IPS Manoj Sharma News: ਫ਼ਿਲਮ ''12ਵੀਂ ਫੇਲ੍ਹ'' ਵਾਲੇ IPS ਅਧਿਕਾਰੀ ਮਨੋਜ ਸ਼ਰਮਾ ਨੂੰ ਮਿਲੀ ਤਰੱਕੀ, DIG ਤੋਂ ਬਣੇ IG ਅਫਸਰ
Published : Mar 18, 2024, 12:20 pm IST
Updated : Mar 18, 2024, 12:20 pm IST
SHARE ARTICLE
IPS officer Manoj Sharma News in punjabi
IPS officer Manoj Sharma News in punjabi

IPS Manoj Sharma News: ਫਿਲਮ 12ਵੀਂ ਫੇਲ੍ਹ ਆਈਪੀਐਸ ਮਨੋਜ ਸ਼ਰਮਾ ਦੇ ਜੀਵਨ ਅਤੇ ਸੰਘਰਸ਼ 'ਤੇ ਆਧਾਰਿਤ ਹੈ

IPS officer Manoj Sharma News in punjabi : ਹਾਲ ਹੀ 'ਚ ਆਈ ਫਿਲਮ 12ਵੀਂ ਫੇਲ ਨਾਲ ਸੁਰਖੀਆਂ ਬਟੋਰਨ ਵਾਲੇ ਆਈਪੀਐਸ ਮਨੋਜ ਸ਼ਰਮਾ ਨੂੰ ਹੁਣ ਪ੍ਰਮੋਟ ਕੀਤਾ ਗਿਆ ਹੈ। ਮਨੋਜ ਕੁਮਾਰ ਸ਼ਰਮਾ ਨੂੰ ਮਹਾਰਾਸ਼ਟਰ ਪੁਲਿਸ ਵਿਚ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਤੋਂ ਇੰਸਪੈਕਟਰ ਜਨਰਲ (ਆਈਜੀ) ਵਜੋਂ ਤਰੱਕੀ ਦਿੱਤੀ ਗਈ ਹੈ। ਇਸ ਨੂੰ ਉਸ ਦੇ ਕਰੀਅਰ ਦੀ ਅਹਿਮ ਪ੍ਰਾਪਤੀ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Neeru Bajwa: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਅਦਾਕਾਰਾ ਨੀਰੂ ਬਾਜਵਾ 

ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ (ਏ. ਸੀ. ਸੀ.) ਨੇ 2003, 2004 ਅਤੇ 2005 ਬੈਚਾਂ ਦੇ ਆਈਪੀਐਸ ਅਧਿਕਾਰੀਆਂ ਦੀਆਂ ਤਰੱਕੀਆਂ ਨੂੰ ਮਨਜ਼ੂਰੀ ਦਿਤੀ ਸੀ। ਦੱਸ ਦੇਈਏ ਕਿ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 12ਵੀਂ ਫੇਲ੍ਹ ਆਈਪੀਐਸ ਮਨੋਜ ਸ਼ਰਮਾ ਦੇ ਜੀਵਨ ਅਤੇ ਸੰਘਰਸ਼ 'ਤੇ ਆਧਾਰਿਤ ਹੈ। ਇਕ ਬਹੁਤ ਹੀ ਗਰੀਬ ਪਰਿਵਾਰ ਵਿਚੋਂ ਆਏ ਮਨੋਜ ਸ਼ਰਮਾ 12ਵੀਂ ਵਿਚ ਫੇਲ੍ਹ ਹੋਣ ਦੇ ਬਾਵਜੂਦ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਕੇ ਕਿਵੇਂ ਆਈਪੀਐਸ ਅਫਸਰ ਬਣੇ, ਫਿਲਮ ਵਿਚ ਦਿਖਾਇਆ ਗਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪ੍ਰਮੋਸ਼ਨ ਮਿਲਣ ਦੀ ਜਾਣਕਾਰੀ ਵੀ ਸਾਂਝੀ ਕੀਤੀ ਅਤੇ ਇਸ ਲਈ ਆਪਣੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ: Electoral Bond Case: 'ਚੋਣ ਬਾਂਡ 'ਤੇ ਕੁਝ ਨਾ ਛੁਪਾਓ, ਸਭ ਕੁਝ ਜਨਤਕ ਹੋਣਾ ਚਾਹੀਦਾ ਹੈ' CJI ਦੀਆਂ SBI ਨੂੰ ਸਖ਼ਤ ਹਦਾਇਤਾਂ

ਲੋਕਾਂ ਨੂੰ ਪ੍ਰਮੋਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਮਨੋਜ ਸ਼ਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ''ਏਐਸਪੀ ਤੋਂ ਸ਼ੁਰੂ ਹੋਇਆ ਸਫ਼ਰ ਅੱਜ ਭਾਰਤ ਸਰਕਾਰ ਦੇ ਆਈਜੀ ਬਣਨ ਤੱਕ ਪਹੁੰਚ ਗਿਆ ਹੈ, ਇਸ ਲੰਬੇ ਸਫ਼ਰ ਵਿੱਚ ਮੇਰਾ ਸਾਥ ਦੇਣ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮਨੋਜ ਸ਼ਰਮਾ ਦੀ ਤਰੱਕੀ ਨਾ ਸਿਰਫ਼ ਉਨ੍ਹਾਂ ਦੀ ਨਿੱਜੀ ਜਿੱਤ ਹੈ, ਸਗੋਂ ਉਨ੍ਹਾਂ ਵਰਗੇ ਕਈ ਲੋਕਾਂ ਲਈ ਪ੍ਰੇਰਨਾ ਸਰੋਤ ਹੈ ਜੋ ਮੁਸ਼ਕਲਾਂ ਦੇ ਬਾਵਜੂਦ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖਦੇ ਹਨ। ਬਾਲੀਵੁੱਡ ਅਭਿਨੇਤਾ ਵਿਕਰਾਂਤ ਮੈਸੀ ਨੇ ਫਿਲਮ ਵਿੱਚ ਆਈਪੀਐਸ ਮਨੋਜ ਸ਼ਰਮਾ ਦੀ ਭੂਮਿਕਾ ਬਹੁਤ ਵਧੀਆ ਢੰਗ ਨਾਲ ਨਿਭਾਈ ਹੈ।

ਇਹ ਵੀ ਪੜ੍ਹੋ:  Chandigarh News: IAS ਤੇ IPS ਅਧਿਕਾਰੀ ਪੰਜਾਬ, ਹਰਿਆਣਾ ਵਿਚ ਫੋਰੈਂਸਿਕ ਲੈਬਾਂ ਦੇ ਕੰਮਾਂ ਦੀ ਕਰਨਗੇ ਜਾਂਚ-ਹਾਈਕੋਰਟ

ਭਾਰਤ ਦੀ ਸਭ ਤੋਂ ਔਖੀ ਅਤੇ ਵੱਕਾਰੀ ਪ੍ਰੀਖਿਆਵਾਂ ਵਿੱਚੋਂ ਇੱਕ, UPSC ਸਿਵਲ ਸਰਵਿਸਿਜ਼ ਇਮਤਿਹਾਨ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਦੇ ਸੰਘਰਸ਼ ਨੂੰ ਬਹੁਤ ਨੇੜਿਓਂ ਦਰਸਾਇਆ ਗਿਆ ਹੈ। ਮਨੋਜ ਕੁਮਾਰ ਸ਼ਰਮਾ ਨੇ ਸਾਲ 2005 ਵਿੱਚ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਸੀ।=

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'CJI's strict instructions to SBI news in punjabi' stay tuned to Rozana Spokesman)

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement