ਪੁਲਵਾਮਾ ਹਮਲੇ ਦੇ ਮਾਸਟਰਮਾਇੰਡ ਤੇ ਉਸਦੇ ਸਾਥੀ ਨੂੰ ਭਾਰਤੀ ਫ਼ੌਜ ਨੇ ਮਾਰ ਮੁਕਾਇਆ
Published : Feb 18, 2019, 12:08 pm IST
Updated : Feb 18, 2019, 12:08 pm IST
SHARE ARTICLE
Mastermind
Mastermind

14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਸਭ ਤੋਂ ਵੱਡੇ ਅਤਿਵਾਦੀ ਹਮਲੇ ਤੋਂ ਬਾਅਦ ਅੱਜ ਇਕ ਵਾਰ ਫੌਜ ਅਤੇ ਅਤਿਵਾਦੀਆਂ ਦੇ ਵਿਚ ਮੁੱਠਭੇੜ ਹੋਇਆ...

ਜੰਮੂ-ਕਸ਼ਮੀਰ : 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਸਭ ਤੋਂ ਵੱਡੇ ਅਤਿਵਾਦੀ ਹਮਲੇ ਤੋਂ ਬਾਅਦ ਅੱਜ ਇਕ ਵਾਰ ਫੌਜ ਅਤੇ ਅਤਿਵਾਦੀਆਂ ਦੇ ਵਿਚ ਮੁੱਠਭੇੜ ਹੋਇਆ ਹੈ। ਪੁਲਵਾਮਾ ਦੇ ਹੀ ਪਿੰਗਲਿਨਾ ਵਿਚ ਹੋਈ ਇਸ ਮੁੱਠਭੇੜ ਵਿਚ ਫੌਜ ਦੇ 4 ਜਵਾਨ ਸ਼ਹੀਦ ਹੋਏ ਹਨ। ਸੁਰੱਖਿਆ ਬਲਾਂ ਨੇ ਵੀ ਜੈਸ਼-ਏ-ਕਮਾਂਡਰ ਦੇ ਦੋ ਕਮਾਂਡਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।  ਸੁਰੱਖਿਆ ਬਲਾਂ ਨੇ ਇੱਥੇ ਇਕ ਬਿਲਡਿੰਗ ਨੂੰ ਹੀ ਉੱਡਿਆ ਦਿੱਤਾ, ਜਿੱਥੇ ਅਤਿਵਾਦੀ ਛਿਪੇ ਬੈਠੇ ਸਨ।

indian Army indian Army

ਅਤਿਵਾਦੀ ਕਾਮਰਾਨ ਉਰਫ ਗਾਜੀ ਰਾਸ਼ਿਦ ਵੀ ਇਸ ਏਨਕਾਉਂਟਰ ‘ਚ ਮਾਰਿਆ ਗਿਆ ਹੈ। ਜਿਸ ਨੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੀ ਸਾਜਿਸ਼ ਰਚੀ ਸੀ। ਜੰਮੂ-ਕਸ਼ਮੀਰ ਦੇ ਪੂਰਵੀ ਡੀਜੀਪੀ ਐਸਪੀ ਵੈਦ ਨੇ ਟਵੀਟਚ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਉਹ ਸੁਰੱਖਿਆ ਬਲਾਂ ਨੂੰ ਵਧਾਈ ਦੇਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਪੁਲਵਾਮਾ ਅਤਿਵਾਦੀ ਹਮਲੇ  ਦੇ ਮਾਸਟਰਮਾਇੰਡ ਨੂੰ ਮਾਰ ਦਿੱਤਾ ਹੈ।

Adil Ahmed Dar Adil Ahmed Dar

ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਹੀ ਦੇਸ ਗ਼ੁੱਸੇ ਵਿਚ ਹੈ। ਸਰਕਾਰ ਵਲੋਂ ਖੁੱਲੀ ਛੁੱਟ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਘਾਟੀ ਵਿਚ ਅਤਿਵਾਦੀਆਂ ਦੇ ਵਿਰੁੱਧ ਐਕਸ਼ਨ ਸ਼ੁਰੂ ਕੀਤਾ ਹੈ।  ਸੋਮਵਾਰ ਸਵੇਰੇ ਪੁਲਵਾਮਾ ਜਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਦੇ ਖਿਲਾਫ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ, ਇਸ ਏਨਕਾਉਂਟਰ ਵਿਚ 2-3 ਅਤਿਵਾਦੀਆਂ ਨੂੰ ਘੇਰਾ ਗਿਆ ਸੀ। ਏਨਕਾਉਂਟਰ ਦੇ ਮੱਦੇਨਜਰ ਪੂਰੇ ਖੇਤਰ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement