
ਮ੍ਰਿਤਕਾਂ ਵਿਚ 4 ਔਰਤਾਂ ਵੀ ਸ਼ਾਮਲ
ਪੁਣੇ: ਮਹਾਰਾਸ਼ਟਰ ਵਿਚ ਪੁਣੇ ਜ਼ਿਲ੍ਹੇ ਦੇ ਪਿੰਪਰੀ ਚਿੰਚਵਾੜ ਸ਼ਹਿਰ ਦੇ ਰਾਵਲ ਕੀਵਾਲ ਇਲਾਕੇ ਵਿਚ ਲੋਹੇ ਦਾ ਹੋਰਡਿੰਗ ਡਿੱਗਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ 2 ਲੋਕ ਜ਼ਖਮੀ ਹੋਈ ਹੈ, ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਵਿਚ 4 ਔਰਤਾਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਨਾਦੌਨ ’ਚ ਕੱਟੇ ਜਾਣਗੇ 400 ਬਿਜਲੀ ਕੁਨੈਕਸ਼ਨ: ਡਿਫਾਲਟਰਾਂ ਦੀ ਲਿਸਟ ਜਾਰੀ, 14 ਲੱਖ ਦਾ ਬਿੱਲ ਬਕਾਇਆ
ਇਹ ਘਟਨਾ ਬੀਤੀ ਸ਼ਾਮ 6.30 ਵਜੇ ਦੀ ਦੱਸੀ ਜਾ ਰਹੀ ਹੈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ। ਮਿਲੀ ਜਾਣਕਾਰੀ ਅਨੁਸਾਰ ਰਾਵਤ ਕੀਵਾਲ ਇਲਾਕੇ ਦੇ ਕਟਰਾਜ ਦੇਹੂ ਸਰਵਿਸ ਰੋਡ 'ਤੇ ਤੂਫਾਨ ਅਤੇ ਮੀਂਹ ਤੋਂ ਬਚਣ ਲਈ ਕੁਝ ਲੋਕ ਇਕ ਦੁਕਾਨ ਦੇ ਕੋਲ ਖੜ੍ਹੇ ਸਨ।
ਇਹ ਵੀ ਪੜ੍ਹੋ: ਨੇਪਾਲ ਦੀ ਚੋਟੀ ਅੰਨਪੂਰਨਾ ਤੋਂ ਲਾਪਤਾ ਹੋਏ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ, ਤਲਾਸ਼ੀ ਮੁਹਿੰਮ ਜਾਰੀ
ਦੁਕਾਨ ਦੇ ਨੇੜੇ ਇਕ ਲੋਹੇ ਦਾ ਹੋਰਡਿੰਗ ਸੀ। ਤੂਫਾਨ ਕਾਰਨ ਦੁਕਾਨ ਨੇੜੇ ਲੱਗਿਆ ਹੋਰਡਿੰਗ ਡਿੱਗ ਗਿਆ, ਜਿਸ ਕਾਰਨ 8 ਲੋਕ ਹੋਰਡਿੰਗ ਹੇਠਾਂ ਦੱਬ ਗਏ। ਸੋਮਵਾਰ ਸ਼ਾਮ ਨੂੰ ਆਏ ਤੂਫਾਨ ਕਾਰਨ ਸ਼ਹਿਰ ਦੇ ਕਈ ਹੋਰ ਇਲਾਕਿਆਂ ਵਿਚ ਹੀ ਹੋਰਡਿੰਗ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ।