
ਚੰਡੀਗੜ੍ਹ ਦੇ ਸੈਕਟਰ 26 ਵਿਚ ਕਰੋਨਾ ਦੇ ਹੋਟਸਪੌਟ ਬਣੇ ਬਾਪੂਧਾਮ ਕਲੌਨੀ ਵਿਚ ਚਾਰ ਦਿਨ ਬਾਅਦ ਕਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ।
ਚੰਡੀਗੜ੍ਹ ਦੇ ਸੈਕਟਰ 26 ਵਿਚ ਕਰੋਨਾ ਦੇ ਹੋਟਸਪੌਟ ਬਣੇ ਬਾਪੂਧਾਮ ਕਲੌਨੀ ਵਿਚ ਚਾਰ ਦਿਨ ਬਾਅਦ ਕਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਮਰੀਜ਼ ਵਿਚ ਇਕ 29 ਸਾਲਾ ਮਹਿਲਾ, 48 ਸਾਲਾ ਪੁਰਸ਼, 26 ਸਾਲਾ ਨੌਜਵਾਨ, 60 ਸਾਲ ਦੀ ਇਕ ਬਜੁਰਗ ਮਹਿਲਾ ਅਤੇ ਇਨ੍ਹਾਂ ਨਾਲ ਇਕ 10 ਸਾਲ ਦਾ ਬੱਚਾ ਵੀ ਕਰੋਨਾ ਪੌਜਟਿਵ ਪਾਇਆ ਗਿਆ ਹੈ।
Coronavirus cases
ਜ਼ਿਕਰਯੋਗ ਹੈ ਕਿ ਬਾਪੂਧਾਮ ਵਿਚੋਂ ਹੁਣ ਤੱਕ 127 ਕਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਪੂਰੇ ਚੰਡੀਗੜ੍ਹ ਵਿਚ ਜੇਕਰ ਕਰੋਨਾ ਵਾਇਰਸ ਦੇ ਕੇਸਾਂ ਦੀ ਗੱਲ ਕਰੀਏ ਤਾਂ ਇੱਥੇ ਹੁਣ ਤੱਕ 196 ਕਰੋਨਾ ਪੌਜਟਿਵ ਕੇਸ ਦਰਜ਼ ਹੋ ਚੁੱਕੇ ਹਨ ਅਤੇ 3 ਵਿਅਕਤੀਆਂ ਦੀ ਇੱਥੇ ਮਹਾਂਮਾਰੀ ਨਾਲ ਮੌਤ ਵੀ ਹੋ ਗਈ ਹੈ।
Coronavirus
ਇਸ ਤੋਂ ਇਲਾਵਾ 50 ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਕਰੋਨਾ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਸਿਹਤਯਾਬ ਹੋ ਚੁੱਕੇ ਹਨ। ਦੱਸ ਦੱਈਏ ਕਿ ਚੀਨ ਤੋਂ ਸ਼ੁਰੂ ਹੋਏ ਇਸ ਖਤਰਨਾਕ ਵਾਇਰਸ ਨੇ ਥੋੜੇ ਸਮੇਂ ਵਿਚ ਹੀ ਪੂਰੀ ਦਨੀਆਂ ਨੂੰ ਆਪਣੀ ਲਪੇਟ ਵੀ ਲੈ ਲਿਆ ਹੈ।
Coronavirus
ਭਾਵੇਂ ਕਿ ਇਸ ਮਹਾਂਮਾਰੀ ਨੂੰ ਰੋਕਣ ਦੇ ਲਈ ਵਿਸ਼ਵ ਭਰ ਦੇ ਵੱਡੇ-ਵੱਡੇ ਵਿਗਿਆਨੀ ਅਤੇ ਡਾਕਟਰ ਦਵਾਈ ਤਿਆਰ ਕਰਨ ਦੀ ਕੋਸ਼ਿਸ ਕਰ ਰਹੇ ਹਨ ਪਰ ਹਾਲੇ ਤੱਕ ਇਸ ਵਿਚ ਕਿਸ ਵੀ ਦੇਸ਼ ਨੂੰ ਸਫ਼ਲਤਾ ਨਹੀਂ ਮਿਲੀ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।