
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਮਾਮਲੇ 'ਤੇ ਬ੍ਰਾਹਮਣ ਸਮਾਜ ਤੋਂ ਮੰਗੀ ਮਾਫ਼ੀ
ਚੰਡੀਗੜ, ਰਾਜ ਸਰਕਾਰ ਨੇ ਹਰਿਆਣਾ ਐਸਐਸਸੀ (ਸਟਾਫ ਸਟਾਫ ਸਲੈਕਸ਼ਨ ਕਮੀਸ਼ਨ) ਦੇ ਚੇਅਰਮੈਨ ਭਾਰਤ ਭੂਸ਼ਣ ਭਾਰਤੀ ਨੂੰ ਸਸਪੈਂਡ ਕਰ ਦਿਤਾ ਹੈ। ਰਾਜ ਵਿਚ 10 ਅਪ੍ਰੈਲ ਨੂੰ ਜੂਨਿਅਰ ਸਿਵਲ ਇੰਜੀਨੀਅਰ ਦੀ ਪ੍ਰੀਖਿਆ ਵਿਚ ਬ੍ਰਾਹਮਣ ਸਮਾਜ ਨਾਲ ਸਬੰਧਤ ਇੱਕ ਵਿਵਾਦਿਤ ਸਵਾਲ 'ਤੇ ਉਨ੍ਹਾਂ ਦੇ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਜੇ ਈ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਵਿਚ ਬ੍ਰਾਹਮਣਾਂ ਦੇ ਖ਼ਿਲਾਫ਼ ਵਿਵਾਦਿਤ ਸਵਾਲ ਨੂੰ ਲੈ ਕੇ ਰਾਜ ਵਿਚ ਜ਼ੋਰਾਂ ਸ਼ੋਰਾਂ ਨਾਲ ਵਿਰੋਧ ਕੀਤਾ ਗਿਆ ਸੀ। ਮਾਮਲੇ ਨਾਲ ਸਬੰਧਤ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਤੋਂ ਕਾਰਵਾਈ ਦੀ ਮੰਗ ਵੀ ਕੀਤੀ ਗਈ ਸੀ।
SSC Haryanaਸਵਾਲ.....
ਹਰਿਆਣਾ ਵਿਚ ਬਦਸ਼ਗੁਨ ਕੀ ਹੈ ?
ਹਰਿਆਣਾ ਕਰਮਚਾਰੀ ਸਮੂਹ ਕਮਿਸ਼ਨ ਨੇ 10 ਅਪ੍ਰੈਲ ਨੂੰ ਸਿਵਲ ਜੂਨਿਅਰ ਇੰਜੀਨੀਅਰ ਦੀ ਪ੍ਰੀਖਿਆ ਆਯੋਜਿਤ ਕੀਤੀ ਸੀ। ਇਸ ਵਿਚ ਸਵਾਲ ਨੰਬਰ 75 ਨੂੰ ਲੈ ਕੇ ਵਿਵਾਦ ਖੜ੍ਹਾਹੋ ਗਿਆ।
SSC Haryanaਸਵਾਲ ਸੀ, ਹਰਿਆਣਾ ਵਿਚ ਹੇਠ ਦਿਤੇ ਵਿਚ ਕੀ ਬਦਸ਼ਗੁਨ ਨਹੀਂ ਮੰਨਿਆ ਜਾਂਦਾ?
