ਸਭ ਤੋਂ ਘੱਟ ਟੈਸਟਿੰਗ ਕਰਨ ਵਾਲੇ ਦੇਸ਼ਾਂ ‘ਚ ਸ਼ਾਮਿਲ ਭਾਰਤ, ਕੀ ਸਿੱਖੇਗਾ ਕਰੋਨਾ ਨਾਲ ਜੀਉਂਣਾ ?
Published : May 18, 2020, 8:19 pm IST
Updated : May 18, 2020, 8:19 pm IST
SHARE ARTICLE
Photo
Photo

ਸੋਮਵਾਰ ਨੂੰ ਦੇਸ਼ ਵਿਚ ਲੌਕਡਾਊਨ ਦਾ ਚੋਥਾ ਪੜਾਅ ਸ਼ੁਰੂ ਕਰ ਦਿੱਤਾ ਹੈ। ਜਿਸ ਵਿਚ ਕੁਝ ਛੋਟਾਂ ਵੀ ਦਿੱਤੀਆਂ ਗਈਆਂ ਹਨ।

ਨਵੀਂ ਦਿੱਲੀ : ਸੋਮਵਾਰ ਨੂੰ ਦੇਸ਼ ਵਿਚ ਲੌਕਡਾਊਨ ਦਾ ਚੋਥਾ ਪੜਾਅ ਸ਼ੁਰੂ ਕਰ ਦਿੱਤਾ ਹੈ। ਜਿਸ ਵਿਚ ਕੁਝ ਛੋਟਾਂ ਵੀ ਦਿੱਤੀਆਂ ਗਈਆਂ ਹਨ। ਇਨ੍ਹਾਂ ਛੂਟਾਂ ਦਾ ਮਕਸਦ ਹੈ ਕਿ ਦੇਸ਼ ਵਿਚ ਅਰਥਵਿਵਸਥਾ ਨੂੰ ਦੁਬਾਰਾ ਪਟੜੀ ਤੇ ਲਿਆਂਦਾ ਜਾਵੇ। ਹੁਣ ਇਹ ਰਾਜਾਂ ਤੇ ਨਿਰਭਰ ਕਰਦਾ ਹੈ ਕਿ ਕਿਸ ਤਰ੍ਹਾਂ ਉਪਾਅ ਕਰਨੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਹੁਣ ਸਰਕਾਰ ਵੀ ਕਹਿ ਰਹੀ ਹੈ ਕਿ ਲੋਕਾਂ ਨੂੰ ਕਰੋਨਾ ਵਾਇਰਸ ਦੇ ਨਾਲ ਹੀ ਜਿਉਂਣਾ ਪਵੇਗਾ। ਹੁਣ ਸਵਾਲ ਇਹ ਹੈ ਕਿ ਸਾਡੇ ਵਿਚ ਵਾਇਰਸ ਪਹਿਲਾ ਹੀ ਕਿੰਨਾ ਫੈਲ ਚੁੱਕਿਆ ਹੈ। ਦੁਨੀਆਂ ਵਿਚ ਵੱਧ ਪ੍ਰਭਾਵਿਤ ਦੇਸ਼ਾਂ ਵਿਚ ਟੈਸਟ ਕੀਤੇ 1000 ਲੋਕਾਂ ਵਿਚੋਂ 1 ਤੋਂ ਲੈ ਕੇ 6 ਦਾ ਟੈਸਟ ਪੌਜਟਿਵ ਆਇਆ ਹੈ। ਅਮਰੀਕਾ ਅਤੇ ਸਪੇਨ ਸਭ ਤੋਂ ਉਚੇ ਫੈਲਾਅ ਵਾਲੇ ਦੇਸ਼ ਹਨ।

