
ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੂੰ ਠਹਿਰਾਇਆ ਜ਼ਿੰਮੇਵਾਰ
ਕੋਲਕਾਤਾ: ਜਿਉਂ-ਜਿਉਂ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ, ਰਾਜ ਵਿਚ ਹਿੰਸਾ ਦਾ ਪੜਾਅ ਵਧਦਾ ਜਾ ਰਿਹਾ ਹੈ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਨੰਦੀਗਰਾਮ ਵਿੱਚ ਰੈਲੀ ਉੱਤੇ ਹਮਲਾ ਕੀਤਾ ਗਿਆ।
Union Minister Dharmendra Pradhan's Nandigram rally attacked
ਭਾਜਪਾ ਵਰਕਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਧਰਮਿੰਦਰ ਪ੍ਰਧਾਨ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਅਤੇ ਇਸ ਲਈ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੂੰ ਜ਼ਿੰਮੇਵਾਰ ਠਹਿਰਾਇਆ।
आज सोनाचुरा नंदीग्राम में भाजपा की रैली पर टीएमसी के गुंडों द्वारा पत्थरबाज़ी करने की शर्मनाक कृत्य की जितनी भी निंदा की जाए वह कम है।
— Dharmendra Pradhan (@dpradhanbjp) March 18, 2021
इस हमले में स्थानीय युवा मोर्चा के हमारे एक साथी पूर्णा चंद्र पात्रो के सर पर गम्भीर चोटें आयीं व अन्य कई और साथी घायल भी हैं। pic.twitter.com/d7BcoHJsaW
ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੰਦੀਗਰਾਮ ਵਿਚ ਚੋਣ ਰੈਲੀ ਕਰ ਰਹੇ ਸਨ। ਉਸ ਸਮੇਂ ਰੈਲੀ ‘ਤੇ ਹਮਲਾ ਕੀਤਾ ਗਿਆ। ਪ੍ਰਧਾਨ ਨੇ ਦੋਸ਼ ਲਾਇਆ ਕਿ ਇਹ ਹਮਲਾ ਤ੍ਰਿਣਮੂਲ ਕਾਂਗਰਸ ਨੇ ਕੀਤਾ ਸੀ। ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਮਮਤਾ ਦੀਦੀ ਨੂੰ ਲੋਕਤੰਤਰੀ ਢੰਗ ਨਾਲ ਚੋਣ ਲੜਨੀ ਚਾਹੀਦੀ ਹੈ। ਇਸ ਹਮਲੇ ਵਿਚ ਸਥਾਨਕ ਯੁਵਾ ਮੋਰਚੇ ਦੇ ਸਾਡੇ ਇਕ ਸਾਥੀ ਪੂਰਨ ਚੰਦਰ ਪਾਤਰੋ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਅਤੇ ਕਈ ਹੋਰ ਸਾਥੀ ਵੀ ਜ਼ਖਮੀ ਹੋ ਗਏ।
Union Minister Dharmendra Pradhan's Nandigram rally attacked