
ਲੌਕਡਾਊਨ ਵਿਚ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਵੱਲੋਂ ਆ ਰਹੇ ਮਜ਼ਦੂਰਾਂ ਨੂੰ ਯਮੂਨਾਨਗਰ ਕੋਲ ਰੋਕਿਆ ਤਾਂ ਉਨ੍ਹਾਂ ਨੇ ਹੰਗਾਮਾਂ ਸ਼ੁਰੂ ਕਰ ਦਿੱਤਾ।
ਲੌਕਡਾਊਨ ਵਿਚ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਵੱਲੋਂ ਆ ਰਹੇ ਮਜ਼ਦੂਰਾਂ ਨੂੰ ਯਮੂਨਾਨਗਰ ਕੋਲ ਰੋਕਿਆ ਤਾਂ ਉਨ੍ਹਾਂ ਨੇ ਹੰਗਾਮਾਂ ਸ਼ੁਰੂ ਕਰ ਦਿੱਤਾ । ਹਾਈਵੇਅ ਨਾਲ ਲੱਗਦੇ ਕਰਹਿਰਾ ਖੁਰਦ ਪਿੰਡ ਦੇ ਸਰਕਾਰੀ ਸਕੂਲ ਵਿਚ ਪਹਿਲਾਂ ਤੋਂ ਰੁਕੇ ਕੁਝ ਪ੍ਰਵਾਸੀ ਮਜ਼ਦੂਰ ਨੈਸ਼ਨਲ ਹਾਈਵੇਅ 344 ਤੇ ਆ ਗਏ। ਜਿਸ ਤੋਂ ਬਾਅਦ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਹਾਈਵੇਅ ਤੇ ਜ਼ਾਮ ਲਗਾ ਦਿੱਤਾ । ਪੁਲਿਸ ਵੱਲੋਂ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਸਮਝਾਉਂਣ ਦੀ ਕੋਸ਼ਿਸ ਕੀਤੀ ਗਈ ਅਤੇ ਉਨ੍ਹਾਂ ਕਿਹਾ ਤੁਹਾਨੂੰ ਬੱਸਾਂ ਦਾ ਜ਼ਰੀਏ ਪਿੰਡ ਭੇਜ ਦਿੱਤਾ ਜਾਵੇਗਾ, ਪਰ ਮਜ਼ਦੂਰ ਪੁਲਿਸ ਕਰਮਚਾਰੀਆਂ ਦੀ ਗੱਲ ਮੰਨਣ ਦੀ ਬਜਾਏ ਉਨ੍ਹਾਂ ਨਾਲ ਬੱਤਮੀਜ਼ੀ ਕਰਨ ਲੱਗੇ।
lockdown
ਜਿਸ ਤੋਂ ਬਾਅਦ ਇਨ੍ਹਾਂ ਮਜ਼ਦੂਰਾਂ ਨੂੰ ਕੰਟਰੋਲ ਵਿਚ ਕਰਨ ਲਈ ਪੁਲਿਸ ਵੱਲੋਂ ਬਲ ਦਾ ਪ੍ਰਯੋਗ ਕਰਨਾ ਪਿਆ। ਜਿਸ ਤੋਂ ਬਾਅਦ ਮਜ਼ਦੂਰ ਆਪਣਾ ਸਮਾਨ ਉੱਥੇ ਹੀ ਛੱਡ ਕੇ ਖੇਤਾਂ ਵੱਲ ਨੂੰ ਭੱਜ ਗਏ ਅਤੇ ਉਨ੍ਹਾਂ ਦਾ ਸਾਰਾ ਸਮਾਨ ਖੇਤਾਂ ਵਿਚ ਹੀ ਬਿਖਰ ਗਿਆ। ਦੱਸ ਦੱਈਏ ਕਿ ਬਾਹਰੀ ਰਾਜਾਂ ਤੋਂ ਆ ਰਹੇ ਮਜ਼ਦੂਰਾਂ ਨੂੰ ਯਮੁਨਾਨਗਰ ਦੇ ਸਰਕਾਰ ਸਕੂਲ ਵਿਚ ਇਕੱਠਾ ਕਰਕੇ ਰੱਖਿਆ ਜਾ ਰਿਹਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਇਕੱਠਿਆ ਕਰ ਜਲਦ ਹੀ ਸਾਧਨਾਂ ਜ਼ਰੀਏ ਉਨ੍ਹਾਂ ਦੇ ਪਿੰਡ-ਸ਼ਹਿਰ ਭੇਜਿਆ ਜਾ ਸਕੇ। ਹੁਣ ਇਨ੍ਹਾਂ ਮਜ਼ਦੂਰਾਂ ਨੂੰ ਇੱਥੇ ਰੁਕਿਆ ਨੂੰ ਪੰਜ ਦਿਨ ਹੋ ਗਏ ਜਿਸ ਤੋਂ ਬਾਅਦ ਇਨ੍ਹਾਂ ਦੇ ਸਬਰ ਦਾ ਬੰਨ ਟੁੱਟ ਗਿਆ।
lockdown
ਪੰਜਾਬ ਤੋਂ ਆ ਰਹੇ ਅਤੇ ਇਸ ਸਕੂਲ ਵਿਚ ਠਹਿਰੇ ਕੁਝ ਮਜ਼ਦੂਰਾਂ ਵੱਲੋਂ ਮਿਲ ਕੇ ਨੈਸ਼ਨਲ ਹਾਈਵੇਅ 344 ਨੂੰ ਜਾਮ ਕਰ ਦਿੱਤਾ। ਕਾਫੀ ਦੇਰ ਤੱਕ ਇਨ੍ਹਾਂ ਲੋਕਾਂ ਨੇ ਇੱਥੇ ਹੰਗਾਮਾਂ ਕੀਤਾ । ਇੱਥੇ ਪੁਲਿਸ ਪ੍ਰਸ਼ਾਸਨ ਦਾ ਗਿਣਤੀ ਘੱਟ ਹੋਣ ਕਰਕੇ ਇਹ ਪੁਲਿਸ ਤੇ ਵੀ ਭਾਰੀ ਪੈਣ ਲੱਗੇ ਅਤੇ ਉਨ੍ਹਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਹੋਰ ਪੁਲਿਸ ਫੋਰਸ ਨੂੰ ਇੱਥੇ ਬੁਲਾਇਆ ਗਿਆ ਅਤੇ ਫਿਰ ਇਨ੍ਹਾਂ ਮਜ਼ਦੂਰਾਂ ਤੇ ਬਲ ਦਾ ਪ੍ਰਯੋਗ ਕੀਤਾ ਗਿਆ। ਇਸ ਸਖ਼ਤੀ ਵਿਚ ਦੋ-ਤਿੰਨ ਮਜ਼ਦੂਰਾਂ ਨੂੰ ਹਲਕੀ ਸੱਟ ਵੀ ਵੱਜੀ।
lockdown
ਜਿਸ ਤੋਂ ਬਾਅਦ ਉਨ੍ਹਾਂ ਦਾ ਨੇੜੇ ਦੇ ਹਸਪਤਾਲ ਵਿਚ ਇਲਾਜ਼ ਕਰਵਾਇਆ ਗਿਆ। ਯਮੁਨਾਨਗਰ ਪੁਲਿਸ ਸੁਪਰਡੈਂਟ ਹਿਮਾਂਸ਼ੂ ਗਰਗ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਇਨ੍ਹਾਂ ਮਜ਼ਦੂਰਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। 25 ਅਪ੍ਰੈਲ 2020 ਤੋਂ 16 ਮਈ 2020 ਤੱਕ ਯਮੁਨਾਨਗਰ ਤੋਂ 8897 ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪ੍ਰਦੇਸ਼ ਭੇਜਿਆ ਜਾ ਚੁੱਕਾ ਹੈ।
Lockdown
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।