ਜਵਾਬ ਵਿਚ ਚਾਰ ਵਿਕਲਪ ਦਿਤੇ ਗਏ ਸਨ
1 - ਪਾਣੀ ਨਾਲ ਭਰਿਆ ਘੜਾ। 2 - ਕਾਲ਼ਾ ਬ੍ਰਾਹਮਣ। 3 - ਬ੍ਰਾਹਮਣ ਕੰਨਿਆ ਨੂੰ ਵੇਖਣਾ। 4 - ਫਿਊਲ ਭਰਿਆ ਕਾਸਕੇਟ।
ਪ੍ਰੀਖਿਆਰਥੀਆਂ ਨੂੰ ਇਨ੍ਹਾਂ ਵਿਕਲਪਾਂ ਵਿਚੋਂ ਇੱਕ ਨੂੰ ਚੁਣਨ ਲਈ ਕਿਹਾ ਗਿਆ ਸੀ। ਦੱਸ ਦਈਏ ਕਿ ਜਦੋਂ ਇਹ ਵਿਵਾਦ ਹੋਇਆ ਸੀ, ਉਸ ਸਮੇਂ ਮੁਖ ਮੰਤਰੀ ਵਿਦੇਸ਼ ਯਾਤਰਾ 'ਤੇ ਸਨ। ਮਿਲੀ ਜਾਣਕਾਰੀ ਅਨੁਸਾਰ, ਮੁਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਮਾਮਲੇ 'ਤੇ ਬ੍ਰਾਹਮਣ ਸਮਾਜ ਤੋਂ ਮਾਫ਼ੀ ਵੀ ਮੰਗੀ ਹੈ। ਰਾਜ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦਸਿਆ ਕਿ ਸਰਕਾਰ ਨੇ ਐਡਵੋਕੇਟ ਜਨਰਲ ਤੋਂ ਸੁਝਾਅ ਮੰਗੇ ਹਨ। ਮਾਮਲੇ ਦੀ ਜਾਂਚ ਲਈ ਕਮੇਟੀ ਵੀ ਗਠਿਤ ਕਰ ਦਿਤੀ ਗਈ ਹੈ ਅਤੇ ਕਮੇਟੀ ਛੇਤੀ ਹੀ ਆਪਣੀ ਰਿਪੋਰਟ ਸੌਂਪੇਗੀ।
Manohar Lal Khattarਰਾਜ ਸਰਕਾਰ ਨੇ ਐਸਐਸਸੀ ਚੇਅਰਮੈਨ ਨੂੰ ਸਸਪੈਂਡ ਕਰਨ ਦੇ ਨਾਲ-ਨਾਲ ਮੁਖ ਪ੍ਰੀਖਿਅਕ ਖਿਲਾਫ ਵੀ FIR ਦਰਜ ਕਰਵਾਉਣ ਦਾ ਵੀ ਹੁਕਮ ਦਿੱਤਾ ਹੈ। ਪ੍ਰਸ਼ਨ ਪੱਤਰ ਤਿਆਰ ਕਰਨ ਵਾਲੇ ਪ੍ਰੀਖਿਅਕ ਨੂੰ ਵੀ ਬਲੈਕ ਲਿਸਟਡ ਕਰ ਦਿਤਾ ਗਿਆ ਹੈ। ਵੀਰਵਾਰ ਨੂੰ ਵਿਦੇਸ਼ ਦੌਰੇ ਤੋਂ ਵਾਪਸ ਪਰਤ ਕਿ ਮੁਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਬ੍ਰਾਹਮਣ ਸਮਾਜ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਬਾਅਦ ਐਸਐਸਸੀ ਚੇਅਰਮੈਨ ਨੂੰ ਬਰਖਾਸਤ ਕਰ ਦਿੱਤਾ ਗਿਆ ।
ਹਰਿਆਣਾ ਐਸਐਸਸੀ ਦੇ ਇਸ ਮਾਮਲੇ 'ਤੇ ਵਿਰੋਧੀ ਦਲਾਂ ਨੇ ਸੱਤਾਧਾਰੀ ਪਾਰਟੀ ਭਾਜਪਾ 'ਤੇ ਨਿਸ਼ਾਨਾ ਸਾਧਿਆ। ਭਾਜਪਾ ਨੇਤਾਵਾਂ ਨੇ ਇਸ ਮਾਮਲੇ ਨੂੰ ਲੈ ਕੇ ਐਸਐਸਸੀ ਦੀ ਨਿੰਦਿਆ ਵੀ ਕੀਤੀ। ਭਾਜਪਾ ਨੇਤਾਵਾਂ ਵੱਲੋਂ ਇਸ ਮਾਮਲੇ 'ਤੇ ਜਾਂਚ ਕਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।