ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਲੜਕੀਆਂ ਦੀ ਸਿਹਤ ਸੰਭਾਲ ਲਈ 8 ਕਰੋੜ ਤੋਂ ਵੱਧ ਦੀ ਗ੍ਰਾਂਟ ਜਾਰੀ
Published : Jan 11, 2021, 3:05 pm IST
Updated : Jan 11, 2021, 3:05 pm IST
SHARE ARTICLE
Vijay Inder Singla
Vijay Inder Singla

ਸਕੂਲਾਂ ਵਿੱਚ ਸੈਨਟਰੀ ਪੈਡ ਵੈਂਡਿੰਗ ਅਤੇ ਇਨਸਨਰੇਟਰ ਮਸ਼ੀਨਾਂ ਲੱਗਣਗੀਆਂ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਪੜ੍ਹ ਰਹੀਆਂ ਲੜਕੀਆਂ ਦੀ ਸਿਹਤ ਸੰਭਾਲ ਲਈ ਅਹਿਮ ਕਦਮ ਚੁੱਕਦੇ ਹੋਏ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਸੂਬੇ ਭਰ ਦੇ 2521 ਹਾਈ ਅਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ ਲਈ 8 ਕਰੋੜ 6 ਲੱਖ 72 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ।

Transformation of Education Department under the leadership of Vijay Inder SinglaVijay Inder Singla


 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਨੇ ਦੱਸਿਆ ਕਿ ਇਸ ਗ੍ਰਾਂਟ ਨਾਲ ਲੜਕੀਆਂ ਦੀ ਸਿਹਤ ਸੰਭਾਲ ਲਈ ਸੈਨਟਰੀ ਪੈਡ ਵੈਂਡਿੰਗ ਅਤੇ ਇਨਸਨਰੇਟਰ ਮਸ਼ੀਨਾਂ ਸਥਾਪਿਤ ਕੀਤੀਆਂ ਜਾਣਗੀਆਂ। ਇਸ ਸਕੀਮ ਹੇਠ ਹਰ ਸਕੂਲ ਨੂੰ 32 ਹਜ਼ਾਰ  ਦੀ ਗ੍ਰਾਂਟ ਪ੍ਰਾਪਤ ਹੋਵੇਗੀ। ਸਿੱਖਿਆ ਸਕੱਤਰ ਨੇ ਦੱਸਿਆ ਕਿ ਸੂਬੇ ਦੇ ਸਕੂਲਾਂ ਵਿੱਚ ਪੜ੍ਹ ਰਹੀਆਂ ਲੜਕੀਆਂ ਦੀ ਸਿਹਤ ਸੰਭਾਲ ਲਈ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਕੂਲਾਂ ਵਿੱਚ ਸੈਨਟਰੀ ਪੈਡ ਵੈਂਡਿੰਗ ਅਤੇ ਇਨਸ਼ਨਰੇਟਰ ਮਸ਼ੀਨਾਂ ਉਪਲਬਧ  ਕਰਵਾਉਣਾ ਇੱਕ ਮਹੱਤਵਪੂਰਨ ਕਦਮ ਹੈ।

Vijay Inder Singla gives nod for renaming seven government schools after freedom fighters and martyrsVijay Inder Singla 

ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਅੰਮਿ੍ਰਤਸਰ ਦੇ 159 ਸਕੂਲਾਂ ਲਈ 50.88 ਲੱਖ, ਬਰਨਾਲਾ ਦੇ 64 ਸਕੂਲਾਂ ਲਈ 20.48 ਲੱਖ, ਬਠਿੰਡਾ ਦੇ 164 ਸਕੂਲਾਂ ਲਈ 52.48 ਲੱਖ, ਫਰੀਦਕੋਟ ਦੇ 57 ਸਕੂਲਾਂ ਲਈ 18.24 ਲੱਖ, ਫਤਿਹਗੜ੍ਹ ਸਾਹਿਬ ਦੇ 52 ਸਕੂਲਾਂ ਲਈ 16.64 ਲੱਖ, ਫਾਜ਼ਿਲਕਾ ਦੇ 130 ਸਕੂਲਾਂ ਲਈ 41.60 ਲੱਖ, ਫਿਰੋਜ਼ਪੁਰ ਦੇ 90 ਸਕੂਲਾਂ ਲਈ 28.80 ਲੱਖ, ਗੁਰਦਾਸਪੁਰ ਦੇ 145 ਸਕੂਲਾਂ ਲਈ 46.40 ਲੱਖ, ਹੁਸ਼ਿਆਰਪੁਰ ਦੇ 151 ਸਕੂਲਾਂ ਲਈ 48.32 ਲੱਖ, ਜਲੰਧਰ ਦੇ 178 ਸਕੂਲਾਂ ਲਈ 56.96 ਲੱਖ, ਕਪੂਰਥਲਾ ਦੇ 64 ਸਕੂਲਾਂ ਲਈ 20.48 ਲੱਖ, ਲੁਧਿਆਣਾ ਦੇ 227 ਸਕੂਲਾਂ ਲਈ 72.64 ਲੱਖ,

ਮਾਨਸਾ ਦੇ 101 ਸਕੂਲਾਂ ਲਈ 32.32 ਲੱਖ, ਮੋਗਾ ਦੇ 118 ਸਕੂਲਾਂ ਲਈ 37.76 ਲੱਖ, ਐੱਸ.ਏ.ਐੱਸ. ਨਗਰ ਦੇ 83 ਸਕੂਲਾਂ ਲਈ 26.56 ਲੱਖ, ਸ੍ਰੀ ਮੁਕਤਸਰ ਸਾਹਿਬ ਦੇ 102 ਸਕੂਲਾਂ ਲਈ 32.64 ਲੱਖ, ਸ਼ਹੀਦ ਭਗਤ ਸਿੰਘ ਨਗਰ ਦੇ 57 ਸਕੂਲਾਂ ਲਈ 18.24 ਲੱਖ, ਪਠਾਨਕੋਟ ਦੇ 66 ਸਕੂਲਾਂ ਲਈ 21.12 ਲੱਖ, ਪਟਿਆਲਾ ਦੇ 176 ਸਕੂਲਾਂ ਲਈ 56.32 ਲੱਖ, ਰੂਪਨਗਰ ਦੇ 65 ਸਕੂਲਾਂ ਲਈ 20.80 ਲੱਖ, ਸੰਗਰੂਰ ਦੇ 169 ਸਕੂਲਾਂ ਲਈ 54.08 ਲੱਖ ਅਤੇ ਤਰਨਤਾਰਨ ਦੇ 103 ਸਕੂਲਾਂ ਲਈ 32.96 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement