
ਰਾਜਸਥਾਨ ਵਿਚ ਅਲੱਗ ਅਲੱਗ ਥਾਵਾਂ ‘ਤੇ ਤਿੰਨ ਨਾਬਾਲਿਗ ਲੜਕੀਆਂ ਨਾਲ ਬਲਾਤਕਾਰ ਦੇ ਮਾਮਲੇ ਸਾਹਮਣੇ ਆਏ ਹਨ।
ਰਾਜਸਥਾਨ ਵਿਚ ਅਲੱਗ ਅਲੱਗ ਥਾਵਾਂ ‘ਤੇ ਤਿੰਨ ਨਾਬਾਲਿਗ ਲੜਕੀਆਂ ਨਾਲ ਬਲਾਤਕਾਰ ਦੇ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ ਬਲਾਤਕਾਰ ਦੀ ਇਕ ਘਟਨ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਕਥਿਤ ਦੋਸ਼ੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਪੁਲਿਸ ਮੁਤਾਬਕ 14 ਮਈ ਨੂੰ ਅਲਵਰ ਜ਼ਿਲ੍ਹੇ ਦੇ ਹਸਰੌਰਾ ਪਿੰਡ ਵਿਚ ਵਿਆਹ ‘ਤੇ ਸ਼ਾਮਿਲ ਹੋਣ ਆਈ ਇਕ 15 ਸਾਲ ਦੀ ਇਕ ਲੜਕੀ ਨਾਲ ਤਿੰਨ ਨਾਬਾਲਿਗ ਲੜਕਿਆਂ ਨੇ ਬਲਾਤਕਾਰ ਕੀਤਾ ਹੈ।
Rape
ਇਹਨਾਂ ਲੜਕਿਆਂ ਵਿਚੋਂ ਇਕ ਨੌਜਵਾਨ ਭੱਜਣ ਵਿਚ ਕਾਮਯਾਬ ਰਿਹਾ ਜਦਕਿ ਇਕ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਮਾਮਲੇ ਵਿਚ ਪੀੜਤ ਲੜਕੀ ਅਤੇ ਮ੍ਰਿਤਕ ਲੜਕੇ ਦੇ ਪਰਿਵਾਰ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਹੈ। ਇਸਦੇ ਨਾਲ ਹੀ ਇਕ ਹੋਰ ਮਾਮਲੇ ਵਿਚ ਚੁਰੂ ਦੇ ਭਵਾਨੀਪੁਰਾ ਇਲਾਕੇ ਵਿਚ ਛੇ ਸਾਲ ਦੀ ਲੜਕੀ ਦੇ ਨਾਲ ਬਲਾਤਕਾਰ ਦੀ ਘਟਨਾ ਵੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਛੇ ਸਾਲਾਂ ਦੀ ਲੜਕੀ ਪਾਣੀ ਲੈਣ ਲਈ ਗਈ ਸੀ, ਜਿੱਥੇ ਇਕ 14 ਸਾਲਾਂ ਦੇ ਲੜਕੇ ਨੇ ਉਸ ਨਾਲ ਬਲਾਤਕਾਰ ਕਰ ਦਿੱਤਾ।
Rape
ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਧੌਲਪੁਰ ਦੇ ਇਕ ਪਿੰਡ ਵਿਚ ਅੱਠ ਸਾਲ ਦੀ ਲੜਕੀ ਨਾਲ ਬਲਾਤਕਾਰ ਹੋਇਆ ਹੈ। ਜਿੱਥੇ ਇਕ 18 ਸਾਲਾਂ ਨੌਜਵਾਨ ਨੇ ਲੜਕੀ ਨਾਲ ਬਲਾਤਕਾਰ ਕੀਤਾ। ਸ਼ਨੀਵਾਰ ਨੂੰ ਇਸ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਮਾਮਲਿਆਂ ਦੇ ਕਥਿਤ ਦੋਸ਼ੀਆਂ ਵਿਚੋਂ ਇਕ ਨੌਜਵਾਨ ਨੂੰ ਲੜਕੀ ਦੇ ਪਰਿਵਾਰ ਨੇ ਕੁੱਟ ਕੇ ਮਾਰ ਦਿੱਤਾ ਜਦਕਿ ਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਕ ਨੌਜਵਾਨ ਫਰਾਰ ਦੱਸਿਆ ਜਾ ਰਿਹਾ ਹੈ।