
24 ਫਰਵਰੀ ਇਕ ਖਾਸ ਤਰੀਕ ਹੈ। ਟਰੰਪ ਗੁਜਰਾਤ ਦੇ ਦੌਰੇ 'ਤੇ ਆ ਰਹੇ ਹਨ। ਭਾਰਤ ‘ਨਮਸਤੇ’ ਕਹਿਣ ਲਈ ਪੂਰੀ ਤਰ੍ਹਾਂ ਤਿਆਰ ਹੈ। ਨਮਸਤੇ ਫਿੱਕਾ ਨਾ ਰਹਿ ਜਾਵੇ
ਨਵੀਂ ਦਿੱਲੀ- 24 ਫਰਵਰੀ ਇਕ ਖਾਸ ਤਰੀਕ ਹੈ। ਟਰੰਪ ਗੁਜਰਾਤ ਦੇ ਦੌਰੇ 'ਤੇ ਆ ਰਹੇ ਹਨ। ਭਾਰਤ ‘ਨਮਸਤੇ’ ਕਹਿਣ ਲਈ ਪੂਰੀ ਤਰ੍ਹਾਂ ਤਿਆਰ ਹੈ। ਨਮਸਤੇ ਫਿੱਕਾ ਨਾ ਰਹਿ ਜਾਵੇ ਇਸ ਦੀ ਤਿਆਰੀ ਵਿਚ ਵੀ ਗੁਜਰਾਤ ਦੇ ਲੋਕ ਲੱਗੇ ਹੋਏ ਹਨ। ਮਹਾਤਮਾ ਬੁੱਧ ਨੇ ਬਚਪਨ ਵਿੱਚ ਬਿਮਾਰ ਮਨੁੱਖਾਂ ਅਤੇ ਮੁਰਦਾ ਸਰੀਰਾਂ ਨੂੰ ਵੇਖਿਆ ਸੀ, ਇਸ ਲਈ ਉਸਨੂੰ ਜੀਵਨ ਦੀ ਸੱਚਾਈ ਦਾ ਅਹਿਸਾਸ ਹੋ ਗਿਆ ਸੀ।
trump
ਟਰੰਪ ਨੂੰ ਸੱਚ ਦੀ ਝਲਕ ਤੋਂ ਬਚਾਉਣ ਲਈ ਗੁਜਰਾਤ ਦੀਆਂ ਝੁੱਗੀਆਂ ਦੇ ਸਾਹਮਣੇ ਇਕ ਕੰਧ ਬਣਾਈ ਗਈ ਸੀ। ਪਰ ਇਸ ਕੰਧ ਨਾਲ ਵੀ ਹੁਣ ਕੋਈ ਗੱਲ ਨਹੀਂ ਬਣੀ ਤੇ ਹੁਣ ਇਹਨਾਂ ਝੁੱਗੀਆਂ ਵਿਚ ਰਹਿੰਦੇ ਲੋਕਾਂ ਨੂੰ ਹੁਣ ਇਹ ਝੁੱਗੀਆਂ ਖਾਲੀ ਕਰਨ ਲਈ ਉਹਨਾਂ ਨੰ ਨੋਟਿਸ ਮਿਲ ਗਿਆ ਹੈ। ਨਿਰਮਾਣ ਕਾਰਜਾ ਵਿਚ ਲੱਗੇ ਕਰੀਬ 200 ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਝੁੱਗੀਆਂ ਛੱਡ ਕੇ ਜਾਣ ਲਈ ਕਿਹਾ ਗਿਆ ਹੈ।
Donald Trump
ਪਰਿਵਾਰਾਂ ਨੇ ਕਿਹਾ ਕਿ ਉਹ 2 ਸਾਲਾਂ ਤੋਂ ਇੱਥੇ ਰਹਿ ਰਹੇ ਹਨ ਅਤੇ ਨਮਸਤੇ ਟਰੰਪ ਦੀ ਵਜ੍ਹਾ ਨਾਲ ਉਹਨਾਂ ਨੂੰ ਇੱਥੋਂ ਜਾਣਾ ਪੈ ਰਿਹਾ ਹੈ। ਹਾਲਾਂਕਿ ਅਹਿਮਦਾਬਾਦ ਦੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੋਟਿਸ ਦਾ ਟਰੰਪ ਦੇ ਦੌਰੇ ਨਾਲ ਕੋਈ ਵੀ ਲੈਣਾ ਦੇਣਾ ਨਹੀ ਹੈ।
Trump government
ਅਹਿਮਦਾਬਾਦ ਨਗਰ ਨਿਗਮ ਦੇ ਵੱਲੋਂ ਇਹ ਕਦਮ ਅਮਰੀਕਾ ਰਾਸ਼ਟਰਪਤੀ ਦੇ ਰੂਪ ਵਿਚ ਪੈਣ ਵਾਲੇ ਦੇਵ ਸਰਨ ਸਲਮ ਨੂੰ ਕਥਿਤ ਰੂਪ ਨਾਲ ਢੱਕਣ ਵਾਲੀ ਦੀਵਾਰ ਨਿਰਮਾਣ ਦੇ ਕੁੱਝ ਦਿਨ ਬਾਅਦ ਹੀ ਉਠਾਇਆ ਗਿਆ ਹੈ। ਜਿੱਤੇ ਪਿਚਲੇ 22 ਸਾਲ ਤੋਂ ਰਹਿਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਤੇਜਾ ਮੇਡਾ ਨੇ ਦੱਸਿਆ ਕਿ ਨੋਟਿਸ ਦੇਣ ਆਏ ਨਗਰ ਨਿਗਮ ਦੇ ਅਧਿਕਾਰੀ ਨੇ ਕਿਹਾ ਕਿ ਉਹ ਜਲਦ ਤੋਂ ਜਲਦ ਇੱਥੋਂ ਚਲੇ ਜਾਣ।