
ਮਸਜਿਦਾਂ ਦੀਆਂ ਮੁਰੰਮਤ ਲਈ ਤੇਲੰਗਾਨਾ ਸਰਕਾਰ ਨੇ ਗਰਾਂਟਾਂ ਨੂੰ ਦਿਤੀ ਮਨਜ਼ੂਰੀ
ਹੈਦਰਾਬਾਦ : ਤੇਲੰਗਾਨਾ ਸਰਕਾਰ ਨੇ ਉਨ੍ਹਾਂ ਸਾਰੀਆਂ ਮਸਜਿਦਾਂ ਲਈ ਗਰਾਂਟਾ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਨੂੰ ਮੁਰੰਮਤ ਦੀ ਜ਼ਰੂਰਤ ਹੈ। ਗਰਾਂਟ ਲਈ ਆਯੋਜਿਤ ਕੀਤੇ ਗਏ ਚੈੱਕ ਵੰਡ ਪ੍ਰੋਗਰਾਮ 'ਚ ਡਿਪਟੀ ਚੀਫ ਮਿਨੀਸਟਰ ਮੁਹੰਮਦ ਮਹਿਮੂਦ ਅਲੀ, ਗ੍ਰਹਿਮੰਤਰੀ ਨਯਨੀ ਨਰਸਿੰਮਾ ਰੈਡੀ, ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕਿਸ਼ਨ ਰੈਡੀ ਸਮੇਤ ਡੀ.ਐੱਮ. ਅਤੇ ਡਿਪਟੀ ਮੇਅਰ ਬਾਬਾ ਫਸਿਊਦੀਨ ਨੇ ਹਿੱਸਾ ਲਿਆ। ਹੈਦਰਾਬਾਦ ਦੇ ਡੀ.ਐੈੱਮ. ਨੇ 197 ਮਸਜਿਦਾਂ ਦੀ ਮੁਰੰਮਤ ਲਈ ਸਹਾਇਤਾ ਰਾਸ਼ੀ ਮੁਹੱਈਆ ਕਰਵਾਈ। ਮਸਜਿਦ ਪ੍ਰਬੰਧ ਸਮਿਤੀਆਂ ਨੂੰ ਚੈੱਕ ਵੰਡ ਪ੍ਰੋਗਰਾਮ ਸ਼ਨੀਵਾਰ ਨੂੰ ਕੀਤਾ ਗਿਆ।
masjid
ਨਰਸਿੰਮਾ ਰੇਡੀ ਨੇ ਸੀ.ਐੱਮ. ਦੀ ਕੀਤੀ ਤਾਰੀਫ
ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਰਾਜ ਦੇ ਗ੍ਰਹਿ ਮੰਤਰੀ ਨਯਨੀ ਨਰਸਿੰਮਾਂ ਰੇਡੀ ਨੇ ਕਿਹਾ, ''ਮੁੱਖ ਮੰਤਰੀ ਕੇ. ਚੰਦਰਸ਼ੇਖਰ ਹੀ ਹਨ, ਜਿਨ੍ਹਾਂ ਨੂੰ ਮੁਸਲਿਮਾਂ ਦੀ ਫਿਕਰ ਹੈ। ਉਨ੍ਹਾਂ ਨੇ ਰਾਜ ਦੇ ਘੱਟ ਗਿਣਤੀ ਰਿਹਾਇਸ਼ੀ ਸਕੂਲਾਂ 'ਚ ਪੜਨ ਵਾਲੇ ਘੱਟ ਗਿਣਤੀ 'ਚ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ। ਇਹ ਹੀ ਨਹੀਂ ਉਨ੍ਹਾਂ ਦੀ ਘੱਟ ਗਿਣਤੀ ਫਿਰਕਿਆਂ 'ਚ ਆਉਣ ਵਾਲੀ ਲੜਕੀਆਂ ਨੂੰ ਸਿੱਖਿਆ ਲਈ ਉਤਸ਼ਾਹਿਤ ਕਰਦੇ ਹੋਏ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ।