
2019 ਦੀਆਂ ਸੰਸਦੀ ਚੋਣਾਂ ਦਖਣੀ ਤਾਮਿਲਨਾਡੂ ਦੇ ਥੂਥੁਕੁਡੀ ਹਲਕੇ ਤੋਂ ਲੜੀਆਂ ਸਨ
ਹੈਦਰਾਬਾਦ/ਪੁਡੂਚੇਰੀ: ਤੇਲੰਗਾਨਾ ਦੀ ਰਾਜਪਾਲ ਤਾਮਿਲਸਾਈ ਸੌਂਦਰਰਾਜਨ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਰਾਜ ਭਵਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ ।
ਸੌਂਦਰਰਾਜਨ ਪੁਡੂਚੇਰੀ ਦੇ ਲੈਫਟੀਨੈਂਟ ਗਵਰਨਰ ਦਾ ਅਹੁਦਾ ਵੀ ਸੰਭਾਲ ਰਹੇ ਸਨ। ਉਨ੍ਹਾਂ ਨੇ ਅਪਣਾ ਅਸਤੀਫਾ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਭੇਜ ਦਿਤਾ ਹੈ। ਇਕ ਬਿਆਨ ’ਚ ਕਿਹਾ ਗਿਆ ਹੈ, ‘‘ਤੇਲੰਗਾਨਾ ਦੇ ਰਾਜਪਾਲ ਅਤੇ ਪੁਡੂਚੇਰੀ ਦੀ ਉਪ ਰਾਜਪਾਲ ਡਾ. ਤਾਮਿਲਸਾਈ ਸੌਂਦਰਰਾਜਨ ਨੇ ਤੁਰਤ ਪ੍ਰਭਾਵ ਨਾਲ ਅਪਣਾ ਅਸਤੀਫਾ ਦੇ ਦਿਤਾ ਹੈ।’’ ਬਿਆਨ ’ਚ ਕਿਹਾ ਗਿਆ ਹੈ ਕਿ ਅਸਤੀਫਾ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਨੂੰ ਭੇਜ ਦਿਤਾ ਗਿਆ ਹੈ।
ਸੁੰਦਰਰਾਜਨ ਦਾ ਅਸਤੀਫਾ ਉਨ੍ਹਾਂ ਰੀਪੋਰਟਾਂ ਦੇ ਵਿਚਕਾਰ ਆਇਆ ਹੈ ਕਿ ਉਹ ਤਾਮਿਲਨਾਡੂ ਤੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜ ਸਕਦੀ ਹੈ। ਉਨ੍ਹਾਂ ਨੇ 2019 ਦੀਆਂ ਸੰਸਦੀ ਚੋਣਾਂ ਦਖਣੀ ਤਾਮਿਲਨਾਡੂ ਦੇ ਥੂਥੁਕੁਡੀ ਹਲਕੇ ਤੋਂ ਲੜੀਆਂ ਸਨ ਪਰ ਡੀ.ਐਮ.ਕੇ. ਦੀ ਕਨੀਮੋਝੀ ਤੋਂ ਹਾਰ ਗਈ ਸੀ।