ਟੂਲਕਿਟ ਕੇਸ: ਦਿਸ਼ਾ ਰਵੀ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ
Published : Feb 18, 2021, 1:12 pm IST
Updated : Feb 18, 2021, 1:15 pm IST
SHARE ARTICLE
Disha Ravi
Disha Ravi

ਦਿਸ਼ਾ ਰਵੀ ਨਾਰਥ ਬੰਗਲੁਰੂ ਦੇ ਸੋਲਾਦੇਵਨਾ ਹੱਲੀ ਇਲਾਕੇ ਦੀ ਰਹਿਣ ਵਾਲੀ ਵਾਤਾਵਰਣ ਪ੍ਰੇਮੀ ਹੈ

ਨਵੀਂ ਦਿੱਲੀ: ਕਿਸਾਨਾਂ ਦੇ ਅੰਦੋਲਨ ਨੂੰ ਵਿਸ਼ਵ ਪੱਧਰ ’ਤੇ ਫੈਲਾਉਣ ਲਈ ਬਣਾਏ ਗਏ  ਗੂਗਲ ਟੂਲ ਕਿੱਟ ਮਾਮਲੇ ਵਿੱਚ ਦਿਸ਼ਾ ਰਵੀ ਨੇ ਅੱਜ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਸਨੇ ਇਕ ਪਟੀਸ਼ਨ ਵਿਚ ਦਿੱਲੀ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਹ ਮੀਡੀਆ ਨੂੰ ਜਾਂਚ ਸਮੱਗਰੀ ਲੀਕ ਨਾ ਕਰੇ।

Disha RaviDisha Ravi

ਦਿਸ਼ਾ ਦੇ ਵਕੀਲ ਅਭਿਨਵ ਸੇਖੜੀ ਨੇ ਕਿਹਾ ਕਿ ਉਹ ਪਟੀਸ਼ਨ ਨੂੰ ਹਾਈ ਕੋਰਟ ਵਿੱਚ ਸੁਣਵਾਈ ਲਈ ਸੂਚੀਬੱਧ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਤਦ ਹੀ ਉਹ ਇਸ ‘ਤੇ ਟਿੱਪਣੀ ਕਰਨਗੇ। ਪਟੀਸ਼ਨ ਵਿੱਚ ਮੀਡੀਆ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਉਹਨਾਂ ਅਤੇ ਤੀਜੀ ਧਿਰ ਦਰਮਿਆਨ ਵਟਸਐਪ ਉੱਤੇ  ਮੌਜੂਦ  ਕਿਸੇ ਵੀ ਕਥਿਤ ਨਿਜੀ ਗੱਲਬਾਤ ਦੀ ਸਮੱਗਰੀ ਜਾਂ ਹੋਰ ਚੀਜ਼ਾਂ ਪ੍ਰਕਾਸ਼ਤ ਨਾ ਕਰਨ ।

 

 

ਆਓ ਹੁਣ ਤੁਹਾਨੂੰ ਦੱਸਦੇ ਆਂ ਕਿ ਕੌਣ ਐ ਦਿਸ਼ਾ ਰਵੀ?
ਦਿਸ਼ਾ ਰਵੀ ਨਾਰਥ ਬੰਗਲੁਰੂ ਦੇ ਸੋਲਾਦੇਵਨਾ ਹੱਲੀ ਇਲਾਕੇ ਦੀ ਰਹਿਣ ਵਾਲੀ ਵਾਤਾਵਰਣ ਪ੍ਰੇਮੀ ਹੈ। ਉਸ ਨੇ ਮਾਊਂਟ ਕੈਮੇਲ ਕਾਲਜ ਤੋਂ ਬਿਜਨੈੱਸ ਐਡਮਿਨਿਸਟ੍ਰੇਸ਼ਨ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਉਹ ਗੁੱਡ ਮਾਈਲਕ ਕੰਪਨੀ ਨਾਲ ਜੁੜੀ ਹੋਈ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ  ਸਮੇਂ ਉਹ ਅਪਣੇ ਘਰ ਵਿਚ ਹੀ ਕੰਮ ਕਰ ਰਹੀ ਸੀ। ਦਿਸ਼ਾ ਦੇ ਪਿਤਾ ਮੈਸੂਰ ਵਿਚ ਇਕ ਐਥਲੈਟਿਕ ਕੋਚ ਹਨ ਜਦਕਿ ਉਸ ਦੀ ਮਾਂ ਇਕ ਘਰੇਲੂ ਔਰਤ ਹੈ।

Disha RaviDisha Ravi

ਟੂਲਕਿੱਟ ਵਿਚ ਦੱਸਿਆ ਗਿਆ  ਸੀ ਕਿ ਕਿਸਾਨ ਅੰਦੋਲਨ ਵਿਚ ਸੋਸ਼ਲ ਮੀਡੀਆ ’ਤੇ ਸਮਰਥਨ ਕਿਵੇਂ ਇਕੱਠਾ ਕੀਤਾ ਜਾਵੇ। ਹੈਸ਼ਟੈਗ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇ ਅਤੇ ਪ੍ਰਦਰਸ਼ਨ ਦੌਰਾਨ ਕੀ ਕੀਤਾ ਜਾਵੇ ਅਤੇ ਕੀ ਨਹੀਂ, ਸਾਰੀ ਜਾਣਕਾਰੀ ਇਸ ਟੂਲਕਿੱਟ ਵਿਚ ਮੌਜੂਦ ਸੀ। 3 ਫਰਵਰੀ ਨੂੰ ਐਕਟੀਵਿਸਟ ਗ੍ਰੇਟਾ ਥਨਬਰਗ ਵੱਲੋਂ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਇਸ ਟੂਲਕਿੱਟ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਗਿਆ ਸੀ ਪਰ ਬਾਅਦ ਵਿਚ ਇਸ ਟੂਲਕਿੱਟ ਨੂੰ ਸੋਸ਼ਲ ਮੀਡੀਆ ਨੇ ਪਾਬੰਦੀਸ਼ੁਦਾ ਕਰਕੇ ਡਿਲੀਟ ਕਰ ਦਿੱਤਾ ਸੀ ਪਰ ਭਾਰਤ ਸਰਕਾਰ ਇਸ ਮਾਮਲੇ ਨੂੰ ਦੇਸ਼ ਵਿਰੁੱਧ ਸਾਜਿਸ਼ ਰਚਣ ਦਾ ਮਾਮਲਾ ਦੱਸ ਰਹੀ ਹੈ, ਜਿਸ ਤਹਿਤ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM
Advertisement