
ਇਕ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਕੀਤਾ ਗਿਆ ਰੈਫਰ
ਉਨਾਓ: ਬੀਤੀ ਰਾਤ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਉਨਾਓ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ। ਦਰਅਸਲ ਇੱਥੇ ਇਕ ਖੇਤ ਵਿਚ ਤਿੰਨ ਨਾਬਾਲਗ ਭੈਣਾਂ ਦੁਪੱਟੇ ਨਾਲ ਲਟਕਦੀਆਂ ਮਿਲੀਆਂ। ਉਨਾਓ ਦੇ ਐਸਪੀ ਦਾ ਕਹਿਣਾ ਹੈ ਕਿ ਅਸੋਹਾ ਥਾਣਾ ਖੇਤ ਵਿਚ ਤਿੰਨ ਦਲਿਤ ਲੜਕੀਆਂ ਅਪਣੇ ਖੇਤ ਵਿਚ ਬੇਹੋਸ਼ੀ ਦੀ ਹਾਲਤ ਵਿਚ ਮਿਲੀਆਂ।
Two girls found dead in field in UP's Unnao
ਇਹਨਾਂ ਵਿਚੋਂ ਦੋ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਜਦਕਿ ਇਕ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ ਹੈ, ਉਸ ਦਾ ਇਲਾਜ ਜਾਰੀ ਹੈ। ਉਹਨਾਂ ਦੱਸਿਆ ਕਿ ਜਦੋਂ ਇਹ ਲੜਕੀਆਂ ਮਿਲੀਆਂ ਤਾਂ ਇਹਨਾਂ ਦੇ ਹੱਥ ਬੰਨੇ ਹੋਏ ਸਨ। ਐਸਪੀ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਲੜਕੀਆਂ ਚਾਰਾ ਲੈਣ ਲਈ ਖੇਤ ਗਈਆਂ ਸਨ।
SP Unnao
ਉਹਨਾਂ ਦੱਸਿਆ ਕਿ ਖੇਤ ਵਿਚ ਘਟਨਾ ਵਾਲੀ ਥਾਂ ’ਤੇ ਕਾਫੀ ਝੱਗ ਮਿਲਿਆ। ਅਜਿਹਾ ਲੱਗਦਾ ਹੈ ਕਿ ਲੜਕੀਆਂ ਦੀ ਮੌਤ ਜ਼ਹਿਰੀਲਾ ਪਦਾਰਥ ਖਾਣ ਨਾਲ ਹੋਈ ਹੈ। ਪੁਲਿਸ ਨੇ ਘਟਨਾ ਦੀ ਜਾਂਚ ਲਈ 6 ਟੀਮਾਂ ਦਾ ਗਠਨ ਕੀਤਾ ਹੈ। ਇਸ ਘਟਨਾ ਤੋਂ ਬਾਅਦ ਵਿਰੋਧੀ ਧਿਰਾਂ ਯੋਗੀ ਸਰਕਾਰ ‘ਤੇ ਹਮਲਾ ਬੋਲ ਰਹੀਆਂ ਹਨ। ਸਮਾਜਵਾਦੀ ਪਾਰਟੀ ਦੇ ਨੇਤਾ ਸੁਨਿਲ ਸਿੰਘ ਯਾਦਵ ਅਤੇ ਆਪ ਨੇਤਾ ਸੰਜੇ ਸਿੰਘ ਨੇ ਇਸ ਘਟਨਾ ਲਈ ਸੂਬਾ ਸਰਕਾਰ ਕੋਲੋਂ ਜਵਾਬ ਮੰਗਿਆ ਹੈ।