Test Test

ਦੁਨੀਆਂ ਵਿਚ ਘੱਟ ਤੋਂ ਘੱਟ 10,000 ਹਜ਼ਾਰ ਕੇਸ ਵਾਲੇ 46 ਦੇਸ਼ਾਂ ਵਿਚ ਭਾਰਤ ਵੀ ਸ਼ਾਮਿਲ ਹੈ। ਇੱਥੇ ਸਿਰਫ ਚੀਨ ਅਤੇ ਇੰਡੋਨੇਸ਼ੀਆਂ ਹੀ ਘੱਟ ਫੈਲਾਅ ਵਾਲੇ ਦੇਸ਼ ਹਨ। ਉੱਥੇ ਹੀ ਇੰਡਿਆ ਵਿਚ ਹਰ ਇਕ ਲੱਖ ਕਰੋਨਾ ਕੇਸਾਂ ਤੇ 7 ਲੋਕ ਪੌਜਟਿਵ ਪਾਏ ਹਨ। ਚੀਨ ਅਤੇ ਇੰਡੋਨੇਸ਼ੀਆਂ ਵਿਚ ਇਹ ਸੰਖਿਆ ਛੇ ਹੈ। ਉੱਥੇ ਹੀ ਸਪੇਨ ਨੇ ਇੱਕ ਲੱਖ ਟੈਸਟਿੰਗ ਤੇ 591 ਕੇਸ ਦਰਜ਼ ਕੀਤੇ ਹਨ ਅਤੇ ਅਮਰੀਕਾ ਨੇ ਇੱਕ ਲੱਖ ਟੈਸਟਿੰਗ ਤੇ 456 ਕੇਸ ਦਰਜ਼ ਹੋਏ ਹਨ। ਸਿਰਫ ਚਾਰ ਦੇਸ਼ਾਂ- ਮੈਕਸੀਕੋ, ਬੰਗਲਾਦੇਸ਼, ਇੰਡੋਨੇਸ਼ੀਆ ਅਤੇ ਮਿਸਰ ਨੇ ਆਪਣੀ ਆਬਾਦੀ ਦੇ ਅਨੁਪਾਤ ਵਿੱਚ ਭਾਰਤ ਨਾਲੋਂ ਘੱਟ ਟੈਸਟ ਕੀਤੇ। ਭਾਰਤ ਨੇ ਆਪਣੀ ਆਬਾਦੀ ਦਾ ਸਿਰਫ 0.15% ਟੈਸਟ ਕੀਤਾ ਹੈ। ਸ਼ਹਿਰਾਂ ਵਿਚੋਂ, ਮੁੰਬਈ ਸ਼ਹਿਰ ਸਭ ਤੋਂ ਵੱਧ ਕਰੋਨਾ ਨਾਲ ਪ੍ਰਭਾਵਿਤ ਹੈ। ਜਿੱਥੇ ਹੁਣ ਤੱਕ 0.1 ਫ਼ੀਸਦੀ ਸ਼ਹਿਰ ਦੀ ਅਬਾਦੀ ਕਰੋਨਾ ਤੋਂ ਪ੍ਰਭਾਵਿਤ ਹੈ।

Covid 19Covid 19

ਇਹ ਹੋਰ ਸ਼ਹਿਰਾਂ ਦੇ ਮੁਕਾਬਲੇ ਹਾਲੇ ਵੀ ਘੱਟ ਹੈ। ਜਿਵੇਂ ਨਿਊਯਾਰਕ ਸ਼ਹਿਰ ਜਿੱਥੇ 2.3 ਸ਼ਹਿਰ ਦੀ ਅਬਾਦੀ ਦਾ ਕਰੋਨਾ ਟੈਸਟ ਪੌਜਟਿਵ ਆਇਆ ਹੈ, ਪਰ ਘੱਟ ਫੈਲਾਅ ਰੇਟ ਵੀ ਘੱਟ ਟੈਸਟਿੰਗ ਦਾ ਇਕ ਕਾਰਨ ਹੋ ਸਕਦਾ ਹੈ। ਸਿਰਫ ਵਧੇਰੇ ਗੰਭੀਰ ਮਾਮਲਿਆਂ ਵਿਚ ਜਾਂਚ ਕਰਨ ਦੇ ਬਾਵਜੂਦ, ਨਿਊਯਾਰਕ ਸਿਟੀ ਨੇ ਆਪਣੀ ਆਬਾਦੀ ਦਾ ਸਿਰਫ 7 ਪ੍ਰਤੀਸ਼ਤ ਹੀ ਟੈਸਟ ਕੀਤਾ। ਮੁੰਬਈ ਲਈ ਅਨੁਸਾਰੀ ਨੰਬਰ ਪਤਾ ਨਹੀਂ ਹੈ, ਪਰ ਇਹ ਘੱਟੋ ਘੱਟ 10 ਗੁਣਾ ਘੱਟ ਹੋਣ ਦੀ ਸੰਭਾਵਨਾ ਹੈ। ਦੱਸ ਦੱਈਏ ਕਿ ਪੰਜ ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਵਿਚ ਟੈਸਟ ਪੋਜ਼ੀਟਿਵਿਟੀ ਰੇਟ (TPR) ਮਹਾਂਰਾਸ਼ਟਰ ਅਤੇ ਗੁਜਰਾਤ ਵਿਚ ਤੇਜ਼ ਹੋਇਆ ਹੈ। ਇੱਥੇ ਜਾਂ ਤਾਂ ਫੈਲਾਵ ਜਿਆਦਾ ਹੈ ਜਾਂ ਫਿਰ ਟੈਸਟਿੰਗ ਰੇਟ ਵੱਧ ਹੈ।

