
ਸੋਨੀਪਤ ਦੀ ਫੈਕਟਰੀ 'ਚ ਭਿਆਨਕ ਅੱਗ ਲੱਗਣ ਨਾਲ ਛੇ ਮਜ਼ਦੂਰ ਜ਼ਿੰਦਾ ਸੜੇ
ਸੋਨੀਪਤ : ਦਿੱਲੀ ਦੇ ਕੋਲ ਸੋਨੀਪਤ 'ਚ ਉਦਯੋਗਿਕ ਖੇਤਰ 'ਚ ਐਤਵਾਰ ਨੂੰ ਇਕ ਫੈਕਟਰੀ ਵਿਚ ਸਵੇਰੇ ਭਿਆਨਕ ਅੱਗ ਲੱਗ ਗਈ, ਜਿਸ ਵਿਚ ਛੇ ਮਜ਼ਦੂਰ ਜ਼ਿੰਦਾ ਸੜ ਗਏ। ਇਹ ਹਾਦਸਾ ਉਦਯੋਗਿਕ ਇਲਾਕੇ ਵਿਚ ਸਥਿਤ ਫੈਕਟਰੀ ਨੰ: 312 ਵਿਚ ਵਾਪਰਿਆ। ਫੈਕਟਰੀ ਵਿਚ ਅੱਗ ਲੱਗਣ ਤੋਂ ਬਾਅਦ ਫੈਕਟਰੀ ਵਿਚ ਭਗਦੜ ਮਚ ਗਈ।
sonipat fire accident
ਇਸ ਦੌਰਾਨ ਕਈ ਮਜ਼ਦੂਰ ਜ਼ਖ਼ਮੀ ਵੀ ਹੋ ਗਏ, ਜਿਨ੍ਹਾਂ ਨੂੰ ਰੋਹਤਕ ਦੇ ਪੀਜੀਆਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਭਿਆਨਕ ਅੱਗ ਦੇ ਵਿਚ ਅਜੇ ਵੀ ਕਈ ਹੋਰ ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਅੱਗ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਅੱਗ ਦੇ 'ਤੇ ਕਾਬੂ ਪਾਉਣ ਲਈ ਯਤਨ ਸ਼ੁਰੂ ਕਰ ਦਿੱਤੇ।
sonipat fire accident
ਅੱਗ ਦੇ 'ਤੇ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਬਿਨਾਂ ਭਾਰੀ ਗਿਣਤੀ ਦੇ ਵਿਚ ਪੁਲਿਸ ਬਲ ਵੀ ਪਹੁੰਚ ਚੁੱਕੇ ਹਨ, ਜਿਨ੍ਹਾਂ ਨੇ ਵੀ ਬਚਾਅ ਅਤੇ ਰਾਹਤ ਕਾਰਜਾਂ ਵਿਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਭਾਵੇਂ ਕਿ ਕਾਫ਼ੀ ਜੱਦੋ ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ ਪਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ। ਇਸ ਅੱਗ ਦੇ ਕਾਰਨ ਫੈਕਟਰੀ ਵਿਚ ਪਿਆ ਕਰੋੜਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।