
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਰ-ਵਾਰ ਕਲੀਨ ਚਿੱਟ ਦਿੱਤੇ ਜਾਣ ਦੇ ਮਾਮਲੇ ਵਿਚ ਚੋਣ ਕਮਿਸ਼ਨਰ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਰ-ਵਾਰ ਕਲੀਨ ਚਿੱਟ ਦਿੱਤੇ ਜਾਣ ਦੇ ਮਾਮਲੇ ਵਿਚ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦੀ ਨਾਰਾਜ਼ਗੀ ਅਤੇ ਕਮਿਸ਼ਨ ਦੀਆਂ ਬੈਠਕਾਂ ਵਿਚ ਸ਼ਾਮਲ ਨਾ ਹੋਣ ਸਬੰਧੀ ਖ਼ਬਰਾਂ ‘ਤੇ ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਦੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ. ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੇ ਸੰਬੰਧ ਵਿਚ ਅਪਣੇ ਅੰਦਰੂਨੀ ਮਾਮਲਿਆਂ ਨੂੰ ਲੈ ਕੇ ਮੀਡੀਆ ‘ਚ ਉੱਠਿਆ ਵਿਵਾਦ ਗਲਤ ਹੈ।
Ashok Lavasa
ਸੁਨੀਲ ਅਰੋੜਾ ਦਾ ਕਹਿਣਾ ਹੈ ਕਿ ਜਦ ਕਮਿਸ਼ਨ ਸੱਤਵਾਂ ਅਤੇ ਆਖਰੀ ਪੜਾਅ ਦੇ ਮਤਦਾਨ ਦੀ ਤਿਆਰੀ ਵਿਚ ਜੁਟਿਆ ਹੋਇਆ ਹੈ ਅਤੇ ਉਸਨੇ ਹੁਣ ਤੱਕ ਸਾਰੇ ਪੜਾਅ ਸ਼ਾਂਤੀਪੂਰਨ ਅਤੇ ਪਾਰਦਰਸ਼ੀ ਤਰੀਕੇ ਨਾਲ ਪੂਰੇ ਕੀਤੇ ਹਨ ਤਾਂ ਮੀਡੀਆ ਨੇ ਇਕ ਹਿੱਸੇ ਵਿਚ ਕਮਿਸ਼ਨ ਦੇ ਅੰਦਰੂਨੀ ਕੰਮਕਾਜ ਨੂੰ ਲੈ ਕੇ ਵਿਵਾਦ ਖੜ੍ਹਾ ਕਰਨਾ ਗਲਤ ਗੱਲ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਉਸਦੇ ਸਾਰੇ ਮੈਂਬਰ ਬਿਲਕੁੱਲ ਇਕ ਤਰ੍ਹਾਂ ਦੇ ਨਹੀਂ ਹੁੰਦੇ ਤੇ ਅਤੀਤ ‘ਚ ਵੀ ਉਨ੍ਹਾਂ ਦੀ ਰਾਏ ਕਈ ਮਾਮਲਿਆਂ ਵਿਚ ਵੱਖ-ਵੱਖ ਰਹੀ ਹੈ ਅਤੇ ਹੋਣੀ ਵੀ ਚਾਹੀਦੀ ਹੈ ਪਰ ਅਸੀਂ ਕਮਿਸ਼ਨ ਦੇ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਦਾਇਰੇ ਵਿਚ ਹੀ ਫੈਸਲੇ ਲੈਂਦੇ ਹਾਂ।
Sunil Arora
ਸੀਈਸੀ ਨੇ ਕਿਹਾ ਕਿ ਉਹ ਕਦੇ ਕਿਸੇ ਬਹਿਸ ਵਿਚੋਂ ਨਹੀਂ ਭੱਜੇ ਪਰ ਹਰ ਚੀਜ਼ ਦਾ ਇਕ ਸਮਾਂ ਹੁੰਦਾ ਹੈ। ਅਜਿਹਾ ਪਹਿਲਾਂ ਵੀ ਕਈ ਵਾਰ ਹੋਇਆ ਹੈ ਜਦ ਕਮਿਸ਼ਨ ਦੇ ਤਿੰਨ ਮੈਂਬਰਾਂ ਦੇ ਮਤ ਕਿਸੇ ਮਸਲੇ ‘ਤੇ ਵੱਖ-ਵੱਖ ਹੋਵੇ ਤੇ ਅਜਿਹਾ ਹੋਣਾ ਵੀ ਚਾਹੀਦੈ। ਚੋਣ ਕਮਿਸ਼ਨ ਦੀ ਤਿੰਨ ਮੈਂਬਰੀ ਕਮੇਟੀ ਤੋਂ ਇਹ ਉਮੀਦ ਨਹੀਂ ਕੀਤੀ ਜਾਂਦੀ ਕਿ ਉਹ ਇਕ-ਦੂਜੇ ਦੇ ਕਲੋਨ ਦੀ ਤਰ੍ਹਾਂ ਕੰਮ ਕਰਨਗੇ। ਇਸ ਤੋਂ ਪਹਿਲਾਂ ਲਵਾਸਾ ਨੇ ਮੋਦੀ ਨੂੰ ਵਾਰ-ਵਾਰ ਕਲੀਨ ਚਿਟ ਦਿੱਤੇ ਜਾਣ ਤੋਂ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਉਹ ਕਮਿਸ਼ਨ ਦੀ ਬੈਠਕਾਂ ਵਿਚ ਭਾਗ ਲੈਣ ਤੋਂ ਇੰਨਕਾਰ ਕਰ ਦਿੱਤਾ।
Sunil Arora
ਮੀਡੀਆ ਰਿਪੋਰਟਸ ਦੇ ਅਨੁਸਾਰ ਲਵਾਸਾ ਦਾ ਕਹਿਣਾ ਹੈ ਕਿ ਮੋਦੀ ਨੂੰ ਚੋਣ ਜ਼ਾਬਤੇ ਦੇ ਮਾਮਲੇ ਵਿਚ ਕਲੀਨ ਚਿਟ ਦਿੱਤੇ ਜਾਣ ਦਾ ਫ਼ੈਸਲਾ ਲੈਣ ਸਮੇਂ ਉਨ੍ਹਾਂ ਨੇ ਇਸ ‘ਤੇ ਅਸਹਿਮਤੀ ਪ੍ਰਗਟਾਈ ਸੀ, ਪਰ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਿਆ ਨਹੀਂ ਗਿਆ ਤਾਂ ਕਮਿਸ਼ਨ ਦੀ ਬੈਠਕਾਂ ਵਿਚ ਭਾਗ ਲੈਣ ਦਾ ਕੋਈ ਹੱਲ ਨਹੀਂ ਹੈ। ਪਿਛਲੇ ਦਿਨਾਂ ਵਿਚ ਅਖਬਾਰਾਂ ਵਿਚ ਇਹ ਖ਼ਬਰ ਆਈ ਸੀ ਕਿ ਮੋਦੀ ਨੂੰ ਕਲੀਨ ਚਿਟ ਦਿੱਤੇ ਜਾਣ ‘ਤੇ ਲਵਾਸਾ ਨੇ ਸਵਾਲ ਚੁੱਕਿਆ ਸੀ ਤੇ ਉਨ੍ਹਾਂ ਨੂੰ ਮੁੱਖ ਚੋਣ ਕਮਿਸ਼ਨ ਨੂੰ ਇਸ ਬਾਰੇ ‘ਚ ਪੱਤਰ ਵੀ ਲਿਖਿਆ ਸੀ।