Test KitsTest 

ਉਧਰ ਦਿੱਲੀ ਦਾ TPR ਰੇਟ ਲਗਾਤਾਰ ਉੱਚਾ ਹੋ ਰਿਹਾ ਹੈ ਅਤੇ ਰਾਜਸਥਾਨ ਵਿਚ ਘੱਟ ਰਿਹਾ ਹੈ। ਤਾਮਿਲਨਾਡ ਨੇ ਵੀ ਉਚੇ TPR ਨਾਲ ਸ਼ੁਰੂਆਤ ਕੀਤੀ ਸੀ, ਪਰ ਬਾਅਦ ਵਿਚ ਗਿਰਾਵਟ ਆ ਗਈ। ਇਹ ਇਸ ਲਈ ਹੋਇਆ ਕਿਉਂਕਿ ਰਾਜ ਨੇ ਟੈਸਟਿੰਗ ਨੂੰ ਦੇਸ਼ ਵਿਚ ਸਰਭ ਉਚ ਪੱਧਰ ਤੇ ਪਹੁੰਚਾਇਆ। ਹਾਲਾਂਕਿ ਇਹ ਸੰਖਿਆ ਕੇਵਲ ਉਨ੍ਹਾਂ ਕੇਸਾਂ ਦੇ ਅਧਾਰ ਤੇ "ਫੈਲਣ" ਨੂੰ ਦਰਸਾਉਂਦੀ ਹੈ ਜਿਨ੍ਹਾਂ ਨੇ ਸਕਾਰਾਤਮਕ ਟੈਸਟ ਦਿੱਤੇ ਹਨ। ਇਹ ਕੁੱਲ ਆਬਾਦੀ ਵਿਚ ਫੈਲਾਅ ਦਾ ਸੰਕੇਤ ਨਹੀਂ ਦਿੰਦੀ। ਹੁਣ ਦੋ ਨੈਸ਼ਨਲ ਸੈਂਪਲ ਸਰਵੇ ਬੜੇ ਪੱਧਰ ਤੇ ਫੈਲਾਵ ਦੀ ਅਸਲ ਸਥਿਤੀ ਦਾ ਪਤਾ ਲਗਾਉਂਣ ਲਈ ਸ਼ੁਰੂ ਕੀਤੇ ਜਾਣਗੇ। ਪਰ ਦੁਨੀਆਂ ਭਰ ਦੀ ਸਟੱਡੀ ਇਸ਼ਾਰਾ ਕਰ ਰਹੀ ਹੈ ਕਿ ਅਬਾਦੀ ਦਾ ਵੱਡਾ ਹਿੱਸਾ ਪਹਿਲਾਂ ਤੋਂ ਹੀ ਕਰੋਨਾ ਤੋਂ ਪ੍ਰਭਾਵਿਤ ਹੋ ਚੁੱਕਾ ਹੈ। ਇਸ ਲਈ ਜੇਕਰ ਭਾਰਤ ਨੂੰ ਕਰੋਨਾ ਵਾਇਰਸ ਨਾਲ ਰਹਿਣਾ ਸਿਖਣਾ ਹੈ ਤਾਂ ਇਸ ਨੂੰ ਪਹਿਲਾਂ ਇੰਨੇ ਵੱਡੇ ਸਤਰ ਤੇ ਹੀ ਤਿਆਰ ਹੋਣਾ ਪਵੇਗਾ।

Corona Virus TestCorona Virus Test

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement