
ਕਿਹਾ : ਭਾਰਤ ਲੋਕਤੰਤਰਕ ਦੇਸ਼, ਪਰ ਇਸ ਦਾ ਆਗੂ ਨਰਿੰਦਰ ਮੋਦੀ ਲੋਕਤੰਤਰਕ ਨਹੀਂ
ਨਵੀਂ ਦਿੱਲੀ: ਅਰਬਪਤੀ ਸਮਾਜਸੇਵਕ ਜਾਰਜ ਸੋਰੋਸ ਦਾ ਮੰਨਣਾ ਹੈ ਕਿ ਗੌਤਮ ਅਡਾਨੀ ਦੇ ਵਪਾਰਕ ਸਾਮਰਾਜ ਵਿਚ ਉਥਲ-ਪੁਥਲ ਸਰਕਾਰ ਉਤੇ ਪ੍ਰਧਾਨ ਮੰਤਰੀ ਮੋਦੀ ਪਕੜ ਨੂੰ ਕਮਜ਼ੋਰ ਕਰ ਸਕਦੀ ਹੈ। ਹਾਲਾਂਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਰੋਸ ਦੇ ਇਸ ਬਿਆਨ ਨੂੰ ਭਾਰਤੀ ਲੋਕਤੰਤਰ ’ਤੇ ਹਮਲੇ ਦੇ ਤੌਰ ’ਤੇ ਲੈਂਦੇ ਹੋਏ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਅਮਰੀਕਾ ਦੀ ਨਿਵੇਸ਼ ਖੋਜ ਕੰਪਨੀ ‘ਹਿੰਡਨਬਰਗ ਰਿਸਰਚ’ ਦੀ 24 ਜਨਵਰੀ ਨੂੰ ਜਾਰੀ ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਨੂੰ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ’ਤੇ ਸੋਰੋਸ ਨੇ ਵੀਰਵਾਰ ਨੂੰ ਮਿਊਨਿਖ ਸੁਰੱਖਿਆ ਸੰਮੇਲਨ ਵਿਚ ਇਕ ਸੰਬੋਧਨ ਵਿਚ ਕਿਹਾ ਕਿ ਮੋਦੀ ਨੂੰ ਅਡਾਨੀ ਸਮੂਹ ਦੇ ਦੋਸ਼ਾਂ ’ਤੇ ਵਿਦੇਸ਼ੀ ਨਿਵੇਸ਼ਕਾਂ ਅਤੇ ਸੰਸਦ ਦੇ ‘ਸਵਾਲਾਂ ਦਾ ਜਵਾਬ ਦੇਣਾ ਹੋਵੇਗਾ।’
ਇਹ ਵੀ ਪੜ੍ਹੋ : ਲੁਧਿਆਣਾ 'ਚ ਕੁਰਸੀ ਨਾਲ ਅਪਰਾਧੀ ਨੂੰ ਲਗਾਈ ਸੀ ਹੱਥਕੜੀ, ਕੁਰਸੀ ਸਮੇਤ ਹੀ ਹੋਇਆ ਫਰਾਰ
ਸੋਰੋਸ ਨੇ ਕਿਹਾ ਕਿ ਅਡਾਨੀ ਸਮੂਹ ਵਿਚ ਉਥਲ-ਪੁਥਲ ਦੇਸ਼ ਵਿਚ ਮੁੜ ਲੋਕਤੰਤਰਕ ਬਹਾਲੀ ਦਾ ਦਰਵਾਜ਼ਾ ਖੋਲ੍ਹ ਸਕਦੀ ਹੈ। ਉਨ੍ਹਾਂ ਦਾ ਕਰੀਬ 42 ਮਿੰਟ ਦਾ ਭਾਸ਼ਣ ਜਲਵਾਯੂ ਪ੍ਰਵਰਤਨ, ਰੂਸ-ਯੂਕਰੇਨ ਜੰਗ, ਅਮਰੀਕੀ ਸਮੱਸਿਆਵਾਂ, ਤੁਰਕੀ ਆਫ਼ਤ ਅਤੇ ਚੀਨੀ ਅਸਫ਼ਲਤਾਵਾਂ ’ਤੇ ਕੇਂਦਰਤ ਰਿਹਾ। ਉਨ੍ਹਾਂ ਦਾਅਵਾ ਕੀਤਾ,‘‘ਮੋਦੀ ਅਤੇ ਕਾਰੋਬਾਰੀ ਜਗਤ ਦੀ ਮਹੱਤਵਪੂਰਨ ਹਸਤੀ ਅਡਾਨੀ ਕਰੀਬੀ ਸਹਿਯੋਗੀ ਹਨ ਅਤੇ ਉਨ੍ਹਾਂ ਦੋਵਾਂ ਦੇ ਹਿਤ ਆਪਸ ਵਿਚ ਜੁੜੇ ਹੋਏ ਹਨ।’’
ਇਹ ਵੀ ਪੜ੍ਹੋ : ਵਿਗਿਆਨਕ ਖੋਜਾਂ ਜਦ ਮਨੁੱਖੀ ਦਿਮਾਗ਼ ਨੂੰ ਬਹੁਤ ਛੋਟਾ ਤੇ ਬੇਕਾਰ ਜਿਹਾ ਅੰਗ ਬਣਾ ਦੇਂਦੀਆਂ ਹਨ...
ਸੋੋਰੋਸ ਨੇ ਕਿਹਾ,‘‘ਅਡਾਨੀ ਸਮੂਹ ’ਤੇ ਸ਼ੇਅਰਾਂ ਵਿਚ ਧੋਖਾਧੜੀ ਦਾ ਦੋਸ਼ ਹੈ ਅਤੇ ਉਸ ਦੀਆਂ ਕੰਪਨੀਆਂ ਦੇ ਸ਼ੇਅਰ ਤਾਸ਼ ਦੇ ਪੱਤਿਆਂ ਵਾਂਗੂ ਖਿੱਲਰ ਗਏ। ਮੋਦੀ ਇਸ ਵਿਸ਼ੇ ’ਤੇ ਚੁੱਪ ਹਨ, ਪਰ ਉਨ੍ਹਾਂ ਨੂੰ ਵਿਦੇਸ਼ੀ ਨਿਵੇਸ਼ਕਾਂ ਅਤੇ ਸੰਸਦ ਵਿਚ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ।’’ ਹਾਲਾਂਕਿ ਉਨ੍ਹਾਂ ਨੇ ਅਪਣੇ ਦਾਅਵਿਆਂ ਦੇ ਸਮਰਥਨ ਵਿਚ ਕੋਈ ਸਬੂਤ ਪੇਸ਼ ਨਹੀਂ ਕੀਤਾ। ਉਨ੍ਹਾਂ ਕਿਹਾ,‘‘ਇਸ ਨਾਲ ਭਾਰਤ ਦੀ ਕੇਂਦਰ ਸਰਕਾਰ ’ਤੇ ਮੋਦੀ ਦਾ ਦਬਦਬਾ ਕਾਫ਼ੀ ਕਮਜ਼ੋਰ ਹੋ ਜਾਵੇਗਾ ਅਤੇ ਲਾਜ਼ਮੀ ਤੌਰ ’ਤੇ ਸੰਸਥਾਗਤ ਸੁਧਾਰਾਂ ਨੂੰ ਅੱਗੇ ਵਧਾਉਣ ਦਾ ਦਰਵਾਜ਼ਾ ਖੁਲ੍ਹ ਜਾਵੇਗਾ।’’
ਇਹ ਵੀ ਪੜ੍ਹੋ : ਅੱਖਾਂ ਵਿਚ ਜਲਣ-ਖੁਜਲੀ ਤੋਂ ਰਾਹਤ ਲਈ ਅਪਣਾਉ ਘਰੇਲੂ ਨੁਸਖ਼ੇ
ਸੋਰੋਸ ਨੇ ਕਿਹਾ,‘‘ਮੈਂ ਅਨਾੜੀ ਹੋ ਸਕਦਾ ਹਾਂ, ਪਰ ਮੈਨੂੰ ਭਾਰਤ ਵਿਚ ਇਕ ਲੋਕਤੰਤਰਕ ਬਹਾਲੀ ਦੀ ਉਮੀਦ ਨਜ਼ਰ ਆ ਰਹੀ ਹੈ।’’ ਸੋਰੋਸ ਨੇ ਦਾਅਵਾ ਕੀਤਾ,‘‘ਭਾਰਤ ਇਕ ਦਿਲਚਸਪ ਮਾਮਲਾ ਹੈ। ਇਹ ਲੋਕਤੰਤਰਕ ਦੇਸ਼ ਹੈ ਪਰ ਇਸ ਦਾ ਆਗੂ ਨਰਿੰਦਰ ਮੋਦੀ ਲੋਕਤੰਤਰਕ ਨਹੀਂ ਹਨ।’’ ਸੋਰੋਸ ਨੇ ਕਿਹਾ,‘‘ਭਾਰਤ ਕਵਾਡ (ਜਿਸ ਵਿਚ ਆਸਟ੍ਰੇਲੀਆ, ਅਮਰੀਕਾ ਅਤੇ ਜਪਾਨ ਵੀ ਸ਼ਾਮਲ ਹਨ) ਦਾ ਮੈਂਬਰ ਹੈ, ਪਰ ਇਹ ਭਾਰੀ ਛੋਟ ’ਤੇ ਬਹੁਤ ਸਾਰਾ ਰੂਸੀ ਤੇਲ ਖ਼ਰੀਦਦਾ ਹੈ ਅਤੇ ਇਸ ਨਾਲ ਬਹੁਤ ਪੈਸਾ ਬਚਾਉਂਦਾ ਹੈ।’’