ਉੱਤਰ ਪ੍ਰਦੇਸ਼ ’ਚ ਸਿੱਖਾਂ ਨੂੰ ਇਸਾਈ ਬਣਾਉਣ ਦੀਆਂ ‘ਕੋਸ਼ਿਸ਼ਾਂ’ ਵਿਰੁਧ ਜਾਂਚ ਸ਼ੁਰੂ
Published : May 18, 2025, 3:54 pm IST
Updated : May 18, 2025, 3:54 pm IST
SHARE ARTICLE
Representative Image.
Representative Image.

ਸਿੱਖਾਂ ਦੇ ਵਫ਼ਦ ਨੇ ਜ਼ਿਲ੍ਹਾ ਮੈਜਿਸਟਰੇਟ ਸੰਜੇ ਕੁਮਾਰ ਸਿੰਘ ਨੂੰ ਕੀਤੀ ਸੀ ਸ਼ਿਕਾਇਤ

ਪੀਲੀਭੀਤ (ਉੱਤਰ ਪ੍ਰਦੇਸ਼) : ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੀਆਂ ਅਥਾਰਟੀਆਂ ਨੇ ਸਿੱਖਾਂ ਨੂੰ ਵੱਡੇ ਪੱਧਰ ’ਤੇ ਇਸਾਈ ਧਰਮ ’ਚ ਤਬਦੀਲ ਕਰਨ ਦੇ ਦੋਸ਼ਾਂ ਵਿਰੁਧ ਜਾਂਚ ਸ਼ੁਰੂ ਕਰ ਦਿਤੀ ਹੈ। ਜਾਂਚ ਉਦੋਂ ਸ਼ੁਰੂ ਕੀਤੀ ਗਈ ਜਦੋਂ ਇਕ ਸਥਾਨਕ ਸਿੱਖਾਂ ਸੰਸਥਾ ਦੇ ਵਫ਼ਦ ਨੇ ਇਹ ਮਾਮਲਾ ਅਥਾਰਟੀਆਂ ਸਾਹਮਣੇ ਚੁਕਿਆ। 

ਜ਼ਿਲ੍ਹਾ ਮੈਜਿਸਟਰੇਟ ਸੰਜੇ ਸਿੰਘ ਨੇ ਸਨਿਚਰਵਾਰ ਨੂੰ ਕਿਹਾ ਕਿ ਸਿੱਖਾਂ ਦਾ ਇਕ ਵਫ਼ਦ ਉਨ੍ਹਾਂ ਨੂੰ ਸ਼ੁਕਰਵਾਰ ਨੂੰ ਮਿਲਿਆ ਸੀ ਅਤੇ ਸਿੱਖਾਂ ਦੇ ਵੱਡੇ ਪੱਧਰ ’ਤੇ ਗ਼ੈਰਕਾਨੂੰਨੀ ਧਰਮ ਪਰਿਵਰਤਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ, ‘‘ਮੈਂ ਪੂਰਨਪੁਰ ਦੇ ਸਬ-ਡਿਵੀਜ਼ਨਲ ਮੈਜਿਸਟਰੇਟ ਨੂੰ ਜ਼ਿਲ੍ਹਾ ਪੁਲਿਸ ਨਾਲ ਲੈ ਕੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ।’’

ਸ਼ੁਕਰਵਾਰ ਨੂੰ ਜ਼ਿਲ੍ਹਾ ਮੈਜਿਸਟਰੇਟ ਨਾਲ ਮੁਲਾਕਾਤ ਦੌਰਾਨ ਕੁੱਲ ਭਾਰਤੀ ਸਿੱਖ ਪੰਜਾਬੀ ਭਲਾਈ ਕੌਂਸਲ ਨੇ ਦਾਅਵਾ ਕੀਤਾ ਸੀ ਕਿ 3000 ਸਿੱਖਾਂ ਨੂੰ ਪਿੱਛੇ ਜਿਹੇ ਇਸਾਈ ਧਰਮ ਅਪਣਾਇਆ ਗਿਆ। ਉਨ੍ਹਾਂ ਨੇ 160 ਪਰਵਾਰਾਂ ਦੀ ਸੂਚੀ ਵੀ ਅਥਾਰਟੀਆਂ ਨੂੰ ਸੌਂਪੀ ਜਿਨ੍ਹਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦਾ ਧਰਮ ਪਰਿਵਰਤਨ ਕਰ ਦਿਤਾ ਗਿਆ।

ਵਫ਼ਦ ਦੇ ਮੈਂਬਰ ਹਰਪਾਲ ਸਿੰਘ ਜੱਗੀ ਨੇ ਮੀਡੀਆ ਨੂੰ ਦਸਿਆ ਕਿ ਨੇਪਾਲੀ ਪਾਸਟਰ ਜ਼ਬਰਦਸਤੀ ਲੋਕਾਂ ਨੂੰ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਹਨ। ਉਨ੍ਹਾਂ ਨੇ ਫ਼ਰਵਰੀ ’ਚ ਹੋਏ ਇਕ ਸਮਾਗਮ ਬਾਰੇ ਵੀ ਗੱਲ ਕੀਤੀ ਜਿਸ ’ਚ 180 ਪਰਵਾਰ ਮੁੜ ਸਿੱਖ ਧਰਮ ’ਚ ਸ਼ਾਮਲ ਹੋ ਗਏ ਸਨ।

 ਉਨ੍ਹਾਂ ਦਾਅਵਾ ਕੀਤਾ ਕਿ ਅਜਿਹੇ ਗ਼ੈਰਕਾਨੂੰਨੀ ਧਰਮ ਪਰਿਵਰਤਨ 2020 ਤੋਂ ਨੇਪਾਲ ਦੀ ਸਰਹੱਦ ਨੇੜਲੇ ਇਲਾਕਿਆਂ ’ਚ ਕੀਤੇ ਜਾ ਰਹੇ ਹਨ ਅਤੇ ਲੋਕਾਂ ਦਾ ਦਬਾਅ ਪਾ ਕੇ, ਲਾਲਚ ਦੇ ਕੇ ਅਤੇ ਝੂਠੇ ਵਾਅਦੇ ਕਰ ਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। 13 ਮਈ ਨੂੰ ਹਜ਼ਾਰਾ ਪੁਲਿਸ ਸਟੇਸ਼ਨ ਵਿਖੇ ਅੱਠ ਵਿਅਕਤੀਆਂ ਵਿਰੁਧ ਨਾਮ ’ਤੇ ਅਤੇ ਕਈ ਹੋਰ ਬੇਨਾਮ ਵਿਅਕਤੀਆਂ ਵਿਰੁਧ ਗ਼ੈਰਕਾਨੂੰਨੀ ਧਰਮਪਰਿਵਰਤਨ ਲਈ ਐਫ਼.ਆਈ.ਆਰ. ਦਰਜ ਕੀਤੀ ਗਈ ਸੀ।

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement