'ਸਕੂਲੀ ਬੱਚਿਆਂ ਲਈ ਬੱਸਾਂ ਦਾ ਪ੍ਰਬੰਧ ਕਰਨ ਦੀ ਬਜਾਏ ਹਰਿਆਣਾ ਸਰਕਾਰ ਆਪਣੇ ਲਈ ਖਰੀਦ ਰਹੀ ਉੱਡਣ ਖਟੋਲਾ'
Published : May 18, 2022, 1:07 pm IST
Updated : May 18, 2022, 2:47 pm IST
SHARE ARTICLE
Manohar Lal Khattar
Manohar Lal Khattar

ਇਸ 'ਤੇ 75 ਕਰੋੜ ਰੁਪਏ ਦੀ ਲਾਗਤ ਆਵੇਗੀ

 

ਰੋਹਤਕ: ਹਰਿਆਣਾ ਸਰਕਾਰ ਨਵਾਂ ਹੈਲੀਕਾਪਟਰ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਇਸ 'ਤੇ ਲਗਭਗ 75 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਨੇ ਮਨੋਹਰ ਲਾਲ ਸਰਕਾਰ ਨੂੰ ਘੇਰਿਆ ਹੈ। 'ਆਪ' ਦਾ ਕਹਿਣਾ ਹੈ ਕਿ ਸੂਬੇ ਦੇ ਲੋਕ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਬੱਸਾਂ 'ਤੇ ਲਟਕ ਰਹੇ ਹਨ। ਬੱਚਿਆਂ ਦੇ ਸਕੂਲ-ਕਾਲਜ ਜਾਣ ਲਈ ਬੱਸਾਂ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਹਰਿਆਣਾ ਸਰਕਾਰ ਆਪਣੇ ਲਈ ਉੱਡਣ ਖਟੋਲਾ' ਖਰੀਦੇਗੀ।

 

 

ਹੈਰਾਨੀਜਨਕ ਗੱਲ ਇਹ ਹੈ ਕਿ ਇਸ  ਉੱਡਣ ਖਟੋਲਾ ਦਾ ਖਰਚਾ ਉਹੀ ਲੋਕ ਅਦਾ ਕਰਨਗੇ ਜੋ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਬੱਸਾਂ ਵਿੱਚ ਲਟਕ ਰਹੇ ਹਨ। ਹਰਿਆਣਾ ਸਰਕਾਰ  ਦੇ ਮੌਜੂਦਾ ਹੈਲੀਕਾਪਟਰ ਦੀ ਮਿਆਦ ਪੁੱਗਣ ਦੀ ਮਿਤੀ 90 ਤੋਂ 100 ਘੰਟੇ ਉਡਾਣ ਭਰਨ ਦਾ ਸਮਾਂ ਹੈ।

Manohar Lal KhattarManohar Lal Khattar

ਇਸੇ ਲਈ ਸਰਕਾਰ ਨੇ ਨਵਾਂ ਹੈਲੀਕਾਪਟਰ ਖਰੀਦਣ ਦਾ ਫੈਸਲਾ ਕੀਤਾ ਹੈ। ਇਸ ਦੀ ਲਾਗਤ 75 ਕਰੋੜ ਰੁਪਏ ਹੋਵੇਗੀ। ਸਰਕਾਰ ਕੋਲ ਸਰਕਾਰੀ ਜਹਾਜ਼ ਵੀ ਹੈ। ਇਹ ਜਹਾਜ਼ ਹਰਿਆਣਾ ਸਰਕਾਰ ਨੇ ਪਹਿਲੇ ਕਾਰਜਕਾਲ ਦੌਰਾਨ ਖਰੀਦਿਆ ਸੀ, ਜਦਕਿ ਹੈਲੀਕਾਪਟਰ ਹੁੱਡਾ ਸਰਕਾਰ ਵੇਲੇ ਖਰੀਦਿਆ ਗਿਆ ਸੀ

ਪਾਇਲਟਾਂ ਅਤੇ ਇੰਜੀਨੀਅਰਾਂ ਦੀ ਟੀਮ ਨੇ ਸਰਕਾਰ ਨੂੰ ਨਵਾਂ ਹੈਲੀਕਾਪਟਰ ਖਰੀਦਣ ਦਾ ਸੁਝਾਅ ਦਿੱਤਾ ਹੈ। ਮਾਮਲਾ ਹਾਈ ਪਾਵਰ ਪਰਚੇਜ਼ ਕਮੇਟੀ ਦੇ ਸਾਹਮਣੇ ਹੈ ਅਤੇ ਸਰਕਾਰ ਨਵੇਂ ਸੁਰੱਖਿਆ ਮਾਪਦੰਡ ਤੈਅ ਕਰਕੇ ਇਸ ਦੀ ਖਰੀਦ ਕਰੇਗੀ।

Location: India, Haryana, Rohtak

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement