
ਸੈਂਟਰਲ ਟੈਕਸਟਾਈਲ ਮਿੱਲ ’ਚ ਤੜਕੇ ਕਰੀਬ 3:45 ਵਜੇ ਸਰਕਟ ’ਚ ਸ਼ਾਰਟ ਹੋਣ ਕਾਰਨ ਅੱਗ ਲੱਗ ਗਈ।
Fire News: ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ’ਚ ਐਤਵਾਰ ਨੂੰ ਇਕ ਫੈਕਟਰੀ ’ਚ ਭਿਆਨਕ ਅੱਗ ਲੱਗਣ ਕਾਰਨ ਤਿੰਨ ਔਰਤਾਂ ਅਤੇ ਇਕ ਬੱਚੇ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਮੁੰਬਈ ਤੋਂ ਕਰੀਬ 400 ਕਿਲੋਮੀਟਰ ਦੂਰ ਸੋਲਾਪੁਰ ਐਮ.ਆਈ.ਡੀ.ਸੀ ਦੇ ਅਕਲਕੋਟ ਰੋਡ ’ਤੇ ਸਥਿਤ ਸੈਂਟਰਲ ਟੈਕਸਟਾਈਲ ਮਿੱਲ ’ਚ ਤੜਕੇ ਕਰੀਬ 3:45 ਵਜੇ ਸਰਕਟ ’ਚ ਸ਼ਾਰਟ ਹੋਣ ਕਾਰਨ ਅੱਗ ਲੱਗ ਗਈ।
ਮ੍ਰਿਤਕਾਂ ’ਚ ਫੈਕਟਰੀ ਮਾਲਕ ਹਾਜੀ ਉਸਮਾਨ ਹਸਨਭਾਈ ਮਨਸੂਰੀ, ਡੇਢ ਸਾਲ ਦੇ ਪੋਤੇ ਸਮੇਤ ਉਸ ਦੇ ਪਰਵਾਰ ਦੇ ਤਿੰਨ ਜੀਅ ਅਤੇ ਚਾਰ ਮਜ਼ਦੂਰ ਸ਼ਾਮਲ ਹਨ। ਇਕ ਅਧਿਕਾਰੀ ਨੇ ਦਸਿਆ ਕਿ ਮ੍ਰਿਤਕਾਂ ਵਿਚ ਤਿੰਨ ਔਰਤਾਂ ਵੀ ਸ਼ਾਮਲ ਹਨ। ਅੱਗ ਦੀ ਤੀਬਰਤਾ ਕਾਰਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਅੱਗ ’ਤੇ ਕਾਬੂ ਪਾਉਣ ’ਚ 5 ਤੋਂ 6 ਘੰਟੇ ਲੱਗ ਗਏ। ਉਨ੍ਹਾਂ ਦਸਿਆ ਕਿ ਮੌਕੇ ’ਤੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ।