
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨਵਾਜੂਦੀਨ ਸਦੀਕੀ ਦੇ ਫੈਂਸ ਅਤੇ ਪਰਿਵਾਰਕ ਮੈਂਬਰਾਂ ਲਈ ਰਾਹਤ ਦੀ ਖਬਰ ਆਈ ਹੈ
ਨਵੀਂ ਦਿੱਲੀ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨਵਾਜੂਦੀਨ ਸਦੀਕੀ ਦੇ ਫੈਂਸ ਅਤੇ ਪਰਿਵਾਰਕ ਮੈਂਬਰਾਂ ਲਈ ਰਾਹਤ ਦੀ ਖਬਰ ਆਈ ਹੈ ਕਿਉਂਕਿ ਨਵਾਜੂਦੀਂਨ ਸਦੀਕੀ ਦਾ ਕਰੋਨਾ ਟੈਸਟ ਨੈਗਟਿਵ ਆਇਆ ਹੈ। ਨਵਾਜੂਦੀਨ ਪਿਛਲੇ ਦਿਨੀਂ ਲੌਕਡਾਊਨ ਵਿਚ ਮੁੰਬਈ ਤੋਂ ਆਪਣੇ ਹੋਮਟਾਊਨ ਆਗਿਆ ਲੈ ਕੇ ਪਰਤੇ ਸਨ। ਉਹ ਉਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਬੁੱਢਾਨਾ ਆਪਣੇ ਘਰ ਵਿਚ ਹੋਣ ਕੁਆਰੰਟੀਨ ਹੋਏ ਸਨ। ਜਿਸ ਤੋਂ ਬਾਅਦ ਸਦੀਕੀ ਦਾ ਕਰੋਨਾ ਵਾਇਰਸ ਦਾ ਟੈਸਟ ਕਰਵਾਇਆ ਗਿਆ
Coronavirus
ਜਿਸ ਵਿਚ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ ਹੈ। ਇਸ ਰਿਪੋਰਟ ਦੇ ਸਾਹਮਣੇ ਆਉਂਣ ਤੋਂ ਬਾਅਦ ਨਵਾਜੂਦੀਂਨ ਦੇ ਚਾਹੁੰਣ ਵਾਲੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੁੱਖ ਦਾ ਸਾਹ ਆਇਆ ਹੈ। ਜ਼ਿਕਰਯੋਗ ਹੈ ਕਿ ਉਹ ਪਿਛਲੇ 4 ਦਿਨਾਂ ਤੋਂ ਹੋਮ ਕੁਆਰੰਟੀਨ ਵਿਚ ਸਨ। ਲੌਕਡਾਊਨ ਦੇ ਕਾਰਨ ਸਾਰੇ ਦੇਸ਼ ਵਿੱਚ ਸ਼ੂਟਿੰਗ ਬੰਦ ਹੋ ਗਈ ਹੈ। ਸ਼ੂਟਿੰਗ ਰੁਕਣ ਕਾਰਨ ਫਿਲਮ-ਟੀਵੀ ਇੰਡਸਟਰੀ ਦਾ ਕੰਮ ਰੁੱਕ ਗਿਆ ਹੈ।
photo
ਸਾਰੇ ਸਿਤਾਰੇ ਆਪਣੇ ਘਰਾਂ ਵਿੱਚ ਕੈਦ ਹਨ। ਅਜਿਹੀ ਸਥਿਤੀ ਵਿੱਚ ਨਵਾਜ਼ੂਦੀਨ ਨੇ ਫੈਸਲਾ ਲਿਆ ਕਿ ਮੁੰਬਈ ਵਿੱਚ ਰਹਿਣ ਦੀ ਬਜਾਏ ਉਸਨੂੰ ਘਰ ਪਰਤਣਾ ਚਾਹੀਦਾ ਹੈ। ਘਰ ਵਿਚ, ਉਸਨੇ ਆਪਣੇ ਆਪ ਨੂੰ ਹੋਮ ਕੁਆਰੰਟੀਨ ਕੀਤਾ ਅਤੇ ਫਿਰ ਕੋਰੋਨਾ ਟੈਸਟ ਕਰਵਾਇਆ। ਉਮੀਦ ਕੀਤੀ ਜਾ ਰਹੀ ਹੈ ਕਿ ਨਵਾਜ਼ੂਦੀਨ ਲੌਕਡਾਊਨ ਦੇ ਖੁੱਲ੍ਹਣ ਤੋਂ ਬਾਅਦ ਹੀ ਮੁੰਬਈ ਵਾਪਸ ਪਰਤੇਗਾ। ਤੁਹਾਨੂੰ ਦੱਸ ਦੇਈਏ ਕਿ ਨਵਾਜ਼ੂਦੀਨ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਵਿੱਚੋਂ ਇੱਕ ਹੈ। ਉਸਨੇ ਕਈ ਹਿੰਦੀ ਫਿਲਮਾਂ ਵਿੱਚ ਕੰਮ ਕਰਕੇ ਆਪਣੀ ਅਦਾਕਾਰੀ ਦਾ ਲੋਹਾ ਬਣਾਇਆ ਹੈ।
Coronavirus
ਨਵਾਜ਼ੂਦੀਨ ਦੀ ਫਿਲਮ ਘੁੰਮਕੇਤੂ ਜਲਦ ਹੀ ਓਟੀਟੀ (OTT) ਪਲੇਟਫਾਰਮ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਨੂੰ ਜੀ -5 'ਤੇ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਨੁਰਾਗ ਕਸ਼ਯਪ, ਇਲਾ ਅਰੁਣ, ਰਘੁਬੀਰ ਯਾਦਵ, ਸਵਾਨੰਦ ਕਿਰਕਿਰੇ ਅਤੇ ਰਾਗਿਨੀ ਖੰਨਾ ਨੇ ਘੁਮਕੇਤੂ ਵਿਚ ਨਵਾਜ਼ੂਦੀਨ ਨਾਲ ਕੰਮ ਕੀਤਾ ਹੈ। ਇਹ 22 ਮਈ ਨੂੰ ਜਾਰੀ ਕੀਤਾ ਜਾਵੇਗੀ।
Photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।