
ਭਾਜਪਾ ਨਾਲ ਕੰਮ ਕਰਨ ਦੀ ਇੱਛਾ ਕੀਤੀ ਸੀ ਜ਼ਾਹਰ
ਨਵੀਂ ਦਿੱਲੀ: ਭਾਰਤ ਵਿਚ 'ਮੈਟਰੋ ਮੈਨ' ਦੇ ਨਾਮ ਨਾਲ ਮਸ਼ਹੂਰ ਈ ਸ਼੍ਰੀਧਰਨ, ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ। ਉਹ ਕੇਰਲ ਦੇ ਬੀਜੇਪੀ ਮੁਖੀ ਕੇ ਸੁਰੇਂਦਰਨ ਦੀ ਅਗਵਾਈ ਵਿਚ ਆਯੋਜਿਤ ਵਿਜੇ ਯਾਤਰਾ ਦੌਰਾਨ 21 ਫਰਵਰੀ ਤੋਂ ਰਸਮੀ ਤੌਰ ‘ਤੇ ਪਾਰਟੀ ਵਿਚ ਸ਼ਾਮਲ ਹੋਣਗੇ। ਦੇਸ਼ ਵਿਚ ਜਨਤਕ ਆਵਾਜਾਈ ਪ੍ਰਣਾਲੀ ਵਿਚ ਤਬਦੀਲੀ ਦਾ ਸਿਹਰਾ ਉਹਨਾਂ ਨੂੰ ਦਿੱਤਾ ਜਾਂਦਾ ਹੈ।
E. Sreedharan
ਬੀਜੇਪੀ ਨੇ ਵੀਰਵਾਰ ਨੂੰ ਕਿਹਾ ਕਿ ‘ਮੈਟਰੋ ਮੈਨ’ ਈ ਸ਼੍ਰੀਧਰਨ ਕੇਰਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਣਗੇ। ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਕੇ. ਸੁਰੇਂਦਰਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੀਧਰਨ ਨੇ ਭਾਜਪਾ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ।
E. Sreedharan
ਸ੍ਰੀਧਰਨ ਪਾਰਟੀ ਦੀ ਮੈਂਬਰਸ਼ਿਪ ਉਸ ਸਮੇਂ ਲੈਣ ਜਾ ਰਹੇ ਹਨ ਜਦੋਂ ਇਸ ਸਾਲ ਰਾਜ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਭਾਜਪਾ ਦੱਖਣੀ ਭਾਰਤ ਵਿਚ ਪਾਰਟੀ ਦਾ ਵਿਸਥਾਰ ਕਰਨ ਦੇ ਉਦੇਸ਼ ਨਾਲ ਇਥੇ ਵਿਜੇ ਯਾਤਰਾ ਦੀ ਸ਼ੁਰੂਆਤ ਕਰ ਰਹੀ ਹੈ। ਰੱਥ ਯਾਤਰਾ 21 ਫਰਵਰੀ ਨੂੰ ਕਸਰਗੌਡ ਤੋਂ ਸ਼ੁਰੂ ਹੋਵੇਗੀ ਅਤੇ ਮਾਰਚ ਦੇ ਪਹਿਲੇ ਹਫਤੇ ਦੇ ਲਗਭਗ ਤਿਰੂਵਨੰਤਪੁਰਮ ਵਿੱਚ ਸਮਾਪਤ ਹੋਵੇਗੀ।