ਕੇਂਦਰੀ ਕੈਬਨਿਟ ’ਚ ਫੇਰਬਦਲ : ਕਿਰਨ ਰਿਜਿਜੂ ਦੀ ਥਾਂ ਅਰਜੁਨ ਰਾਮ ਮੇਘਵਾਲ ਨੂੰ ਬਣਾਇਆ ਗਿਆ ਕਾਨੂੰਨ ਮੰਤਰੀ
Published : May 18, 2023, 12:11 pm IST
Updated : May 18, 2023, 12:11 pm IST
SHARE ARTICLE
photo
photo

ਰਾਸ਼ਟਰਪਤੀ ਭਵਨ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਦਸਿਆ ਗਿਆ ਹੈ

 

ਨਵੀਂ ਦਿੱਲੀ : ਸਰਕਾਰ ਨੇ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਦਾ ਵਿਭਾਗ ਬਦਲ ਦਿਤਾ ਹੈ। ਰਿਜਿਜੂ ਨੂੰ ਹੁਣ ਧਰਤੀ ਵਿਗਿਆਨ ਮੰਤਰਾਲਾ ਦਿਤਾ ਗਿਆ ਹੈ। ਰਿਜਿਜੂ ਦੀ ਥਾਂ ਅਰਜੁਨ ਰਾਮ ਮੇਘਵਾਲ ਹੁਣ ਕਾਨੂੰਨ ਮੰਤਰੀ ਹੋਣਗੇ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਦਸਿਆ ਗਿਆ ਹੈ ਕਿ ਮੇਘਵਾਲ ਨੂੰ ਸੁਤੰਤਰ ਚਾਰਜ ਦਿਤਾ ਗਿਆ ਹੈ। ਮੇਘਵਾਲ ਕੋਲ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਦਾ ਵੀ ਚਾਰਜ ਹੈ।

ਰਿਜਿਜੂ ਨੂੰ ਜੁਲਾਈ 2021 ਵਿਚ ਰਵੀ ਸ਼ੰਕਰ ਪ੍ਰਸਾਦ ਦੀ ਜਗ੍ਹਾ ਕਾਨੂੰਨ ਮੰਤਰੀ ਨਿਯੁਕਤ ਕੀਤਾ ਗਿਆ ਸੀ। 2019 ਵਿੱਚ ਉਨ੍ਹਾਂ ਨੂੰ ਖੇਡ ਮੰਤਰਾਲੇ ਦੀ ਜ਼ਿੰਮੇਵਾਰੀ ਦਿਤੀ ਗਈ ਸੀ।

ਰਿਜਿਜੂ ਜੱਜਾਂ 'ਤੇ ਆਪਣੀ ਟਿੱਪਣੀ ਨੂੰ ਲੈ ਕੇ ਸੁਰਖੀਆਂ 'ਚ ਰਹੇ ਹਨ। ਉਨ੍ਹਾਂ ਕਾਲਜੀਅਮ ਬਾਰੇ ਇਹ ਵੀ ਕਿਹਾ ਸੀ ਕਿ ਦੇਸ਼ ਵਿਚ ਕੋਈ ਵੀ ਕਿਸੇ ਨੂੰ ਚੇਤਾਵਨੀ ਨਹੀਂ ਦੇ ਸਕਦਾ। ਸੇਵਾਮੁਕਤ ਜੱਜਾਂ 'ਤੇ ਵੀ ਬਿਆਨ ਦਿਤਾ ਗਿਆ ਸੀ - ਕੁਝ ਸੇਵਾਮੁਕਤ ਜੱਜ ਭਾਰਤ ਵਿਰੋਧੀ ਗਰੁੱਪ ਦਾ ਹਿੱਸਾ ਬਣ ਗਏ ਹਨ।
 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement