
ਪਹਿਲੇ ਪੜਾਅ ਲਈ 27 ਮਾਰਚ ਨੂੰ ਵੋਟਿੰਗ
ਨਵੀਂ ਦਿੱਲੀ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2021 ਲਈ ਰਾਜਨੀਤਿਕ ਹਲਚਲ ਜਾਰੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਾਰਟੀ ਦੇ ਹੱਕ ਵਿੱਚ ਮਾਹੌਲ ਬਣਾਉਣ ਲਈ ਪੁਰੂਲਿਆ ਵਿੱਚ ਰੈਲੀ ਕਰਨਗੇ। ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਅੱਜ ਉਹਨਾਂ ਦੀ ਪਹਿਲੀ ਰੈਲੀ ਹੋਵੇਗੀ।
Prime Minister Narendra Modi to address public rallies in Purulia, West Bengal and Karimganj, Assam today
— ANI (@ANI) March 18, 2021
(file photo) pic.twitter.com/3RUWVDtanw
ਪਹਿਲੇ ਪੜਾਅ ਲਈ 27 ਮਾਰਚ ਨੂੰ ਵੋਟਿੰਗ
ਪ੍ਰਧਾਨ ਮੰਤਰੀ ਸਵੇਰੇ 11 ਵਜੇ ਪੁਰੂਲਿਆ ਵਿੱਚ ਰੈਲੀ ਕਰਨਗੇ। ਹਾਲਾਂਕਿ, ਇਹ ਰੈਲੀ ਪਹਿਲਾਂ 20 ਮਾਰਚ ਨੂੰ ਹੋਣੀ ਸੀ ਪਰ ਹੁਣ ਇਹ ਦੋ ਦਿਨ ਪਹਿਲਾਂ ਕੀਤੀ ਜਾ ਰਹੀ ਹੈ।
Pm modi
ਅਜਿਹਾ ਪਹਿਲੇ ਪੜਾਅ ਦੀਆਂ ਚੋਣਾਂ ਵਿਚ ਭਾਜਪਾ ਦੇ ਹੱਕ ਵਿਚ ਮਾਹੌਲ ਬਣਾਈ ਰੱਖਣ ਲਈ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਦੀਆਂ 30 ਸੀਟਾਂ 'ਤੇ 27 ਮਾਰਚ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਤੋਂ ਬਾਅਦ ਪੀਐਮ ਮੋਦੀ ਵੀਰਵਾਰ ਨੂੰ ਅਸਾਮ ਪਹੁੰਚ ਜਾਣਗੇ ਅਤੇ ਕਰੀਮਗੰਜ ਵਿੱਚ ਵੀ ਰੈਲੀ ਕਰਨਗੇ।
PM Modi