
ਸ਼ਿਵ ਸੈਨਾ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਗਾਮੀ ਭਾਰਤ ਯਾਤਰਾ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਭਾਰਤੀਆਂ ਦੀ ਗ਼ੁਲਾਮ ਮਾਨਸਿਕਤਾ
ਮੁੰਬਈ : ਸ਼ਿਵ ਸੈਨਾ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਗਾਮੀ ਭਾਰਤ ਯਾਤਰਾ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਭਾਰਤੀਆਂ ਦੀ ਗ਼ੁਲਾਮ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ। ਪਾਰਟੀ ਦੇ ਮੁੱਖ ਪੱਤਰ 'ਸਾਮਨਾ' ਦੇ ਸੰਪਾਦਕੀ ਵਿਚ ਕਿਹਾ ਗਿਆ ਕਿ ਟਰੰਪ ਦੀ ਭਾਰਤ ਯਾਤਰਾ ਕਿਸੇ ਬਾਦਸ਼ਾਹ ਦੀ ਯਾਤਰਾ ਵਾਂਗ ਹੈ।
Trump
ਅਹਿਮਦਾਬਾਦ ਵਿਚ ਝੁੱਗੀਆਂ ਲੁਕਾਉਣ ਲਈ ਕੰਧ ਕੀਤੇ ਜਾਣ ਦੀ ਆਲੋਚਨਾ ਕਰਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੀ ਯਾਤਰਾ ਨਾਲ ਨਾ ਤਾਂ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਏ ਦੇ ਡਿਗਦੇ ਮੁੱਲ ਵਿਚ ਸੁਧਾਰ ਹੋਵੇਗਾ ਅਤੇ ਨਾ ਹੀ ਕੰਧ ਪਿਛਲੀਆਂ ਝੁੱਗੀਆਂ ਵਿਚ ਰਹਿਣ ਵਾਲਿਆਂ ਦੀ ਹਾਲਤ ਸੁਧਰੇਗੀ। ਟਰੰਪ ਦੋ ਦਿਨਾ ਦੌਰੇ ਤਹਿਤ 24 ਫ਼ਰਵਰੀ ਨੂੰ ਭਾਰਤ ਆ ਰਹੇ ਹਨ।
Indra Gandhi
ਪਾਰਟੀ ਨੇ ਕਿਹਾ ਕਿ ਕਦੇ ਇੰਦਰਾ ਗਾਂਧੀ ਨੇ 'ਗ਼ਰੀਬੀ ਹਟਾਉ' ਨਾ ਨਾਹਰਾ ਦਿਤਾ ਸੀ ਜਿਸ ਦਾ ਲੰਮੇ ਸਮੇਂ ਤਕ ਮਜ਼ਾਕ ਉਡਾਇਆ ਗਿਆ ਸੀ। ਅਜਿਹਾ ਲਗਦਾ ਹੈ ਕਿ ਹੁਣ ਮੋਦੀ ਦੀ ਯੋਜਨਾ 'ਗ਼ਰੀਬ ਲੁਕਾਉ' ਦੀ ਹੈ। ਖ਼ਬਰਾਂ ਹਨ ਕਿ ਟਰੰਪ ਦੀ ਯਾਤਰਾ ਤੋਂ ਪਹਿਲਾਂ, ਅਹਿਮਦਾਬਾਦ ਵਿਚ ਉਸ ਥਾਂ 'ਤੇ ਕੰਧ ਬਣਾਈ ਜਾ ਰਹੀ ਹੈ ਜਿਥੇ ਕਈ ਝੁੱਗੀਆਂ ਹਨ। ਟਰੰਪ ਨੇ ਅਹਿਮਦਾਬਾਦ ਵੀ ਜਾਣਾ ਹੈ।
PM Narendra Modi
ਸਾਮਨਾ ਵਿਚ ਕਿਹਾ ਗਿਆ, 'ਆਜ਼ਾਦੀ ਤੋਂ ਪਹਿਲਾਂ, ਬ੍ਰਿਟੇਨ ਦੇ ਰਾਜਾ ਅਤੇ ਰਾਣੀ ਅਪਣੇ ਗ਼ੁਲਾਮ ਮੁਲਕਾਂ ਵਿਚ ਜਾਂਦੇ ਸਨ। ਟਰੰਪ ਦੀ ਯਾਤਰਾ ਲਈ ਕਰਦਾਤਾਵਾਂ ਦੇ ਪੈਸੇ ਨਾਲ ਉਸੇ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਭਾਰਤੀਆਂ ਦੀ ਗ਼ੁਲਾਮ ਮਾਨÎਸਿਕਤਾ ਨੂੰ ਦਰਸਾਉਂਦਾ ਹੈ।' ਅਹਿਮਦਾਬਾਦ ਵਿਚ ਕੰਧ ਖੜੀ ਕਰਨ ਦੇ ਫ਼ੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਟਰੰਪ ਦੇ ਕਾਫ਼ਲੇ ਦੀ ਨਜ਼ਰ ਤੋਂ ਝੁੱਗੀਆਂ ਨੂੰ ਲੁਕਾਉਣ ਲਈ ਕੰਧ ਖੜੀ ਕੀਤੀ ਜਾ ਰਹੀ ਹੈ।