚ ਉਹ ਉੱਤਰੀ ਵਜੀਰਿਸਤਾਨ ਆ ਗਿਆ ਸੀ। ਉਦੋਂ ਤੋਂ ਅਤਿਵਾਦੀ ਦੀ ਦੁਨੀਆ ਵਿਚ ਉਹ ਸ਼ਾਮਿਲ ਹੈ।