
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਲਾਗ ਦੀ ਪੁਸ਼ਟੀ ਵਾਲੇ ਵਿਅਕਤੀ ਨੂੰ ਅਲੱਗ-ਥਲੱਗ ਰੱਖੇ ਜਾਣ ਅਤੇ ਉਸ ਦੇ ਸੰਪਰਕ ਵਿਚ ਆਏ ਲੋਕਾਂ ਦੀ 28 ਦਿਨਾਂ ਤਕ
ਨਵੀਂ ਦਿੱਲੀ, 17 ਅਪ੍ਰੈਲ : ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਲਾਗ ਦੀ ਪੁਸ਼ਟੀ ਵਾਲੇ ਵਿਅਕਤੀ ਨੂੰ ਅਲੱਗ-ਥਲੱਗ ਰੱਖੇ ਜਾਣ ਅਤੇ ਉਸ ਦੇ ਸੰਪਰਕ ਵਿਚ ਆਏ ਲੋਕਾਂ ਦੀ 28 ਦਿਨਾਂ ਤਕ ਨਿਗਰਾਨੀ ਕਰਨ ਮਗਰੋਂ ਘੱਟੋ ਘੱਟ ਚਾਰ ਹਫ਼ਤਿਆਂ ਤਕ ਕਿਸੇ ਆਈਸੋਲੇਸ਼ਨ ਜ਼ੋਨ ਤੋਂ ਜੇ ਕੋਰੋਨਾ ਵਾਇਰਸ ਦਾ ਕੋਈ ਪੁਸ਼ਟ ਮਾਮਲਾ ਸਾਹਮਣੇ ਨਹੀਂ ਆਉਂਦਾ ਤਾਂ ਪ੍ਰਭਾਵਤ ਖੇਤਰ ਵਿਚ ਚਲਾਈ ਜਾਂਦੀ ਮੁਹਿੰਮ ਨੂੂੰ ਸੀਮਤ ਕਰ ਦਿਤਾ ਜਾਵੇਗਾ।
File photo
ਕਿਹਾ ਗਿਆ ਹੈ ਕਿ ਜਿਥੇ ਲਾਗ ਦੇ ਜ਼ਿਆਦਾ ਮਾਮਲੇ ਆਏ ਹਨ, ਉਨ੍ਹਾਂ ਲਈ ਨਿਗਰਾਨੀ ਦਾ ਬੰਦ ਹੋਣਾ, ਇਕ ਹੋਰ ਖੇਤਰ ਤੋਂ ਵੱਖ ਹੋ ਸਕਦਾ ਹੈ ਜੇ ਇਨ੍ਹਾਂ ਖੇਤਰਾਂ ਵਿਚਾਲੇ ਕੋਈ ਭੂਗੋਲਿਕ ਲਗਾਤਾਰਤਾ ਨਾ ਹੋਵੇ ਹਾਲਾਂਕਿ ਗੰਭੀਰ ਸਾਹ ਸਮੱਸਿਆ ਅਤੇ ਇਨਫ਼ਲੂਐਂਜ਼ਾ ਜਿਹੀ ਬੀਮਾਰੀ ਲਈ ਨਿਗਰਾਨੀ ਜਾਰੀ ਰਹੇਗੀ। ਦਿਸ਼ਾ-ਨਿਰਦੇਸ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਰਾਜਾਂ ਨੂੰ ਇਹ ਯਕੀਨੀ ਕਰਨਾ ਪਵੇਗਾ
ਕਿ ਇਨ੍ਹਾਂ ਖੇਤਰਾਂ ਵਿਚ ਇਸ ਮਹਾਮਾਰੀ ਨਾਲ ਨਜਿੱਠਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣ ਅਤੇ ਲਾਗ ਦੀ ਲੜੀ ਨੂੰ ਤੋੜਿਆ ਜਾਵੇ। ਦੇਸ਼ ਵਿਚ ਮਹਾਰਾਸ਼ਟਰ, ਦਿੱਲੀ, ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਭਾਰੀ ਗਿਣਤੀ ਵਿਚ ਮਾਮਲੇ ਸਾਹਮਣੇ ਆਏ ਹਨ। ਕੇਂਦਰ ਨੇ 170 ਜ਼ਿਲਿ੍ਹਆਂ ਨੂੰ ਹਾਟ ਸਪਾਟ ਐਲਾਨਿਆ ਹੈ। 207 ਜ਼ਿਲਿ੍ਹਆਂ ਦੀ ਪਛਾਣ ਗ਼ੈਰ ਹਾਟ ਸਪਾਟ ਜ਼ਿਲਿ੍ਹਆਂ ਵਜੋਂ ਕੀਤੀ ਗਈ ਹੈ।
(ਏਜੰਸੀ)