
ਕਈ ਰਾਜਾਂ ਵਿੱਚ ਲਾਕਡਾਊਨ ਅਤੇ ਨਾਈਟ ਕਰਫਿਊ ਵਰਗੀਆਂ ਸਖਤ ਪਾਬੰਦੀਆਂ ਲਗਾਈਆਂ ਗਈਆਂ
ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ। ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਕਈ ਰਾਜਾਂ ਵਿੱਚ ਲਾਕਡਾਊਨ ਅਤੇ ਨਾਈਟ ਕਰਫਿਊ ਵਰਗੀਆਂ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ।
All residents of Delhi, returning from Haridwar after attending Kumbh Mela, will have to mandatorily stay in home quarantine for 14 days on arrival to the national capital: Delhi Disaster Management Authority (DDMA), GNCTD
— ANI (@ANI) April 18, 2021
ਦਿੱਲੀ ਵਿੱਚ ਵੀ ਵੀਕੈਂਡ ਲਾਕਡਾਊਨ ਲਗਾਇਆ ਗਿਆ ਹੈ। ਵੀਕੈਂਡ ਲਾਕਡਾਊਨ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਦਿੱਲੀ ਵਿੱਚ ਹੈ। ਇਸ ਦੌਰਾਨ ਕੇਜਰੀਵਾਲ ਸਰਕਾਰ ਨੇ ਹਰਿਦੁਆਰ ਕੁੰਭ ਤੋਂ ਵਾਪਸ ਦਿੱਲੀ ਆਉਣ ਵਾਲਿਆਂ ਲਈ ਵੱਡਾ ਫੈਸਲਾ ਲਿਆ ਹੈ। ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ ਅਨੁਸਾਰ, ‘ਹਰਿਦੁਆਰ ਕੁੰਭ ਤੋਂ ਵਾਪਸ ਰਾਸ਼ਟਰੀ ਰਾਜਧਾਨੀ ਪਰਤ ਰਹੇ ਲੋਕਾਂ ਨੂੰ 14 ਦਿਨਾਂ ਲਈ ਹੋਮ ਕੁਆਰੰਟਾਈਨ ਹੋਣਾ ਪਵੇਗਾ।
Lockdown
ਦਿੱਲੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜਿਹੜਾ ਵੀ ਵਿਅਕਤੀ 4 ਅਪ੍ਰੈਲ ਤੋਂ ਹੁਣ ਤੱਕ ਹਰਿਦੁਆਰ ਕੁੰਭ ਗਏ ਹਨ ਉਹਨਾਂ ਦੀ ਸਾਰੀ ਜਾਣਕਾਰੀ ਜਿਵੇਂ ਕਿ ਨਾਮ, ਦਿੱਲੀ ਦਾ ਪਤਾ, ਫੋਨ ਨੰਬਰ, ਆਈਡੀ ਪ੍ਰੂਫ, ਦਿੱਲੀ ਤੋਂ ਰਵਾਨਗੀ ਦੀ ਮਿਤੀ ਅਤੇ ਤਰੀਕ ਇਹ ਆਦੇਸ਼ ਦੇ ਜਾਰੀ ਹੋਣ ਤੋਂ 24 ਘੰਟਿਆਂ ਦੇ ਅੰਦਰ www.delhi.gov.in 'ਤੇ ਅਪਲੋਡ ਕਰਨਾ ਜਰੂਰੀ ਹੈ।
Arvind Kejriwal
ਦੱਸਣਯੋਗ ਹੈ ਕਿ ਦਿੱਲੀ ਦੇ ਕੋਰੋਨਾ ਦੀ ਸਥਿਤੀ ਦਿਨੋਂ-ਦਿਨ ਭਿਆਨਕ ਹੁੰਦੀ ਜਾ ਰਹੀ ਹੈ। ਰਾਜਧਾਨੀ ਦਿੱਲੀ ਦੀ ਹਾਲਤ ਤਾਂ ਮੁੰਬਈ ਨਾਲੋਂ ਵੀ ਬਦਤਰ ਹਨ। ਪਿਛਲੇ 24 ਘੰਟਿਆਂ ਵਿੱਚ 24 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਲਾਗ ਦੀ ਦਰ ਵੀ 24 ਪ੍ਰਤੀਸ਼ਤ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਮੁੰਬਈ ਵਿਚ ਇਸ ਸਮੇਂ ਦੌਰਾਨ 8811 ਨਵੇਂ ਮਾਮਲੇ ਸਾਹਮਣੇ ਆਏ ਹਨ।